DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਜੀਠੀਆ ਦੀ ਰਿਹਾਈ ਦੀ ਖੁਸ਼ੀ ’ਚ ਵੰਡੇ ਲੱਡੂ

ਸੁਪਰੀਮ ਕੋਰਟ ਦੇ ਫੈਸਲੇ ਨਾਲ ਸਰਕਾਰ ਦਾ ਚਿਹਰਾ ਬੇਨਕਾਬ: ਚਾਵਲਾ

  • fb
  • twitter
  • whatsapp
  • whatsapp
featured-img featured-img
ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਵਰਕਰ ਲੱਡੂ ਵੰਡਦੇ ਹੋਏ।
Advertisement

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਾਭਾ ਜੇਲ੍ਹ ਵਿਚੋਂ ਰਿਹਾਈ ਦੀ ਖੁਸ਼ੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਹੇਠ ਇੱਥੋਂ ਦੇ ਭਗਤ ਰਵਿਦਾਸ ਚੌਕ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਭਾਈ ਚਾਵਲਾ ਨੇ ਸੂਬਾ ਸਰਕਾਰ ’ਤੇ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਅਤੇ ਰਾਜਨੀਤਕ ਪ੍ਰੇਰਿਤ ਕੇਸਾਂ ’ਚ ਫਸਾਉਣ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਮਜੀਠੀਆ ਨੂੰ ਜ਼ਮਾਨਤ ਦੇਣ ਨਾਲ ਸਰਕਾਰ ਦੀ ਅਕਾਲੀ ਦਲ ਖ਼ਿਲਾਫ਼ ਦਮਨਕਾਰੀ ਨੀਤੀ ਤੇ ਝੂਠੇ ਪਰਚਿਆਂ ’ਚ ਫਸਾਉਣ ਦੇ ਮਨਸੂਬੇ ਨਸ਼ਰ ਹੋ ਹੋ ਗਏ ਹਨ। ਇਸ ਮੌਕੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਮਟੌਰ, ਜਰਨੈਲ ਸਿੰਘ ਗੁੰਬਰ, ਸਰਕਲ ਪ੍ਰਧਾਨ ਠੇਕੇਦਾਰ ਗੁਰਵਿੰਦਰ ਸਿੰਘ, ਨਿਰਮਲ ਸਿੰਘ ਹਰੀਵਾਲ, ਮੈਨੇਜਰ ਹਰਦੇਵ ਸਿੰਘ ਹੈਪੀ, ਜਥੇਦਾਰ ਰਾਮ ਸਿੰਘ, ਮਨਜਿੰਦਰ ਸਿੰਘ ਬਰਾੜ ਮੌਜੂਦ ਸਨ।

Advertisement
Advertisement
×