DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਾਨਵਰਾਂ ਦੇ ਤਬਾਦਲਾ ਪ੍ਰੋਗਰਾਮ ਤਹਿਤ ਪੰਜਾਬ ਆਏ ਸ਼ੇਰ ਅਤੇ ਚੀਤੇ

ਪੰਜਾਬ ਜੰਗਲੀ ਜੀਵ ਵਿਭਾਗ ਨੇ ਆਪਣੇ ਚਿੜੀਆਘਰਾਂ ਦੇ ਸੰਗ੍ਰਹਿ ਨੂੰ ਮਜ਼ਬੂਤ ਕਰਨ ਲਈ ਜਾਨਵਰਾਂ ਦੇ ਵਟਾਂਦਰਾ(ਤਬਾਦਲਾ) ਪ੍ਰੋਗਰਾਮ ਤਹਿਤ ਏਸ਼ੀਆਈ ਸ਼ੇਰਾਂ ਦਾ ਇੱਕ ਜੋੜਾ ਅਤੇ ਰਾਇਲ ਬੰਗਾਲ ਟਾਈਗਰਾਂ (ਚੀਤਿਆਂ) ਦਾ ਇੱਕ ਜੋੜਾ ਹਾਸਲ ਕੀਤਾ ਹੈ। ਚੀਤੇ — ਨਰ ‘ਬਾਦਲ’ ਅਤੇ ਮਾਦਾ...

  • fb
  • twitter
  • whatsapp
  • whatsapp
Advertisement

ਪੰਜਾਬ ਜੰਗਲੀ ਜੀਵ ਵਿਭਾਗ ਨੇ ਆਪਣੇ ਚਿੜੀਆਘਰਾਂ ਦੇ ਸੰਗ੍ਰਹਿ ਨੂੰ ਮਜ਼ਬੂਤ ਕਰਨ ਲਈ ਜਾਨਵਰਾਂ ਦੇ ਵਟਾਂਦਰਾ(ਤਬਾਦਲਾ) ਪ੍ਰੋਗਰਾਮ ਤਹਿਤ ਏਸ਼ੀਆਈ ਸ਼ੇਰਾਂ ਦਾ ਇੱਕ ਜੋੜਾ ਅਤੇ ਰਾਇਲ ਬੰਗਾਲ ਟਾਈਗਰਾਂ (ਚੀਤਿਆਂ) ਦਾ ਇੱਕ ਜੋੜਾ ਹਾਸਲ ਕੀਤਾ ਹੈ।

ਚੀਤੇ — ਨਰ ‘ਬਾਦਲ’ ਅਤੇ ਮਾਦਾ ‘ਬਿਜਲੀ’ — ਬਾਲਾ ਸਾਹਿਬ ਠਾਕਰੇ ਗੋਰੇਵਾੜਾ ਅੰਤਰਰਾਸ਼ਟਰੀ ਚਿੜੀਆਘਰ, ਨਾਗਪੁਰ (ਮਹਾਰਾਸ਼ਟਰ) ਤੋਂ ਲਿਆਂਦੇ ਗਏ ਹਨ ਅਤੇ ਲੁਧਿਆਣਾ ਚਿੜੀਆਘਰ ਦੇ ਟਾਈਗਰ ਸਫਾਰੀ ਵਿੱਚ ਰੱਖੇ ਗਏ ਹਨ।

Advertisement

ਏਸ਼ੀਆਈ ਸ਼ੇਰਾਂ ਦਾ ਇੱਕ ਜੋੜਾ — ਨਰ ‘ਧੀਰਾ’ ਅਤੇ ਮਾਦਾ ‘ਚੰਚਲ’ — ਹਰਿਆਣਾ ਦੇ ਰੋਹਤਕ ਚਿੜੀਆਘਰ ਤੋਂ ਪ੍ਰਾਪਤ ਕਰਕੇ ਛੱਤਬੀੜ ਚਿੜੀਆਘਰ ਵਿੱਚ ਭੇਜਿਆ ਗਿਆ ਹੈ। ਇਨ੍ਹਾਂ ਦੇ ਆਉਣ ਨਾਲ ਛੱਤਬੀੜ ਵਿੱਚ ਸ਼ੇਰਾਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ।

Advertisement

ਛੱਤਬੀੜ ਚਿੜੀਆਘਰ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਤਿੰਨ ਮਾਦਾ ਬੱਚਿਆਂ — ਗਰਿਮਾ, ਗੁੰਜਨ ਅਤੇ ਗਜ਼ਲ — ਦੇ ਜਨਮ ਨਾਲ ਚੀਤਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ, ਜਿਸ ਨਾਲ ਉੱਥੇ ਚੀਤਿਆਂ ਦੀ ਕੁੱਲ ਗਿਣਤੀ 10 ਹੋ ਗਈ ਹੈ।

ਪੰਜਾਬ ਦੇ ਮੁੱਖ ਜੰਗਲੀ ਜੀਵ ਵਾਰਡਨ ਬਸੰਤਾ ਰਾਜ ਕੁਮਾਰ (IFS) ਨੇ ਕਿਹਾ ਕਿ ਇਹ ਵੱਡੀਆਂ ਬਿੱਲੀਆਂ ਸੀਨੀਅਰ ਜੰਗਲਾਤ ਅਧਿਕਾਰੀਆਂ ਦੀ ਬਾਰੀਕੀ ਨਾਲ ਕੀਤੀ ਗਈ ਯੋਜਨਾਬੰਦੀ ਅਤੇ ਤਾਲਮੇਲ ਤੋਂ ਬਾਅਦ ਪਹੁੰਚੀਆਂ ਹਨ। ਉਨ੍ਹਾਂ ਅੱਗੇ ਕਿਹਾ, “ਚਿੜੀਆਘਰ ਪ੍ਰਬੰਧਨ ਹੁਣ ਲਾਜ਼ਮੀ ਕੁਆਰੰਟੀਨ (ਇਕਾਂਤਵਾਸ) ਅਤੇ ਅਨੁਕੂਲਤਾ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਆਉਣ ਵਾਲੇ ਹਫ਼ਤਿਆਂ ਵਿੱਚ ਜਾਨਵਰਾਂ ਨੂੰ ਜਨਤਕ ਤੌਰ 'ਤੇ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ।”

ਤਾਜ਼ਾ ਵਾਧੇ ਦੇ ਨਾਲ ਪੰਜਾਬ ਦੇ ਚਿੜੀਆਘਰਾਂ ਵਿੱਚ ਸ਼ੇਰਾਂ ਅਤੇ ਚੀਤਿਆਂ ਦੀ ਕੁੱਲ ਗਿਣਤੀ ਕ੍ਰਮਵਾਰ ਚਾਰ ਅਤੇ ਸੱਤ ਹੋ ਗਈ ਹੈ। ਵਿਭਾਗ ਹਿਮਾਚਲ ਪ੍ਰਦੇਸ਼ ਤੋਂ ਇੱਕ ਸਲੌਥ ਬੀਅਰ (ਰੀਛ) ਹਾਸਲ ਕਰਨ ਦੀ ਪ੍ਰਕਿਰਿਆ ਵਿੱਚ ਵੀ ਹੈ।

ਵਿਸ਼ਾਲ ਚੌਹਾਨ ਵਣਪਾਲ (ਜੰਗਲੀ ਜੀਵ) ਪਾਰਕ ਅਤੇ ਸੁਰੱਖਿਅਤ ਖੇਤਰ ਸਰਕਲ, ਮੋਹਾਲੀ ਅਤੇ ਵਿਕਰਮ ਸਿੰਘ ਕੁੰਦਰਾ, ਡਿਵੀਜ਼ਨਲ ਜੰਗਲਾਤ ਅਫ਼ਸਰ (ਜੰਗਲੀ ਜੀਵ) ਫਿਲੌਰ ਨੇ ਕਿਹਾ ਕਿ ਨਵੇਂ ਚੀਤੇ ਲੁਧਿਆਣਾ ਚਿੜੀਆਘਰ ਦੀ ਮਸ਼ਹੂਰ ਟਾਈਗਰ ਸਫਾਰੀ ਨੂੰ ਕਾਫ਼ੀ ਹੁਲਾਰਾ ਦੇਣਗੇ।

ਉਨ੍ਹਾਂ ਕਿਹਾ, “ਉਨ੍ਹਾਂ ਦੀ ਮੌਜੂਦਗੀ ਨਾ ਸਿਰਫ਼ ਚਿੜੀਆਘਰ ਦੇ ਸੰਗ੍ਰਹਿ ਨੂੰ ਅਮੀਰ ਬਣਾਏਗੀ, ਸਗੋਂ ਲੋਕਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਚੀਤਿਆਂ ਦੀ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।”

ਚਿੜੀਆਘਰਾਂ ਵਿਚਕਾਰ ਇਹ ਵਟਾਂਦਰਾ ਪੰਜਾਬ ਦੀ ਐਕਸ-ਸਿਟੂ (ex-situ) ਸੰਭਾਲ ਨੂੰ ਉਤਸ਼ਾਹਿਤ ਕਰਨ ਵੱਡੀਆਂ ਬਿੱਲੀਆਂ ਦੀ ਜੈਨੇਟਿਕ ਵਿਭਿੰਨਤਾ ਨੂੰ ਬਣਾਈ ਰੱਖਣ ਅਤੇ ਇਸਦੇ ਜੰਗਲੀ ਜੀਵ ਪਾਰਕਾਂ ਵਿੱਚ ਸੈਲਾਨੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।

Advertisement
×