DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਮੀਨ ਐਕੁਆਇਰ ਦਾ ਕੰਮ ਆਖ਼ਰੀ ਪੜਾਅ ’ਤੇ

ਛੇ ਪਿੰਡਾਂ ਦੀ ਇਤਰਾਜ਼ਾਂ ਲਈ ਆਖ਼ਰੀ ਸੁਣਵਾਈ ਅੱਠ ਤੋਂ

  • fb
  • twitter
  • whatsapp
  • whatsapp
Advertisement

ਗਮਾਡਾ ਵੱਲੋਂ ਮੁਹਾਲੀ ਖੇਤਰ ਦੇ 14 ਪਿੰਡਾਂ ਦੀ ਚਾਰ ਹਜ਼ਾਰ ਏਕੜ ਤੋਂ ਵੱਧ ਜ਼ਮੀਨ ਐਕੁਆਇਰ ਕਰਨ ਦਾ ਕੰਮ ਆਖ਼ਰੀ ਪੜਾਅ ’ਤੇ ਹੈ।

ਗਮਾਡਾ ਦੇ ਭੌਂ ਪ੍ਰਾਪਤੀ ਕੁਲੈਕਟਰ ਵੱਲੋਂ ਛੇ ਪਿੰਡਾਂ ਦੀ 503 ਏਕੜ ਜ਼ਮੀਨ ਹਾਸਲ ਕਰਨ ਲਈ ਪ੍ਰਾਪਤ ਹੋਏ ਇਤਰਾਜ਼ਾਂ ਦੀ ਆਖਰੀ ਸੁਣਵਾਈ ਕਰਨ ਦਾ ਕੰਮ ਆਰੰਭ ਦਿੱਤਾ ਹੈ। ਮੁਹਾਲੀ ਦੇ ਵਪਾਰਕ ਸੈਕਟਰ 87 ਦੇ ਵਿਸਥਾਰ ਲਈ ਪਿੰਡ ਮਾਣਕਮਾਜਰਾ ਦੀ 19.66 ਏਕੜ, ਪਿੰਡ ਨਾਨੂੰਮਾਜਰਾ ਦੀ 117.28 ਏਕੜ, ਪਿੰਡ ਸੋਹਾਣਾ ਦੀ 65.39 ਏਕੜ ਅਤੇ ਪਿੰਡ ਸੰਭਾਲਕੀ ਦੀ ਦੋ ਮਰਲੇ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੇ ਇਤਰਾਜ਼ਾਂ ਦੀ ਆਖ਼ਰੀ ਸੁਣਵਾਈ 8 ਜੂਨ ਨੂੰ ਸਵੇਰੇ 10 ਵਜੇ ਭੋਂ ਪ੍ਰਾਪਤੀ ਕੁਲੈਕਟਰ ਪੁੱਡਾ ਭਵਨ ਫੇਜ਼ ਅੱਠ ਮੁਹਾਲੀ ਵਿੱਚ ਹੋਵੇਗੀ।

Advertisement

ਇਸੇ ਤਰ੍ਹਾਂ ਉਦਯੋਗਿਕ ਸੈਕਟਰ 101 ਦੇ ਵਿਕਾਸ ਲਈ ਪਿੰਡ ਦੁਰਾਲੀ ਦੀ 129 ਏਕੜ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਇਸ ਜ਼ਮੀਨ ਦੇ ਇਤਰਾਜ਼ਾਂ ਦੀ ਸੁਣਵਾਈ 9 ਜੂਨ ਨੂੰ ਸਵੇਰੇ ਦਸ ਵਜੇ ਭੋਂ ਪ੍ਰਾਪਤੀ ਕੁਲੈਕਟਰ ਦੇ ਦਫ਼ਤਰ ਵਿੱਚ ਹੋਵੇਗੀ। ਇਵੇਂ ਹੀ ਉਦਯੋਗਿਕ ਸੈਕਟਰ 103 ਵਿਖੇ ਪਿੰਡ ਦੁਰਾਲੀ ਦੀ 141.75 ਏਕੜ ਅਤੇ ਪਿੰਡ ਸਨੇਟਾ ਦੀ 29.58 ਏਕੜ ਜ਼ਮੀਨ ਐਕੁਆਇਰ ਹੋਣੀ ਹੈ, ਜਿਸ ਦੇ ਇਤਰਾਜ਼ਾਂ ਦੀ ਸੁਣਵਾਈ 10 ਜੂਨ ਨੂੰ ਭੌਂ ਪ੍ਰਾਪਤੀ ਕੁਲੈਕਟਰ ਵੱਲੋਂ ਮੁਹਾਲੀ ਦਫ਼ਤਰ ਵਿੱਚ ਕੀਤੀ ਜਾਵੇਗੀ।

Advertisement

ਏਅਰੋਟ੍ਰੋਪੋਲਿਸ ਖੇਤਰ ਦੀਆਂ ਈ ਤੋਂ ਲੈ ਕੇ ਜੇ ਪਾਕਿਟਾਂ ਲਈ ਅੱਠ ਪਿੰਡਾਂ ਕੁਰੜੀ, ਬੜੀ, ਸਿਆਊ, ਪੱਤੋਂ, ਮਟਰਾਂ, ਬਾਕਰਪੁਰ, ਕਿਸ਼ਨਪੁਰਾ, ਛੱਤ ਦੀ 3536 ਏਕੜ ਦੇ ਕਰੀਬ ਜ਼ਮੀਨ ਐਕੁਆਇਰ ਕਰਨ ਸਬੰਧੀ ਕਾਰਵਾਈ ਅਤੇ ਇਤਰਾਜ਼ਾਂ ਦੀ ਸੁਣਵਾਈ ਦਾ ਆਖ਼ਰੀ ਪੜਾਅ ਪੂਰਾ ਹੋ ਚੁੱਕਾ ਹੈ। ਸਮੁੱਚੇ ਪਿੰਡਾਂ ਦੀ ਜ਼ਮੀਨ ਭੋਂ ਪ੍ਰਾਪਤੀ ਐਕਟ 2013 ਅਧੀਨ ਐਕੁਆਇਰ ਕੀਤੀ ਜਾ ਰਹੀ ਹੈ, ਜਿਸ ਅਧੀਨ ਕਿਸਾਨਾਂ ਨੂੰ ਐਲਾਨੀ ਲਈ ਰਕਮ ਅਤੇ ਲੈਂਡ ਪੂਲਿੰਗ ਵਿਚੋਂ ਕੋਈ ਵੀ ਵਿਕਲਪ ਲੈਣ ਦੀ ਖੁੱਲ੍ਹ ਹੋਵੇਗੀ। ਇਨ੍ਹਾਂ 14 ਪਿੰਡਾਂ ਦੀ ਜ਼ਮੀਨ ਦਾ ਐਵਾਰਡ ਜੂਨ ਮਹੀਨੇ ਸੁਣਾਏ ਜਾਣ ਦੀ ਸੰਭਾਵਨਾ ਹੈ।

ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਗਮਾਡਾ ਵੱਲੋਂ ਸੁਣੇ ਜਾਂਦੇ ਇਤਰਾਜ਼ ਸਿਰਫ਼ ਕਾਗਜ਼ੀ ਕਾਰਵਾਈ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਤਰਾਜ਼ਾਂ ਨੂੰ ਦੂਰ ਕਰਨ ਤੋਂ ਪਹਿਲਾਂ ਜ਼ਮੀਨ ਕਿਸੀ ਵੀ ਕੀਮਤ ’ਤੇ ਐਕੁਆਇਰ ਨਹੀਂ ਕੀਤੀ ਜਾਣੀ ਚਾਹੀਦੀ।

ਕਈਂ ਪਿੰਡ ਖੇਤੀਬਾੜੀ ਲਈ ਜ਼ਮੀਨ ਵਿਹੂਣੇ ਹੋ ਜਾਣਗੇ

ਗਮਾਡਾ ਵੱਲੋਂ ਇਨ੍ਹਾਂ ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੇ ਜਾਣ ਤੋਂ ਬਾਅਦ ਪਿੰਡ ਕੁਰੜੀ, ਬੜੀ, ਪੱਤੋਂ, ਮਟਰਾਂ, ਸਿਆਊ, ਨਾਨੂੰਮਾਜਰਾ, ਸੋਹਾਣਾ, ਮਾਣਕਮਾਜਰਾ, ਸੰਭਾਲਕੀ ਆਦਿ ਪਿੰਡਾਂ ਕੋਲ ਖੇਤੀਬਾੜੀ ਲਈ ਕੋਈ ਜ਼ਮੀਨ ਨਹੀਂ ਬਚੇਗੀ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਬੇਜ਼ਮੀਨੇ ਪਸ਼ੂ ਪਾਲਕਾਂ ਨੂੰ ਜ਼ਮੀਨ ਐਕੁਆਇਰ ਹੋਣ ਨਾਲ ਪਸ਼ੂ ਰੱਖਣ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

Advertisement
×