ਪੰਚਕੂਲਾ ਦੇ ਭਵਨ ਵਿਦਿਆਲਿਆ ਦੇ ਵਿਦਿਆਰਥੀ ਟਰਾਈਸਿਟੀ ’ਚ ਮੋਹਰੀ

ਸੀਬੀਐੱਸਈ ਦਸਵੀਂ ਦਾ ਨਤੀਜਾ

ਪੰਚਕੂਲਾ ਦੇ ਭਵਨ ਵਿਦਿਆਲਿਆ ਦੇ ਵਿਦਿਆਰਥੀ ਟਰਾਈਸਿਟੀ ’ਚ ਮੋਹਰੀ

ਰਸਲੀਨ ਕੌਰ ਜੇਤੂ ਨਿਸ਼ਾਨ ਬਣਾੳੁਂਦੀ ਹੋੲੀ ਅਤੇ। (ਸੱਜੇ) ਵਿਦਿਆਰਥਣ ਗਰਿਮਾ ਆਪਣੇ ਰਿਸ਼ਤੇਦਾਰਾਂ ਨਾਲ ਖੁਸ਼ੀ ਦੇ ਰੋਂਅ ਵਿੱਚ। -ਫੋਟੋਆਂ: ਨਿਤਿਨ ਮਿੱਤਲ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਜੁਲਾਈ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਦਸਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਟਰਾਈਸਿਟੀ ਵਿਚੋਂ ਪੰਚਕੂਲਾ ਦੇ ਭਵਨ ਵਿਦਿਆਲਿਆ ਦੇ ਪੰਜ ਵਿਦਿਆਰਥੀਆਂ ਨੇ 99 ਫੀਸਦੀ ਹਰੇਕ ਅੰਕ ਹਾਸਲ ਕਰ ਕੇ ਸਾਂਝੇ ਤੌਰ ’ਤੇ ਟੌਪ ਕੀਤਾ ਹੈ। ਦੂਜੇ ਨੰਬਰ ’ਤੇ ਰਹੀ ਚੰਡੀਗੜ੍ਹ ਦੇ ਭਵਨ ਵਿਦਿਆਲਿਆ ਦੀ ਵਰਿੰਦਾ ਗੁਪਤਾ ਨੇ 98.8 ਫੀਸਦੀ ਅੰਕ ਹਾਸਲ ਕੀਤੇ ਜਦਕਿ ਤੀਜੇ ਨੰਬਰ ’ਤੇ ਕੇਬੀ ਡੀਏਵੀ ਸਕੂਲ ਸੈਕਟਰ-7 ਦਾ ਗੁਰਜੋਤ ਸਿੰਘ ਰਿਹਾ। ਉਸ ਨੇ 98.6 ਫੀਸਦੀ ਅੰਕ ਹਾਸਲ ਕੀਤੇ ਹਨ। ਨਵੋਦਿਆ ਸਕੂਲ ਸੈਕਟਰ-25 ਦੀ ਸਨੇਹਾ ਨੇ ਵੀ 98.6 ਫੀਸਦੀ ਅੰਕ ਹਾਸਲ ਕੀਤੇ ਹਨ। ਉਹ ਇਸਰੋ ਵਿਚ ਜਾਣ ਦੀ ਚਾਹਵਾਨ ਹੈ। ਉਹ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸਰਕਾਰੀ ਸਕੂਲ ਸੈਕਟਰ-33 ਤੋਂ ਪੜ੍ਹੀ ਹੈ। ਭਵਨ ਵਿਦਿਆਲਿਆ ਪੰਚਕੂਲਾ ਦੀ ਮਾਨਸੀ ਦੇ ਵੀ 98.6 ਫੀਸਦੀ ਅੰਕ ਆਏ ਹਨ। ਅਨੀਮੇਸ਼ ਮਦਾਨ ਨੇ ਵੀ 98.6 ਫੀਸਦੀ ਅੰਕ ਹਾਸਲ ਕੀਤੇ ਤੇ ਇਹ ਸਾਰੇ ਸਾਂਝੇ ਤੀਜੇ ਸਥਾਨ ’ਤੇ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਟਰਾਈਸਿਟੀ ਵਿਚ ਭਵਨ ਵਿਦਿਆਲਿਆ ਪੰਚਕੂਲਾ ਦੇ ਪੰਜ ਵਿਦਿਆਰਥੀਆਂ ਨੇ ਸਾਂਝੇ ਤੌਰ ’ਤੇ ਟੌਪ ਕਰ ਕੇ ਰਿਕਾਰਡ ਤੋੜ ਦਿੱਤਾ। ਇਸ ਸਕੂਲ ਦੇ ਆਸ਼ਿਮਾ ਸੇਨਗੁਪਤਾ, ਭੂਵੀ ਕਾਂਸਲ, ਗਰਿਮਾ, ਪਰਵ ਅਗਰਵਾਲ ਤੇ ਰਸਲੀਨ ਕੌਰ ਦੁਆ ਨੇ 99 ਫੀਸਦੀ (ਹਰੇਕ) ਅੰਕ ਹਾਸਲ ਕੀਤੇ ਹਨ। ਆਸ਼ਿਮਾ ਸੇਨਗੁਪਤਾ ਦੇ ਪਿਤਾ ਜੌਹਨਸਨ ਐਂਡ ਜੌਹਨਸਨ ਕੰਪਨੀ, ਔਰੰਗਾਬਾਦ ਵਿਚ ਇੰਜਨੀਅਰ ਹਨ ਤੇ ਮਾਂ ਅਧਿਆਪਕਾ ਹੈ। ਉਹ ਰੋਜ਼ਾਨਾ ਪੰਜ ਤੋਂ ਛੇ ਘੰਟੇ ਪੜ੍ਹਦੀ ਰਹੀ ਹੈ ਤੇ ਉਸ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ। ਉਹ ਤਣਾਅ ਤੋਂ ਮੁਕਤ ਹੋਣ ਲਈ ਬਾਸਕਟਬਾਲ ਵੀ ਖੇਡਦੀ ਰਹੀ ਹੈ। ਚੰਡੀਗੜ੍ਹ ਦੀ ਟੌਪਰ ਤੇ ਟਰਾਈਸਿਟੀ ਵਿਚ ਦੂਜੇ ਸਥਾਨ ’ਤੇ ਰਹੀ ਵਰਿੰਦਾ ਨੇ ਦੱਸਿਆ ਕਿ ਉਸ ਦੇ ਮਾਪੇ ਸੀਏ ਹਨ ਤੇ ਉਹ ਵੀ ਉਨ੍ਹਾਂ ਵਾਂਗ ਹੀ ਚਾਰਟਡ ਅਕਾਊਂਟੈਂਟ ਬਣਨਾ ਚਾਹੁੰਦੀ ਹੈ। ਉਸ ਨੇ ਕਦੀ ਵੀ ਲਗਾਤਾਰ ਪੜ੍ਹਾਈ ਨਹੀਂ ਕੀਤੀ ਤੇ ਬਰੇਕ ਲੈ ਕੇ ਪੜ੍ਹਦੀ ਰਹੀ ਹੈ। ਉਸ ਨੇ ਸਾਲ ਦੇ ਸ਼ੁਰੂ ਵਿਚ ਹੀ ਨੋਟਸ ਬਣਾਏ ਸਨ ਤੇ ਉਨ੍ਹਾਂ ਦੀ ਰਿਵੀਜ਼ਨ ਕੀਤੀ। ਉਸ ਨੇ ਵਟਸ ਐਪ ਦੀ ਸਿਰਫ ਸਿੱਖਿਆ ਦੇ ਮਕਸਦ ਨਾਲ ਹੀ ਵਰਤੋਂ ਕੀਤੀ। ਟਰਾਈਸਿਟੀ ਵਿਚ ਤੀਜੇ ਸਥਾਨ ’ਤੇ ਆਇਆ ਗੁਰਜੋਤ ਸਿੰਘ ਕੇਬੀ ਡੀਏਵੀ ਸੈਕਟਰ-7 ਸਕੂਲ ਦਾ ਵਿਦਿਆਰਥੀ ਹੈ। ਉਸ ਦੇ ਪਿਤਾ ਦੀ ਜ਼ੀਰਕਪੁਰ ਵਿਚ ਕੱਪੜਿਆਂ ਦੀ ਦੁਕਾਨ ਹੈ ਤੇ ਮਾਂ ਘਰੇਲੂ ਸੁਆਣੀ ਹੈ। ਉਹ ਰੋਜ਼ਾਨਾ ਅੱਠ ਘੰਟੇ ਦੀ ਕਰੀਬ ਪੜ੍ਹਦਾ ਰਿਹਾ ਹੈ ਤੇ ਉਹ ਕਾਮਰਸ ਸਟਰੀਮ ਲੈਣਾ ਚਾਹੁੰਦਾ ਹੈ। ਉਹ ਸੰਗੀਤ ਸੁਣ ਕੇ ਥਕੇਵਾਂ ਲਾਹੁੰਦਾ ਰਿਹਾ ਹੈ। ਉਸ ਨੇ ਬਾਹਰ ਖੇਡਣ ਨਾਲੋਂ ਆਪਣੇ ਭਰਾ ਨਾਲ ਇਨਡੋਰ ਖੇਡਾਂ ਨੂੰ ਤਰਜੀਹ ਦਿੱਤੀ।

ਦੇਸ਼ ਭਰ ਵਿਚੋਂ ਨੌਵੇਂ ਸਥਾਨ ’ਤੇ ਆਇਆ ਚੰਡੀਗੜ੍ਹ

ਇਸ ਵਾਰ ਦਸਵੀਂ ਦੇ ਨਤੀਜੇ ਵਿੱਚ ਪੰਚਕੂਲਾ ਖੇਤਰ ਛੇਵੇਂ ਸਥਾਨ ’ਤੇ ਰਿਹਾ ਜਿਸ ਦੀ ਪਾਸ ਪ੍ਰਤੀਸ਼ਤਤਾ 94.31 ਰਹੀ। ਦੂਜੇ ਪਾਸੇ ਚੰਡੀਗੜ੍ਹ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 91.83 ਫੀਸਦੀ ਰਹੀ ਹੈ।  ਚੰਡੀਗੜ੍ਹ ਦੀ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 93.31 ਫੀਸਦੀ ਰਹੀ ਜੋ ਪਿਛਲੇ ਸਾਲ 92.45 ਫੀਸਦੀ ਸੀ। ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 90.14 ਫੀਸਦੀ ਰਹੀ।

ਵਿਦਿਆਰਥੀ ਪਰਵ ਜਿਸ ਨੇ 99 ਫੀਸਦ ਅੰਕ ਹਾਸਲ ਕੀਤੇ ਹਨ। -ਫੋਟੋ: ਨਿਤਿਨ ਮਿੱਤਲ

ਸਰਕਾਰੀ ਸਕੂਲਾਂ ਦਾ ਨਤੀਜਾ ਸੁਧਰਿਆ

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਇਸ ਵਾਰ 77.18 ਫੀਸਦੀ ਰਿਹਾ ਜੋ ਪਿਛਲੇ ਸਾਲ ਨਾਲੋਂ 10.91 ਫੀਸਦੀ ਜ਼ਿਆਦਾ ਹੈ। ਇਸ ਵਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ 8541 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਥੋਂ ਦੇ ਪੰਜ ਸਰਕਾਰੀ ਸਕੂਲਾਂ ਸੈਕਟਰ-16, 18, 21, 33, 37-ਬੀ ਦਾ ਨਤੀਜਾ ਸੌ ਫੀਸਦੀ ਰਿਹਾ। ਇਸ ਤੋਂ ਇਲਾਵਾ 26 ਸਕੂਲਾਂ ਨੇ 90 ਫੀਸਦੀ ਤੋਂ ਉੱਤੇ ਨਤੀਜਾ ਦਿੱਤਾ ਹੈ।

ਬਿਮਾਰੀ ਦੇ ਬਾਵਜੂਦ ਪੜ੍ਹਾਈ ਵਿੱਚ ਅੱਵਲ

ਭਵਨ ਵਿਦਿਆਲਿਆ ਸਕੂਲ ਸੈਕਟਰ-27 ਦੇ ਵਿਦਿਆਰਥੀ ਸਾਬਾ ਦੀਵਾਨ ਦੇ 74.4 ਫੀਸਦੀ ਅੰਕ ਆਏ ਹਨ। ਉਸ ਨੂੰ ਟਾਈਪ-2 ਸ਼ੂਗਰ ਹੈ। ਸਾਗਰ ਠਾਕੁਰ ਦੇ 73 ਫੀਸਦੀ ਅੰਕ ਆਏ ਹਨ ਤੇ ਉਸ ਨੂੰ ਸਪੈਸੀਫਿਕ ਅਰਥਮੈਟਿਕ ਡਿਸਐਬਿਲਟੀ ਹੈ। ਇਸੇ ਸਕੂਲ ਦੀ ਵੈਸ਼ਨਵੀ ਦੇ 83 ਫੀਸਦੀ ਅੰਕ ਆਏ ਹਨ ਤੇ ਉਹ ਦਰਜਾ ਚਾਰ ਮੁਲਾਜ਼ਮ ਦੀ ਲੜਕੀ ਹੈ। ਉਸ ਨੂੰ ਲੇਖਕਾ ਵਜੋਂ ਕਈ ਨਗਦ ਇਨਾਮ ਮਿਲ ਚੁੱਕੇ ਹਨ।

ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿਚ ਵੀ ਮਾਅਰਕੇ

ਸੇਕਰਡ ਹਾਰਟ ਸਕੂਲ ਸੈਕਟਰ-26 ਦੀ ਰੇਜ਼ਲ ਗੁਪਤਾ ਦੇ 91.4 ਫੀਸਦੀ ਅੰਕ ਆਏ ਹਨ ਤੇ ਉਹ ਕੌਮੀ ਖੇਡਾਂ ਵਿਚ ਹਿੱਸਾ ਲੈ ਚੁੱਕੀ ਹੈ। ਉਸ ਨੂੰ ਬੰਗਲੌਰ ਵਿਚ ਪ੍ਰਧਾਨ ਮੰਤਰੀ ਨਾਲ ਚੰਦਰਯਾਨ-2 ਦੀ ਲੈਂਡਿੰਗ ਦੇਖਣ ਦਾ ਮੌਕਾ ਮਿਲਿਆ ਸੀ। ਇਸ ਸਕੂਲ ਦੀ ਭਾਵਿਕਾ ਦੇ 90.6 ਫੀਸਦੀ ਅੰਕ ਆਏ ਹਨ ਤੇ ਉਸ ਨੇ ਕੌਮੀ ਖੇਡਾਂ ਵਿਚ ਮਾਅਰਕੇ ਮਾਰੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All