DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Local Governance: ਨਵਾਂ ਗਰਾਉਂ ਨਗਰ ਕੌਂਸਲ ਪਠੇਠੀ ਮੀਟਿੰਗ

ਮੀਟਿੰਗ ’ਚ ਲਗਪਗ 7 ਕਰੋੜ ਦੇ ਮਤੇ ਪਾਸ

  • fb
  • twitter
  • whatsapp
  • whatsapp
featured-img featured-img
ਨਵਾਂ ਗਰਾਉਂ ਕੌਂਸਲ ਦੀ ਮੀਟਿੰਗ ਦੌਰਾਨ ਉਪ ਪ੍ਰਧਾਨ ਤਰਨਜੀਤ ਕੌਰ ਬੈਂਸ ਸੰਬੋਧਨ ਕਰਦੇ ਹੋਏ।
Advertisement
ਨਗਰ ਕੌਂਸਲ ਨਵਾਂ ਗਰਾਉਂ ਦੇ ਨਵੇਂ ਬਣੇ ਪ੍ਰਧਾਨ ਸੁਰਿੰਦਰ ਕੁਮਾਰ ਬੱਬਲ ਅਤੇ ਉਪ ਪ੍ਰਧਾਨ ਤਰਨਜੀਤ ਕੌਰ ਬੈਂਸ ਦੀ ਨਿਗਰਾਨੀ ਹੇਠ ਕੌਂਸਲ ਦਫ਼ਤਰ ਵਿੱਚ ਪਹਿਲੀ ਵਾਰ ਕੌਂਸਲਰਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਕਰੀਬ 7 ਕਰੋੜ ਰੁਪਏ ਦੇ ਕੰਮਾਂ ਦੇ ਮਤੇ ਪਾਸ ਕੀਤੇ ਗਏ। ਮੀਟਿੰਗ ’ਚ ਕੌਂਸਲ ਦੇ 21 ਵਾਰਡਾਂ ’ਚੋਂ 19 ਕੌਂਸਲਰ ਹਾਜ਼ਰ ਸਨ।

ਮੀਟਿੰਗ ਵਿੱਚ ਕੌਂਸਲ ਦੇ ਕਾਰਜਸਾਧਕ ਅਫਸਰ ਵਿਜੈ ਜਿੰਦਲ ਨੇ ਏਜੰਡਾ ਪੜਿਆ। ਕੌਂਸਲਰਾਂ ਨੇ ਆਪਣੇ ਵਾਰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਅਤੇ ਸਮੱਸਿਆਵਾਂ ਹਾਊਸ ਮੀਟਿੰਗ ਵਿੱਚ ਦੱਸੀਆਂ। ਪੀਣ ਵਾਲੇ ਪਾਣੀ ਦੇ ਨਵੇਂ ਟਿਊਬਵੈੱਲ ਲਾਉਣ, ਸੜਕਾਂ-ਗਲੀਆਂ ਨੂੰ ਨਵੀਂਆਂ ਬਣਾਉਣ ਅਤੇ ਮੁਰੰਮਤ ਕਰਨ, ਮੈਨਹੋਲਾਂ ਦੇ ਢੱਕਣਾਂ, ਕਹੀਆਂ, ਮਸ਼ੀਨਾਂ, ਰੇਹੜੀਆਂ, ਵਾਹਨਾਂ ਦੀ ਮੁਰੰਮਤ ਤੇ ਨਵੀਂਆਂ ਲੈਣ, ਦੁਕਾਨਾਂ ਤੇ ਘਰਾਂ ਦੇ ਮੂਹਰੇ ਬਣੇ ਹੋਏ ਨਾਜਾਇਜ਼ ਉੱਚੇ ਰੈਂਪ ਹਟਾਉਣ ਆਦਿ ਸਮੇਤ ਹੋਰ ਵਿਕਾਸ ਕਾਰਜਾਂ ਲਈ ਕਰੀਬ 7 ਕਰੋੜ ਰੁਪਏ ਦੇ ਮਤੇ ਪਾਏ ਗਏ, ਜਿਨ੍ਹਾਂ ਨੂੰ ਹਾਜ਼ਰੀਨ ਵੱਲੋਂ ਹੱਥ ਖੜ੍ਹੇ ਕਰ ਕੇ ਪਾਸ ਕੀਤਾ ਗਿਆਏ। ਇਸ ਦੌਰਾਨ ਪਾਣੀ ਵਾਲਾ ਟਿਊਬਵੈੱਲ ਲਾਉਣ ਲਈ ਦੋ ਮਰਲੇ ਜ਼ਮੀਨ ਕੌਂਸਲਰ ਰਾਜਵੀਰ ਸਿੰਘ ਸਿੰਘਾ ਦੇਵੀ ਨਾਡਾ ਵੱਲੋਂ ਦਾਨ ਵਿੱਚ ਦੇਣ ਦਾ ਐਲਾਨ ਕੀਤਾ ਗਿਆ। ਸਾਬਕਾ ਕੌਂਸਲਰ ਗੁਰਬਚਨ ਸਿੰਘ ਕਰੌਰਾਂ ਦੀ ਨੂੰਹ ਅਤੇ ਦਵਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਮੰਡ ਪਹਿਲੀ ਵਾਰ ਬਣੀ ਕੌਂਸਲਰ ਆਪਣੀ ਬੱਚੀ ਨੂੰ ਗੋਦੀ ਵਿੱਚ ਚੁੱਕ ਕੇ ਬਣਦੀ ਵਾਰਡ ਦੇ ਮੁੱਦਿਆਂ ਨੂੰ ਲੈ ਕੇ ਆਪਦੀ ਜ਼ਿੰਮੇਵਾਰੀ ਨਿਭਾਉਣ ਲਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੀ। ਪ੍ਰਧਾਨ ਸੁਰਿੰਦਰ ਕੁਮਾਰ ਬੱਬਲ ਤੇ ਉਪ ਪ੍ਰਧਾਨ ਬੀਬੀ ਤਰਨਜੀਤ ਕੌਰ ਬੈਂਸ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਗਰਾਂਟਾਂ ਦੇ ਗੱਫੇ ਲਿਆ ਕੇ ਨਵਾਂ ਗਰਾਉਂ ਦਾ ਬਿਨਾਂ ਕਿਸੇ ਵਿਤਕਰੇ ਤੋਂ ਸਰਵਪੱਖੀ ਵਿਕਾਸ ਕਰਵਾਉਣਗੇੇ। ਉਨਾਂ ਕਿਹਾ ਕਿ ਨਵੀਂ ਬਣੀ ਕਮੇਟੀ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤੀ ਜਾਵੇਗਾ ਤੇ ਬਰਸਾਤਾਂ ਦੌਰਾਨ ਦੋ ਮਹੀਨਿਆਂ ਲਈ ਸਫ਼ਾਈ ਸੇਵਕਾਂ ਦੀ ਜ਼ਰੂਰੀ ਕੰਮ ਵਾਲੀਆਂ ਛੁੱਟੀਆਂ ਬੰਦ ਕੀਤੀਆਂ ਗਈਆਂ ਹਨ।

Advertisement

Advertisement

Advertisement
×