DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਡੀਮੰਦਰ ਆਰਮੀ ਛਾਉਣੀ ਨਜ਼ਦੀਕ ਤੇਂਦੂਆ ਨਜ਼ਰ ਆਇਆ

ਪੰਚਕੂਲਾ ਸ਼ਹਿਰ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਵਿੱਚ ਜੰਗਲ ਤੋਂ ਤੇਂਦੂਏ ਦੀ ਲਗਾਤਾਰ ਆਵਾਜਾਈ ਨੇ ਲੋਕਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਤਾਜ਼ਾ ਘਟਨਾ ਚੰਡੀਮੰਦਰ ਆਰਮੀ ਛਾਉਣੀ ਵਿੱਚ ਵਾਪਰੀ, ਜਿੱਥੇ ਪਿਛਲੇ 24 ਘੰਟਿਆਂ ਵਿੱਚ ਤੇਂਦੂਆਂ ਦੀਆਂ...

  • fb
  • twitter
  • whatsapp
  • whatsapp
Advertisement

ਪੰਚਕੂਲਾ ਸ਼ਹਿਰ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਵਿੱਚ ਜੰਗਲ ਤੋਂ ਤੇਂਦੂਏ ਦੀ ਲਗਾਤਾਰ ਆਵਾਜਾਈ ਨੇ ਲੋਕਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਤਾਜ਼ਾ ਘਟਨਾ ਚੰਡੀਮੰਦਰ ਆਰਮੀ ਛਾਉਣੀ ਵਿੱਚ ਵਾਪਰੀ, ਜਿੱਥੇ ਪਿਛਲੇ 24 ਘੰਟਿਆਂ ਵਿੱਚ ਤੇਂਦੂਆਂ ਦੀਆਂ ਦੋ ਹਰਕਤਾਂ ਸੀ ਸੀ ਟੀ ਵੀ ਵਿੱਚ ਦਰਜ ਕੀਤੀਆਂ ਗਈਆਂ। ਮਿਲੀ ਜਾਣਕਾਰੀ ਅਨੁਸਾਰ ਤੇਂਦੂਆ ਸਵੇਰੇ 4 ਵਜੇ ਦੇ ਕਰੀਬ ਕਮਾਂਡ ਹਸਪਤਾਲ ਖੇਤਰ ਦੇ ਨੇੜੇ ਦੇਖਿਆ ਗਿਆ। ਫਿਰ ਇਹ ਚੰਡੀਮੰਦਰ ਰੇਲਵੇ ਸਟੇਸ਼ਨ ਦੇ ਨੇੜੇ ਪਟੜੀਆਂ ਵੱਲ ਆਇਆ, ਇੱਕ ਕੁੱਤੇ ’ਤੇ ਹਮਲਾ ਕੀਤਾ ਅਤੇ ਉਸ ਲੈ ਕੇ ਜੰਗਲ ਵਿੱਚ ਭੱਜ ਗਿਆ। ਸਥਿਤੀ ਨੂੰ ਦੇਖਦੇ ਹੋਏ, ਫੌਜ ਦੇ ਅਧਿਕਾਰੀਆਂ ਨੇ ਜੰਗਲੀ ਜੀਵ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਅਤੇ ਆਰਮੀ ਕੈਂਟ ਵਿੱਚ ਚੌਕਸੀ ਵਧਾ ਦਿੱਤੀ ਹੈ।

Advertisement
Advertisement
×