ਸਰਕਾਰੀ ਸਕੂਲਾਂ ਵਿੱਚ ਨਰਸਰੀ ਅਧਿਆਪਕਾਂ ਦੀ ਘਾਟ

ਸਰਕਾਰੀ ਸਕੂਲਾਂ ਵਿੱਚ ਨਰਸਰੀ ਅਧਿਆਪਕਾਂ ਦੀ ਘਾਟ

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 27 ਨਵੰਬਰ

ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਐਂਟਰੀ ਲੈਵਲ ਜਮਾਤਾਂ ਵਿੱਚ ਦਾਖ਼ਲਾ ਪ੍ਰਕਿਰਿਆ ਸੱਤ ਦਸੰਬਰ ਤੋਂ ਸ਼ੁਰੂ ਹੋਵੇਗੀ ਪਰ ਇੱਥੋਂ ਦੇ ਸਰਕਾਰੀ ਸਕੂਲਾਂ ਵਿਚ ਨਰਸਰੀ ਅਧਿਆਪਕਾਂ ਦੀ ਘਾਟ ਹੈ। ਇਸ ਕਾਰਨ ਸਰਕਾਰੀ ਸਕੂਲਾਂ ਵਿਚ ਐਂਟਰੀ ਲੈਵਲ ਜਮਾਤਾਂ ਲਈ ਅਧਿਆਪਕ ਘੱਟ ਪੈ ਜਾਣਗੇ। ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਦੇ 115 ਸਰਕਾਰੀ ਸਕੂਲਾਂ ਵਿਚ ਨਰਸਰੀ ਜਮਾਤ ਲਈ ਅੱਠ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਦਾਖ਼ਲੇ ਦਿੱਤੇ ਜਾਣਗੇ ਪਰ ਇਸ ਵੇਲੇ ਸਰਕਾਰੀ ਸਕੂਲਾਂ ਵਿਚ ਸਿਰਫ਼ 93 ਨਰਸਰੀ ਅਧਿਆਪਕ ਹਨ। ਨਰਸਰੀ ਤੇ ਐਂਟਰੀ ਲੈਵਲ ਜਮਾਤਾਂ ਲਈ ਸਕੂਲਾਂ ਨੂੰ 13 ਜਨਵਰੀ ਤੋਂ ਪਹਿਲਾਂ ਡਰਾਅ ਕੱਢਣੇ ਪੈਣਗੇ। ਇਸ ਜਮਾਤ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ 11,700 ਸੀਟਾਂ ’ਤੇ ਦਾਖ਼ਲੇ ਹੋਣਗੇ।

ਸਕੂਲਾਂ ਵਿਚ ਮਾਪੇ ਆਪਣੇ ਬੱਚਿਆਂ ਦੇ ਦਾਖ਼ਲੇ ਲਈ 7 ਤੋਂ 18 ਦਸੰਬਰ ਤਕ ਫਾਰਮ ਲੈ ਕੇ ਜਮ੍ਹਾਂ ਕਰਵਾਉਣਗੇ। ਰਾਈਟ-ਟੂ-ਐਜੂਕੇਸ਼ਨ ਐਕਟ ਅਨੁਸਾਰ ਹਰ ਸਕੂਲ ਨੂੰ ਐਂਟਰੀ ਲੈਵਲ ਜਮਾਤਾਂ ਵਿਚ 25 ਫ਼ੀਸਦੀ ਸੀਟਾਂ ਆਰਥਿਕ ਪੱਖੋਂ ਕਮਜ਼ੋਰ ਵਰਗ ਲਈ ਰਾਖਵੀਆਂ ਰੱਖਣੀਆਂ ਪੈਣਗੀਆਂ। ਇਹ ਵੀ ਪਤਾ ਲੱਗਾ ਹੈ ਕਿ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਨਰਸਰੀ ਜਮਾਤਾਂ ਲਈ ਪੜ੍ਹਾਉਣ ਵਾਲੇ 131 ਐੱਨਟੀਟੀ ਅਧਿਆਪਕ ਰੱਖਣੇ ਸਨ ਜਿਨ੍ਹਾਂ ਲਈ ਭਰਤੀ ਪ੍ਰਕਿਰਿਆ ਨਵੰਬਰ 2019 ਵਿੱਚ ਸ਼ੁਰੂ ਕੀਤੀ ਸੀ ਪਰ ਇਨ੍ਹਾਂ ਅਧਿਆਪਕਾਂ ਦੀ ਹੁਣ ਤਕ ਭਰਤੀ ਨਹੀਂ ਹੋਈ।

ਇੱਕ ਸੈਕਸ਼ਨ ਵਿਚ 25 ਦੀ ਥਾਂ ਪੜ੍ਹਨਗੇ 90 ਵਿਦਿਆਰਥੀ

ਨਵੀਂ ਸਿੱਖਿਆ ਨੀਤੀ ਤਹਿਤ ਨਰਸਰੀ ਜਮਾਤ ਦੇ ਇਕ ਸੈਕਸ਼ਨ ਵਿਚ ਇਕ ਅਧਿਆਪਕ ਸਿਰਫ਼ 25 ਵਿਦਿਆਰਥੀਆਂ ਨੂੰ ਹੀ ਪੜ੍ਹਾ ਸਕਦਾ ਹੈ ਪਰ ਇਸ ਵੇਲੇ ਇਨ੍ਹਾਂ ਜਮਾਤਾਂ ਵਿਚ ਇਕ ਅਧਿਆਪਕ 70 ਤੋਂ 90 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਸਕੱਤਰੇਤ ਦੇ ਰਿਕਾਰਡ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਨਰਸਰੀ ਅਧਿਆਪਕਾਂ ਦੀ ਆਖ਼ਰੀ ਭਰਤੀ ਸਾਲ 2014 ਵਿਚ ਹੋਈ ਸੀ ਪਰ ਉਸ ਤੋਂ ਬਾਅਦ ਭਰਤੀ ਨਾ ਹੋਣ ਕਾਰਨ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।

ਸੈਕਟਰ-12 ਦੇ ਸਕੂਲ ਨੂੰ 25 ਸਾਲਾਂ ਬਾਅਦ ਇਮਾਰਤ ਮਿਲੀ

ਸਰਕਾਰੀ ਸਕੂਲ ਸੈਕਟਰ-12 ਦੇ ਵਿਦਿਆਰਥੀਆਂ ਨੇ ਨਵੀਂ ਇਮਾਰਤ ਵਿਚ ਜਮਾਤਾਂ ਲਾਈਆਂ। ਇਸ ਮੌਕੇ ਵੱਡਾ ਸਮਾਗਮ ਨਹੀਂ ਕੀਤਾ ਤੇ ਨਾ ਹੀ ਪੱਤਰਕਾਰਾਂ ਨੂੰ ਅੰਦਰ ਜਾਣ ਦਿੱਤਾ ਗਿਆ। ਇਸ ਸਕੂਲ ਨੂੰ 25 ਸਾਲਾਂ ਬਾਅਦ ਇਮਾਰਤ ਨਸੀਬ ਹੋਈ ਹੈ। ਇਸ ਤੋਂ ਪਹਿਲਾਂ ਇਹ ਸਕੂਲ ਆਰਜ਼ੀ ਇਮਾਰਤਾਂ ਵਿਚ ਹੀ ਚਲਦਾ ਰਿਹਾ ਹੈ। ਇਸ ਸਕੂਲ ਦੀ ਚਾਰ ਮੰਜ਼ਿਲਾ ਇਮਾਰਤ ਅੱਠ ਕਰੋੜ ਦੀ ਲਾਗਤ ਨਾਲ ਉਸਾਰੀ ਗਈ ਹੈ ਜਿਸ ਵਿਚ ਮਿਡ-ਡੇਅ ਮੀਲ ਕਿਚਨ ਵੀ ਬਣਾਈ ਗਈ ਹੈ। ਇਸ ਤੋਂ ਪਹਿਲਾਂ ਇਹ ਸਕੂਲ ਪੀਜੀਆਈ ਦੀ ਇਮਾਰਤ ਵਿਚ ਵੀ ਚਲਦਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All