DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Lakha Sidana Remand: ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਪਰਵਿੰਦਰ ਝੋਟਾ ਲਈ ਇਨਸਾਫ ਮੰਗ ਰਹੇ ਸਨ ਦੋਵੇਂ ਆਗੂ; ਪੁਲੀਸ ਨੇ ਧਰਨਾ ਸਥਾਨ ਨੇੜਿਉਂ ਹਿਰਾਸਤ ਵਿਚ ਲਿਆ ਸੀ

  • fb
  • twitter
  • whatsapp
  • whatsapp
featured-img featured-img
ਲੱਖਾ ਸਿਧਾਣਾ ਨੂੰ ਪੁਲੀਸ ਵਲੋਂ ਹਿਰਾਸਤ ਵਿਚ ਲਏ ਜਾਣ ਵੇਲੇ ਦੀ ਤਸਵੀਰ।
Advertisement

Lakha Sidana Remand: ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੱਗੇ ਧਰਨੇ ਨੇੜਿਓ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਵਾਰਿਸ ਪੰਜਾਬ ਦੇ ਆਗੂ ਲੱਖਾ ਸਿਧਾਣਾ ਅਤੇ ਮੋਹਣਜੀਤ ਸ਼ੇਰੋਂ ਨੂੰ ਅਦਾਲਤ ਨੇ ਅੱਜ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਦੋਵਾਂ ਨੂੰ ਮਾਨਸਾ ਵਿਚ ਡਿਊਟੀ ਮੈਜਿਸਟਰੇਟ ਅੰਕਿਤ ਐਰੀ ਦੀ ਕੋਠੀ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਵੱਲੋਂ ਕੀਤੀ ਗਈ ਹੈ।

Advertisement

ਜਾਣਕਾਰੀ ਅਨੁਸਾਰ ਇੱਥੇ ਦੋ ਦਿਨ ਪਹਿਲਾਂ ਡੀ ਸੀ ਦੀ ਰਿਹਾਇਸ਼ ਸਾਹਮਣੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਲੱਖਾ ਸਿਧਾਣਾ ਨੂੰ ਪੁਲੀਸ ਨੇ ਜਬਰੀ ਚੁੱਕ ਲਿਆ ਸੀ। ਕੁਝ ਨੌਜਵਾਨਾਂ ਨੇ ਭਾਵੇਂ ਉਸ ਦੀ ਮਦਦ ਕਰਨੀ ਚਾਹੀ, ਪਰ ਸਿਵਲ ਵਰਦੀ ’ਚ ਪੁੱਜੀ ਪੁਲੀਸ ਨੇ ਉਸ ਨੂੰ ਧੂਹ ਕੇ ਗੱਡੀ ਵਿੱਚ ਸੁੱਟ ਲਿਆ ਜਦਕਿ ਹੋਰ ਨੌਜਵਾਨਾਂ ਨੂੰ ਪੁਲੀਸ ਧੱਕੇ ਨਾਲ ਗੱਡੀਆਂ ਵਿੱਚ ਲੈ ਗਈ। ਦੂਜੇ ਪਾਸੇ, ਲੱਖਾ ਸਿਧਾਣਾ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫ਼ੌਜੀ ਨੇ ਪੰਜਾਬ ਦੇ ਲੋਕਾਂ ਨੂੰ ਤੁਰੰਤ ਧਰਨੇ ਵਿੱਚ ਪੁੱਜਣ ਦੀ ਅਪੀਲ ਕੀਤੀ ਸੀ।

Advertisement

ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਪੁਲੀਸ ਵੱਲੋਂ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਕੌਰ, ਸੁਰਜੀਤ ਸਿੰਘ ਭੰਮੇ ਕਲਾਂ, ਨਸ਼ੇ ਦੀ ਓਵਰਡੋਜ਼ ਕਾਰਨ ਮਾਰੇ ਗਏ ਦਲਜੀਤ ਸਿੰਘ ਦੇ ਭਰਾ ਗੁਰਜੀਤ ਸਿੰਘ, ਮੱਘਰ ਸਿੰਘ ਅਤਲਾ ਕਲਾਂ, ਸਤਿਨਾਮ ਸਿੰਘ ਝੁਨੀਰ, ਗੁਰਤੇਜ ਸਿੰਘ ਝੁਨੀਰ, ਪ੍ਰਭਜੋਤ ਸਿੰਘ ਖਾਰਾ, ਗੁਰਮੀਤ ਸਿੰਘ ਭੰਮੇ ਕਲਾਂ, ਗੁਰਕੀਰਤਨ ਸਿੰਘ ਕੋਟਧਰਮੂ, ਮੱਖਣ ਸਿੰਘ ਭੰਮੇ ਕਲਾਂ, ਗੁਰਵਿੰਦਰ ਸਿੰਘ ਭੰਮੇ ਕਲਾਂ, ਸਤਿਨਾਮ ਸਿੰਘ ਤਿਲੋਕੇਵਾਲਾ ਸਿਰਸਾ, ਅਕਾਲੀ ਦਲ ਵਾਰਿਸ ਪੰਜਾਬ ਦੇ ਅਵਤਾਰ ਸਿੰਘ ਜਵਾਹਰਕੇ, ਜਗਮੀਤ ਸਿੰਘ ਭੰਮੇ ਕਲਾਂ, ਗੁਰਜੀਤ ਸਿੰਘ ਤਿਲੋਕੇਵਾਲਾ ਸਿਰਸਾ, ਮ੍ਰਿਤਕ ਦੇ ਪਿਤਾ ਡਾਕਟਰ ਜਰਨੈਲ ਸਿੰਘ, ਜਥੇਦਾਰ ਤੇਗ ਸਿੰਘ ਭੰਮੇ ਕਲਾਂ, ਮੋਹਨਜੀਤ ਸਿੰਘ ਸ਼ੇਰੋਂ ਸੁਨਾਮ ਅਤੇ ਪਰਮਵੀਰ ਸਿੰਘ ਢਬਾਈ ਕਪੂਰਥਲਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪੁਲੀਸ ਨੇ ਇਹ ਕਾਰਵਾਈ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਮੌਤ ਮਗਰੋਂ ਪੈਦਾ ਹੋਏ ਤਣਾਅਪੂਰਨ ਮਾਹੌਲ ਦੌਰਾਨ ਕੀਤੀ ਹੈ ਜਦੋਂਕਿ ਪਰਵਿੰਦਰ ਲਈ ਇਨਸਾਫ਼ ਵਾਸਤੇ ਚੱਲ ਰਿਹਾ ਮੋਰਚਾ ਕਾਇਮ ਹੈ।

Advertisement
×