DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Land Dispute: ਠਾਕੁਰਦੁਆਰੇ ਦੀ ਜ਼ਮੀਨ ’ਤੇ ਉਸਾਰੀ ਦੇ ਦੋਸ਼

ਲਾਲੜੂ ਪਿੰਡ ਵਾਸੀਆਂ ਨੇ ਐੱਸ ਡੀ ਐੱਮ ਡੇਰਾਬੱਸੀ ਨੂੰ ਸ਼ਿਕਾਇਤ ਦੇ ਕੇ ਕੱਚਾ ਠਾਕੁਰਦੁਆਰੇ ਨੇੜੇ ਆਈ ਟੀ ਆਈ ਚੌਕ ਸਥਿਤ ਕਰੀਬ 24 ਬਿੱਘੇ 13 ਬਿਸਵੇ ਜ਼ਮੀਨ ’ਤੇ ਅਦਾਲਤੀ ਹੁਕਮਾਂ ਦੀ ਕਥਿਤ ਉਲੰਘਣਾ ਕਰਦਿਆਂ ਨਾਜਾਇਜ਼ ਉਸਾਰੀ ਕਰਨ ਦੇ ਦੋਸ਼ ਲਾਏ ਹਨ।...

  • fb
  • twitter
  • whatsapp
  • whatsapp
featured-img featured-img
ਲਾਲੜੂ ਪਿੰਡ ਨਿਵਾਸੀ ਜ਼ਮੀਨ ਦੇ ਮਾਮਲੇ ’ਤੇ ਧਰਨਾ ਦਿੰਦੇ ਹੋਏ।
Advertisement

ਲਾਲੜੂ ਪਿੰਡ ਵਾਸੀਆਂ ਨੇ ਐੱਸ ਡੀ ਐੱਮ ਡੇਰਾਬੱਸੀ ਨੂੰ ਸ਼ਿਕਾਇਤ ਦੇ ਕੇ ਕੱਚਾ ਠਾਕੁਰਦੁਆਰੇ ਨੇੜੇ ਆਈ ਟੀ ਆਈ ਚੌਕ ਸਥਿਤ ਕਰੀਬ 24 ਬਿੱਘੇ 13 ਬਿਸਵੇ ਜ਼ਮੀਨ ’ਤੇ ਅਦਾਲਤੀ ਹੁਕਮਾਂ ਦੀ ਕਥਿਤ ਉਲੰਘਣਾ ਕਰਦਿਆਂ ਨਾਜਾਇਜ਼ ਉਸਾਰੀ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਉਸਾਰੀ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਇਹ ਜ਼ਮੀਨ ਕੱਚਾ ਠਾਕੁਰਦੁਆਰੇ ਨਾਲ ਸਬੰਧਤ ਹੈ ਅਤੇ ਇਸ ਬਾਰੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਹ ਸ਼ਿਕਾਇਤ ਵਿਜੇ ਰਾਣਾ, ਰਾਮਪਾਲ ਸਿੰਘ ਰਾਣਾ, ਹਰਪਾਲ ਸਿੰਘ ਲੰਬੜਦਾਰ, ਰਮੇਸ਼ ਕੁਮਾਰ ਮਗਰਾ, ਧੰਨ ਸਿੰਘ, ਅਜੈ ਰਾਣਾ, ਵਿਜੇਪਾਲ ਸਿੰਘ, ਕੁਲੂ ਰਾਣਾ, ਡਿੰਪਲ ਰਾਣਾ, ਰਾਜਪਾਲ, ਮਾਨ ਸਿੰਘ ਮਗਰਾ, ਜਸਬੀਰ ਸਿੰਘ, ਰਾਮ ਸਿੰਘ ਅਤੇ ਸੁਸ਼ੀਲ ਕੁਮਾਰ ਵੱਲੋਂ ਦਿੱਤੀ ਗਈ ਹੈ।

ਦੂਜੇ ਪਾਸੇ, ਕੱਚਾ ਠਾਕੁਰਦੁਆਰੇ ਦੇ ਮਹੰਤ ਸੁਖਬੀਰ ਦਾਸ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਕਿਸੇ ਵੀ ਅਦਾਲਤੀ ਹੁਕਮ ਦੀ ਉਲੰਘਣਾ ਨਹੀਂ ਕਰ ਰਹੇ ਅਤੇ ਸਾਰੇ ਕੰਮ ਕਾਨੂੰਨ ਅਨੁਸਾਰ ਕੀਤੇ ਜਾ ਰਹੇ ਹਨ।

Advertisement

Advertisement
Advertisement
×