Kulwant Singh: ਵਿਧਾਇਕ ਨੇ ਪੰਚਾਇਤਾਂ ਨੂੰ 5 ਕਰੋੜ ਦੇ ਚੈੱਕ ਵੰਡੇ
ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਦਫ਼ਤਰ ਵਿੱਚ ‘ਰੰਗਲਾ ਪੰਜਾਬ’ ਸਕੀਮ ਅਧੀਨ 52 ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਕਰੋੜ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਹਲਕੇ ਦੇ 18 ਲਾਭਪਾਤਰੀਆਂ ਨੂੰ ਪ੍ਰਤੀ ਪਰਿਵਾਰ ਦੋ ਲੱਖ ਦੇ ਹਿਸਾਬ ਨਾਲ ਘਰਾਂ ਦੀ ਮੁਰੰਮਤ ਲਈ...
ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਦਫ਼ਤਰ ਵਿੱਚ ‘ਰੰਗਲਾ ਪੰਜਾਬ’ ਸਕੀਮ ਅਧੀਨ 52 ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਕਰੋੜ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਹਲਕੇ ਦੇ 18 ਲਾਭਪਾਤਰੀਆਂ ਨੂੰ ਪ੍ਰਤੀ ਪਰਿਵਾਰ ਦੋ ਲੱਖ ਦੇ ਹਿਸਾਬ ਨਾਲ ਘਰਾਂ ਦੀ ਮੁਰੰਮਤ ਲਈ 36 ਲੱਖ ਰੁਪਏ ਦੀ ਰਕਮ ਸੌਂਪੀ।
ਵਿਧਾਇਕ ਨੇ ਕਿਹਾ ਕਿ ਮੁਹਾਲੀ ਹਲਕੇ ਵਿਕਾਸ ਦੇ ਕੰਮ ਚੱਲ ਰਹੇ ਹਨ। ਕਿਸੇ ਵੀ ਕੰਮ ਲਈ ਫੰਡਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਪੰਚਾਇਤਾਂ ਨੂੰ ਪੂਰੀ ਇਮਾਨਦਾਰੀ ਨਾਲ ਗਰਾਂਟਾਂ ਨੂੰ ਖ਼ਰਚਣ ਅਤੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਅੱਜ ਪੱਤੋਂ ਨੂੰ 9 ਲੱਖ, ਗਿੱਦੜਪੁਰ ਨੂੰ 5 ਲੱਖ, ਸਫੀਪੁਰ ਨੂੰ 5 ਲੱਖ ਰੁਪਏ, ਢੇਲਪੁਰ ਨੂੰ ਅੱਠ ਲੱਖ ਸੇਖਨਮਾਜਰਾ ਨੂੰ 7 ਲੱਖ, ਰਾਏਪੁਰ ਨੂੰ 7 ਲੱਖ, ਚਾਚੂਮਾਜਰਾ ਨੂੰ 10 ਲੱਖ, ਪਾਪੜੀ ਨੂੰ 5 ਲੱਖ, ਜੁਝਾਰ ਨਗਰ ਨੂੰ 20 ਲੱਖ, ਮਾਣਕਪੁਰ ਕੱਲਰ ਨੂੰ 6 ਲੱਖ, ਝਾਂਮਪੁਰ ਨੂੰ 10 ਲੱਖ, ਗੁਡਾਣਾ ਨੂੰ 8 ਲੱਖ, ਕੰਡਾਲਾ ਨੂੰ 7 ਲੱਖ, ਨਗਾਰੀ ਨੂੰ 8 ਲੱਖ, ਮੌਜਪੁਰ ਨੂੰ 7 ਲੱਖ, ਗੋਬਿੰਦਗੜ੍ਹ ਨੂੰ 8 ਲੱਖ, ਨਡਿਆਲੀ ਨੂੰ 6 ਲੱਖ, ਸੈਦਪੁਰ ਨੂੰ 20 ਲੱਖ, ਠਸਕਾ ਨੂੰ 13 ਲੱਖ, ਚਾਊਮਾਜਰਾ ਨੂੰ 7 ਲੱਖ, ਸੈਣੀ ਮਾਜਰਾ ਨੂੰ 3 ਲੱਖ, ਬਾਕਰਪੁਰ ਨੂੰ 15 ਲੱਖ, ਸ਼ਾਮਪਰ ਨੂੰ 8 ਲੱਖ, ਮਨਾਣਾ ਨੂੰ 8 ਲੱਖ, ਪਿੰਡ ਰਾਏਪੁਰ ਕਲਾਂ ਨੂੰ 10 ਲੱਖ, ਧੀਰਪੁਰ ਨੂੰ 8 ਲੱਖ, ਪਿੰਡ ਕੈਲੋਂ ਨੂੰ 12 ਲੱਖ, ਸਿਆਊ ਨੂੰ 5 ਲੱਖ, ਦਾਊਂ ਨੂੰ 6 ਲੱਖ, ਸੁਖਗੜ੍ਹ ਨੂੰ 9 ਲੱਖ, ਗੀਗੇ ਮਾਜਰਾ ਨੂੰ 15 ਲੱਖ, ਮਾਣਕ ਮਾਜਰਾ ਨੂੰ 4 ਲੱਖ, ਹੁਸੈਨਪੁਰ ਨੂੰ 5 ਲੱਖ, ਬਠਲਾਣਾ ਨੂੰ 5 ਲੱਖ, ਕੰਬਾਲਾ ਨੂੰ 5 ਲੱਖ, ਕੁਰੜੀ ਨੂੰ 5 ਲੱਖ, ਮਿਡੇ ਮਾਜਰਾ ਨੂੰ 10 ਲੱਖ, ਮੋਟੇ ਮਾਜਰਾ ਨੂੰ 5 ਲੱਖ, ਬੜਮਾਜਰਾ ਨੂੰ 30 ਲੱਖ, ਸਨੇਟਾ ਨੂੰ 15 ਲੱਖ, ਧਰਮਗੜ੍ਹ ਨੂੰ 10 ਲੱਖ, ਅਲੀਪੁਰ ਨੂੰ 3 ਲੱਖ, ਰਾਏਪੁਰ ਖੁਰਦ ਨੂੰ 9 ਲੱਖ, ਤੜੌਲੀ ਨੂੰ 5 ਲੱਖ, ਤੰਗੌਰੀ ਨੂੰ 5 ਲੱਖ, ਝਿਊਰਹੇੜੀ ਨੂੰ ਪੰਜ ਲੱਖ, ਮਨੌਲੀ ਨੂੰ 9 ਲੱਖ, ਮਟਰਾਂ ਨੂੰ 5 ਲੱਖ, ਜਗਤਪੁਰਾ ਨੂੰ 5 ਲੱਖ ਰੁਪਏ, ਭਾਗੋ ਮਾਜਰਾ ਨੂੰ 12 ਲੱਖ, ਬੜੀ ਨੂੰ 5 ਲੱਖ ਅਤੇ ਅੰਬ ਸਾਹਿਬ ਕਲੋਨੀ ਨੂੰ 20 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ।

