
ਬੈਡਮਿੰਟਨ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨਾਲ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ।
ਚੰਡੀਗੜ੍ਹ: ਪੰਜਾਬ-ਹਰਿਆਣਾ-ਚੰਡੀਗੜ੍ਹ ਸਪੋਰਟਸ ਜਰਨਲਿਸਟਸ ਐਸੋਸੀਏਸ਼ਨ ਅਤੇ ਚੰਡੀਗੜ੍ਹ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਖੇਡ ਪੱਤਰਕਾਰ ਕੁਲਦੀਪ ਪੰਵਾਰ ਦੀ ਯਾਦ ਵਿੱਚ ਚੰਡੀਗੜ੍ਹ ਦੇ ਸੈਕਟਰ 38 (ਵੈਸਟ) ਸਥਿਤ ਸਪੋਰਟਸ ਕੰਪਲੈਕਸ ਵਿੱਚ ਦੋ ਰੋਜ਼ਾ ਕੁਲਦੀਪ ਪੰਵਾਰ ਮੈਮੋਰੀਅਲ ਇੰਟਰ-ਮੀਡੀਆ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਕੈਲਾਸ਼ ਨਾਥ ਨੇ ਪੁਰਸ਼ ਸਿੰਗਲਜ਼ (ਓਪਨ) ਅਤੇ ਕੁਲਭੂਸ਼ਣ ਅਹੁਜਾ ਨੇ 45 ਸਾਲ ਤੋਂ ਵੱਧ ਉਮਰ ਵਰਗ ਵਿੱਚ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤਿਆ, ਜਦਕਿ ਰਿਚਾ ਸਹਿਗਲ ਨੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਆਪਣੇ ਨਾਂ ਕੀਤਾ। ਮਹਿਲਾ ਡਬਲਜ਼ ਦੇ ਫਾਈਨਲ ਵਿੱਚ ਰਿਚਾ ਸਹਿਗਲ ਅਤੇ ਚਰਨਜੀਤ ਕੌਰ ਦੀ ਜੋੜੀ ਨੇ ਸੋਨ ਤਗ਼ਮਾ ਜਿੱਤਿਆ, ਜਦਕਿ ਜਸਵੀਰ ਕੌਰ ਤੇ ਹਰਪ੍ਰੀਤ ਕੌਰ ਦੀ ਟੀਮ ਦੂਜੇ ਸਥਾਨ ’ਤੇ ਰਹੀ। ਪੁਰਸ਼ ਡਬਲਜ਼ ਵਿੱਚ ਕੁਲਭੂੁਸ਼ਣ ਅਤੇ ਰਮੇਸ਼ ਹਾਂਡਾ ਦੀ ਜੋੜੀ ਨੇ ਪਹਿਲਾ, ਸੌਰਭ ਦੁੱਗਲ ਤੇ ਕੈਲਾਸ਼ ਨਾਥ ਦੀ ਜੋੜੀ ਨੇ ਦੂਜਾ ਅਤੇ ਸਤੀਸ਼ ਤੇ ਗੌਰਵ ਅਤੇ ਅਸ਼ਵਨੀ ਤੇ ਵਿਕਾਸ ਠਾਕੁਰ ਦੀ ਜੋੜੀ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀ। ਪੁਰਸ਼ ਸਿੰਗਲਜ਼ ਵਿੱਚ ਇੰਦਰਪਾਲ ਸਿੰਘ ਅਤੇ ਉਮੇਸ਼ ਤੀਜੇ ਸਥਾਨ ’ਤੇ ਰਹੇ। -ਟਨਸ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ