ਭੰਡਾਰੀ ਅਦਬੀ ਟਰੱਸਟ ਵੱਲੋਂ ਸਾਹਿਤਕ ਸਮਾਗਮ
ਪੰਚਕੂਲਾ (ਪੀ.ਪੀ. ਵਰਮਾ): ਸਾਹਿਤਕ ਸੰਸਥਾ ਭੰਡਾਰੀ ਅਦਬੀ ਟਰੱਸਟ ਪੰਚਕੂਲਾ ਦੇ ਸਹਿਯੋਗ ਨਾਲ ਸੈਕਟਰ 6, ਪੰਚਕੂਲਾ ਵਿੱਚ ਪ੍ਰਧਾਨ ਅਸ਼ੋਕ ਭੰਡਾਰੀ ਦੀ ਅਗਵਾਈ ਹੇਠ ਬਜ਼ਮ-ਏ-ਗ਼ਜ਼ਲ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ਼ਾਇਰ ਕ੍ਰਿਸ਼ਨ ਕੁਮਾਰ ਤੂਰ ਨੇ ਕੀਤੀ। ਸਟੇਜ ਦਾ ਸੰਚਾਲਨ ਸ਼ਾਇਰ ਡਾ....
Advertisement
ਪੰਚਕੂਲਾ (ਪੀ.ਪੀ. ਵਰਮਾ): ਸਾਹਿਤਕ ਸੰਸਥਾ ਭੰਡਾਰੀ ਅਦਬੀ ਟਰੱਸਟ ਪੰਚਕੂਲਾ ਦੇ ਸਹਿਯੋਗ ਨਾਲ ਸੈਕਟਰ 6, ਪੰਚਕੂਲਾ ਵਿੱਚ ਪ੍ਰਧਾਨ ਅਸ਼ੋਕ ਭੰਡਾਰੀ ਦੀ ਅਗਵਾਈ ਹੇਠ ਬਜ਼ਮ-ਏ-ਗ਼ਜ਼ਲ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ਼ਾਇਰ ਕ੍ਰਿਸ਼ਨ ਕੁਮਾਰ ਤੂਰ ਨੇ ਕੀਤੀ। ਸਟੇਜ ਦਾ ਸੰਚਾਲਨ ਸ਼ਾਇਰ ਡਾ. ਜਤਿੰਦਰ ਪਰਵਾਜ਼ ਨੇ ਕੀਤਾ। ‘ਬਜ਼ਮ-ਏ-ਗ਼ਜ਼ਲ’ ਦਾ ਆਗਾਜ਼ ਕਵਿੱਤਰੀ ਸ਼ਹਿਨਾਜ਼ ਦੀ ਗ਼ਜ਼ਲ ‘ਆਪਣੀ ਅੱਖੋਂ ਕੋ ਨਮਕ ਨਹੀਂ ਕਰਦਾ’ ਨਾਲ ਹੋਇਆ ਤੇ ਜਿਸ ਮਗਰੋਂ ਸੁਸ਼ੀਲ ਹਸਰਤ ਨਰੇਲਵੀ ਦੀ ਗ਼ਜ਼ਲ ‘ਬਹਾਨੇ ਕਾਮ ਕੇ ਐਤਵਾਰ ਛੀਨ ਲੇਤਾ ਹੈ’ ਪੇਸ਼ ਕੀਤੀ। ਇਸ ਦੌਰਾਨ ਬੀ.ਡੀ. ਕਾਲੀਆ, ਅਸ਼ੋਕ ਨਾਦਿਰ, ਕੇ.ਕੇ. ਤੂਰ, ਪ੍ਰੇਮ ਵਿਜ, ਰਾਜਬੀਰ ਰਾਜ, ਸ਼ਮਸ ਤਾਬਰੇਜੀ, ਸੰਤੋਸ਼ ਧੀਮਾਨ ਤੇ ਆਰ.ਪੀ. ਮਲਹੋਤਰਾ ਨੇ ਆਪਣੀਆਂ ਰਚਨਾਵਾਂ ਸੁਣਾਈਆਂ।
Advertisement
Advertisement
×