ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਮੇਰੀ ਬਾਂਹ ਛੱਡ ਦੇ, ਨਹੀਂ ਤਾਂ ਆਵਦਾ ਹਿਸਾਬ ਲਾ ਲਈ’: ਹਰਮਨਪ੍ਰੀਤ ਕੌਰ ਦੀ ਦਲੇਰੀ ਨੇ ਪੰਜਾਬ ਦੀਆਂ ਧੀਆਂ ਦੀ ਅਣਖ ਵਧਾਈ

ਹਰਮਨਪ੍ਰੀਤ ਕੌਰ ਦੀ ਦਲੇਰੀ ਤੋਂ ਪਰਿਵਾਰ ਬਾਗੋਬਾਗ; ਪੀ ਯੂ ਵਿੱਚ ਧਰਨੇ ਦੌਰਾਨ ਪੁਲੀਸ ਨਾਲ ਖਹਿਬੜੀ ਸੀ ਹਰਮਨਪ੍ਰੀਤ
Advertisement

ਪੰਜਾਬ ਯੂਨੀਵਰਸਿਟੀ ਵਿੱਚ ਸੋਮਵਾਰ ਨੂੰ ਵਿਦਿਆਰਥੀਆਂ ਵੱਲੋਂ ਸਿਆਸੀ ਅਤੇ ਕਿਸਾਨ ਆਗੂਆਂ ਦੇ ਨਾਲ ਮਿਲ ਕੇ, ਲੰਬੇ ਸਮੇਂ ਤੋਂ ਲਟਕਦੀਆਂ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮਾਹੌਲ ਗਰਮ ਨਜ਼ਰ ਆਇਆ।

ਇਸ ਅੰਦੋਲਨ ਕਾਰਨ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ ਸਵੇਰੇ ਤੜਕਸਾਰ ਗੇਟ ਬੰਦ ਕਰ ਦਿੱਤੇ ਗਏ ਤਾਂ ਜੋ ਪ੍ਰਦਰਸ਼ਨਕਾਰੀਆਂ ਨੂੰ ਕੈਂਪਸ ਦੇ ਅੰਦਰ ਇਕੱਠੇ ਹੋਣ ਤੋਂ ਰੋਕਿਆ ਜਾ ਸਕੇ।

Advertisement

ਇਸ ਹੰਗਾਮੇ ਦੇ ਵਿਚਕਾਰ ਇੱਕ ਵਿਦਿਆਰਥਣ ਵਿਰੋਧ ਪ੍ਰਦਰਸ਼ਨ ਦਾ ਅਚਾਨਕ ਮੋਹਰੀ ਚਿਹਰਾ ਬਣ ਗਈ ਜਦੋਂ ਇੱਕ ਪੁਲੀਸ ਕਰਮਚਾਰੀ ਨਾਲ ਉਸਦੇ ਟਕਰਾਅ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਕਲਿੱਪ ਵਿੱਚ ਵਿਦਿਆਰਥਣ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਬਾਂਹ ਛੱਡੋ... ਜੇ ਮੇਰੇ ’ਤੇ ਪੈ ਗਈ ਫਿਰ ਆਪਣਾ ਹਿਸਾਬ ਲਾ ਲਈ... ਲੜਦੇ ਲੋਕੀਂ ਜ਼ਿੰਦਾਬਾਦ।”

ਇਸ ਧੀ ਦੀ ਪਛਾਣ ਹਰਮਨਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਐਂਥਰੋਪੋਲੋਜੀ ਵਿਭਾਗ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ।

ਉਸਨੇ ਬਾਅਦ ਵਿੱਚ ਦੱਸਿਆ ਕਿ ਉਹ ਸਵੇਰੇ 5 ਵਜੇ ਦੇ ਕਰੀਬ ਯੂਨੀਵਰਸਿਟੀ ਵੱਲ ਤੁਰ ਪਈ ਸੀ, ਪਰ ਸਾਰੇ ਗੇਟ ਬੰਦ ਸਨ। ਉਸ ਨੇ ਕਿਹਾ ਕਿ ਉਸ ਦੇ ਕੋਲ ਆਈ-ਕਾਰਡ ਸੀ ਅਤੇ ਉਹ ਹੋਸਟਲ ਜਾਣਾ ਚਾਹੁੰਦੀ ਸੀ, ਪਰ ਉਸਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਹਰਮਨਪ੍ਰੀਤ ਨੇ ਕਿਹਾ, “ਯੂਨੀਵਰਸਿਟੀ ਦਾ ਕੋਈ ਵੀ ਗੇਟ ਖੁੱਲ੍ਹਾ ਨਹੀਂ ਸੀ। ਜਦੋਂ ਮੈਂ ਇੱਕ ਗੇਟ 'ਤੇ ਪਹੁੰਚੀ, ਤਾਂ ਇੱਕ ਪੁਲੀਸ ਕਰਮਚਾਰੀ ਨੇ ਮੇਰੀ ਬਾਂਹ ਫੜ ਲਈ। ਮੈਂ ਸਿਰਫ਼ ਉਸ ਨੂੰ ਮੈਨੂੰ ਜਾਣ ਦੇਣ ਲਈ ਕਿਹਾ। ਬਾਅਦ ਵਿੱਚ, ਉਨ੍ਹਾਂ ਨੇ ਮੈਨੂੰ ਅੰਦਰ ਜਾਣ ਦਿੱਤਾ।’’ ਇਹ ਘਟਨਾ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।

ਜ਼ਿਕਰਯੋਗ ਹੈ ਕਿ ਕਈ ਵਿਦਿਆਰਥੀ ਸੰਗਠਨਾਂ ਅਤੇ ਸਥਾਨਕ ਆਗੂਆਂ ਵੱਲੋਂ ਸਮਰਥਨ ਪ੍ਰਾਪਤ ਇਸ ਵਿਰੋਧ ਪ੍ਰਦਰਸ਼ਨ ਵਿੱਚ ਸੈਨੇਟ ਚੋਣਾਂ ਨੂੰ ਤੁਰੰਤ ਨਿਰਧਾਰਤ ਕਰਨ ਦੀ ਮੰਗ ਕੀਤੀ ਗਈ ਹੈ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੱਲ੍ਹ ਧਰਨੇ ਦੌਰਾਨ ਅੰਦਰ ਜਾਣ ਲਈ ਗੇਟ ’ਤੇ ਵਿਦਿਆਰਥਣ ਹਰਮਨਪ੍ਰੀਤ ਕੌਰ ਵੱਲੋਂ ਦਿਖਾਈ ਦਲੇਰੀ ਤੋਂ ਪਰਿਵਾਰ ਬਹੁਤ ਖ਼ੁਸ਼ ਹੈ। ਵਿਦਿਆਰਥਣ ਦੇ ਪਿਤਾ ਸੁਖਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਧੀ ਆਪਣੇ ਹੱਕ ਲਈ ਲੜਨਾ ਚੰਗੀ ਤਰ੍ਹਾਂ ਜਾਣਦੀ ਹੈ। ਉਨ੍ਹਾਂ ਨੂੰ ਉਸ ’ਤੇ ਨੂੰ ਮਾਣ ਹੈ।

ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਪਿੰਡ ਨੂਰਪੁਰ ਖੁਰਦ ਦਾ ਹੀ ਨਹੀਂ ਜ਼ਿਲ੍ਹਾ ਰੂਪਨਗਰ ਦਾ ਨਾਮ ਮਸ਼ਹੂਰ ਕੀਤਾ ਹੈ। ਹਰਮਨਪ੍ਰੀਤ ਕੌਰ ਦਾ ਭਰਾ ਜ਼ਸਨਪ੍ਰੀਤ ਸਿੰਘ ਏਅਰ ਫੋਰਸ ਵਿੱਚ ਹੈ। ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੀ ਮਾਂ ਸੁਰਿੰਦਰ ਕੌਰ ਨੇ ਉਸ ਨੂੰ ਚੰਗੇ ਸੰਸਕਾਰ ਦਿੱਤੇ ਹਨ।

Advertisement
Show comments