DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Local Governance: ਨਵਾਂ ਗਰਾਉਂ ਨਗਰ ਕੌਂਸਲ ਦੇ ਅਹੁਦੇਦਾਰਾਂ ਨੇ ਅਹੁਦੇ ਸੰਭਾਲੇ

ਭਾਜਪਾ ਆਗੂਆਂ ਨੇ ਪ੍ਰਧਾਨ ਸੁਰਿੰਦਰ ਕੁਮਾਰ ਬੱਬਲ ਤੇ ਉਪ ਪ੍ਰਧਾਨ ਤਰਨਜੀਤ ਕੌਰ ਦੀ ਤਾਜਪੋਸ਼ੀ ਕਰਵਾਈ

  • fb
  • twitter
  • whatsapp
  • whatsapp
featured-img featured-img
ਅਹੁਦਾ ਸੰਭਾਲਣ ਮੌਕੇ ਪ੍ਰਧਾਨ ਸੁਰਿੰਦਰ ਕੁਮਾਰ ਬੱਬਲ ਤੇ ਉਪ ਪ੍ਰਧਾਨ ਤਰਨਜੀਤ ਕੌਰ ਨਾਲ ਭਾਜਪਾ ਆਗੂ।
Advertisement
ਨਗਰ ਕੌਂਸਲ ਨਵਾਂ ਗਰਾਉਂ ਵਿਖੇ ਭਾਜਪਾ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਸੁਰਿੰਦਰ ਕੁਮਾਰ ਬੱਬਲ ਨੇ ਪ੍ਰਧਾਨ ਅਤੇ ਪਿੰਡ ਕਾਂਸਲ ਤੋਂ ਬੀਬੀ ਤਰਨਜੀਤ ਕੌਰ ਬੈਂਸ ਨੇ ਉਪ ਪ੍ਰਧਾਨ ਵਜੋਂ ਕੌਂਸਲ ਦਫਤਰ ਵਿੱਚ ਆਪੋ-ਆਪਣੇ ਅਹੁਦੇ ਸੰਭਾਲੇ। ਇਸ ਮੌਕੇ ਚਾਹ ਪਾਰਟੀ ਦੌਰਾਨ ਲੱਡੂ ਵੀ ਵੰਡੇ ਗਏ। ਭਾਜਪਾ ਦੇ ਸੂਬਾ ਆਗੂ ਸੁਭਾਸ਼ ਸ਼ਰਮਾ, ਸੀਨੀਅਰ ਆਗੂ ਰਣਜੀਤ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਸੁਖਵਿੰਦਰ ਗੋਲਡੀ, ਚੌਧਰੀ ਅਰਜਨ ਕਾਂਸਲ, ਵਨੀਤ ਜੋਸ਼ੀ, ਐੱਨ ਕੇ ਵਰਮਾ, ਚਰਨਜੀਤ ਸਿੰਘ ਚੰਨਾ ਕਾਲੇਵਾਲ, ਮੰਡਲ ਪ੍ਰਧਾਨ ਭੂਪਿੰਦਰ ਭੂਪੀ ਆਦਿ ਨੇ ਪ੍ਰਧਾਨ ਤੇ ਉਪ ਪ੍ਰਧਾਨ ਨੂੰ ਕੁਰਸੀਆਂ ਉਤੇ ਬਿਠਾਉਂਦਿਆਂ ਮੂੰਂਹ ਮਿੱਠਾ ਕਰਵਾਇਆ। ਲੋਕਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਭਾਸ਼ ਸ਼ਰਮਾ ਤੇ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਭਾਜਪਾ ਪੱਖੀ ਸਰਕਾਰ ਬਣੇਗੀ ਅਤੇ ਨਵਾਂ ਗਰਾਉਂ ਨੂੰ ਚੰਡੀਗੜ੍ਹ ਵਰਗਾ ਸ਼ਹਿਰ ਬਣਾਇਆ ਜਾਵੇਗਾ। ਪ੍ਰਧਾਨ ਸੁਰਿੰਦਰ ਕੁਮਾਰ ਬੱਬਲ ਅਤੇ ਉਪ ਪ੍ਰਧਾਨ ਤਰਨਜੀਤ ਕੌਰ ਬੈਂਸ ਨੇ ਕਿਹਾ ਕਿ ਉਹ ਨਵਾਂ ਗਰਾਉਂ ਕੌਂਸਲ ਅਧੀਨ ਪੈਂਦੇ ਸਾਰੇ ਇਲਾਕੇ ਦੇ ਲੋਕਾਂ ਦਾ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਧਾਨਗੀ ਤੇ ਉਪ ਪ੍ਰਧਾਨਗੀ ਸੌਂਪੀ ਹੈ। ਉਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਬਿਨਾ ਕਿਸੇ ਵਿਤਕਰੇਬਾਜ਼ੀ ਦੇ ਸਮੁੱਚੇ ਇਲਾਕੇ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਬਲਵੀਰ ਸਿੰਘ ਕਰੌਰਾਂ, ਕੁਲਜੀਤ ਸਿੰਘ, ਰਵਨੀਤ ਸਿੰਘ ਬੈਂਸ, ਸਣੇ ਕੌਂਸਲਰ ਹਾਜ਼ਰ ਸਨ।

Advertisement

Advertisement

Advertisement
×