ਚੰਡੀਗੜ੍ਹ: ਇਥੋਂ ਦੇ ਜੀਜੀਡੀਐਸਡੀ ਕਾਲਜ ਸੈਕਟਰ-32 ਵਿੱਚ ਅੱਜ ਟੈਲਵਿਜ਼ਨ ਤੇ ਰੇਡੀਓ ਸਟੂਡੀਓ ਸ਼ੁਰੂ ਹੋ ਗਿਆ। ਕਾਲਜ ਪ੍ਰਿੰਸੀਪਲ ਡਾ. ਅਜੈ ਸ਼ਰਮਾ ਨੇ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ ਤੇ ਵਿਦਿਆਰਥੀਆਂ ਨੂੰ ਰਵਾਇਤੀ ਤਰੀਕਿਆਂ ਤੋਂ ਹਟ ਕੇ ਅੱਗੇ ਵਧਣਾ ਚਾਹੀਦਾ ਹੈ। ਪ੍ਰੋਗਰਾਮ ਵਿੱਚ ਪੀਟੀਸੀ ਨੈੱਟਵਰਕ ਦੇ ਪ੍ਰਬੰਧਕੀ ਨਿਰਦੇਸ਼ਕ ਤੇ ਪ੍ਰਧਾਨ ਰਾਬਿੰਦਰ ਨਾਰਾਇਣ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪੀਟੀਸੀ ਦੇ ਮੀਤ ਪ੍ਰਧਾਨ (ਸੰਗੀਤ ਅਤੇ ਫਿਲਮਾਂ) ਨਿਖਿਲ ਮਿਸ਼ਰਾ ਵੀ ਮੌਜੂਦ ਸਨ। ਸ੍ਰੀ ਨਰਾਇਣ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਰੋਜ਼ਾਨਾ ਆਪਣੇ ਆਪ ਨੂੰ ਚੁਣੌਤੀ ਤੇ ਨਵੇਂ ਟੀਚੇ ਨਿਰਧਾਰਤ ਕਰਨ। ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੀ ਮੁਖੀ ਡਾ. ਪ੍ਰਿਆ ਚੱਢਾ ਨੇ ਦੱਸਿਆ ਕਿ ਇਸ ਸਾਲ ਮੀਡੀਆ ਅਤੇ ਮਨੋਰੰਜਨ ਵਿੱਚ ਨਵਾਂ ਕੋਰਸ ਬੀ.ਵੋਕਸ਼ਨਲ ਸ਼ੁਰੂ ਕੀਤਾ ਗਿਆ ਹੈ। -ਟਨਸ