ਖੁੱਡਾ ਲਾਹੌਰਾ ਤੇ ਮੌਲੀ ਜੱਗਰਾਂ ਦੇ ਘਰ ਜਲਮਗਨ

ਖੁੱਡਾ ਲਾਹੌਰਾ ਤੇ ਮੌਲੀ ਜੱਗਰਾਂ ਦੇ ਘਰ ਜਲਮਗਨ

ਖੁੱਡਾ ਲਾਹੌਰਾ ਕਾਲੋਨੀ ਵਿੱਚ ਮੀਂਹ ਦਾ ਭਰਿਆ ਹੋਇਆ ਪਾਣੀ।-ਫੋਟੋ: ਪੰਜਾਬੀ ਟ੍ਰਿਬਿਊਨ

ਮੁਕੇਸ਼ ਕੁਮਾਰ
ਚੰਡੀਗੜ੍ਹ, 28 ਜੁਲਾਈ

ਚੰਡੀਗੜ੍ਹ ਸਣੇ ਆਸਪਾਸ ਦੇ ਇਲਾਕਿਆਂ ’ਚ ਲੰਘੀ ਦੇਰ ਰਾਤ ਤੋਂ ਪੈ ਰਹੀ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ। ਮੰਗਲਵਾਰ ਦੇਰ ਰਾਤ ਤੋਂ ਬੁੱਧਵਾਰ ਨੂੰ ਦੁਪਹਿਰ ਤੱਕ ਪਈ ਬਾਰਿਸ਼ ਨਾਲ ਜਿਥੇ ਚੰਡੀਗੜ੍ਹ ਦੀਆਂ ਸੜਕਾਂ ਨੇ ਨਹਿਰਾਂ ਦਾ ਰੂਪ ਧਾਰ ਲਿਆ ਉਥੇ ਸ਼ਹਿਰ ਦੇ ਕਈਂ ਹੇਠਲੇ ਇਲਾਕਿਆਂ ਵਿੱਚ ਬਰਸਾਤੀ ਨਾਲਿਆਂ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਚੰਡੀਗੜ੍ਹ ਦੇ ਪਿੰਡ ਖੁੱਡਾ ਲਾਹੌਰਾ ਸਮੇਤ ਪਿੰਡ ਮੌਲੀ ਜਗਰਾਂ ਵਿੱਚ ਉਥੇ ਨਾਲ ਵਗ ਰਹੇ ਬਰਸਾਤੀ ਨਾਲਿਆਂ ਦਾ ਪਾਣੀ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਪਿੰਡ ਪਲਸੌਰਾ ਤੇ ਪਿੰਡ ਮਲੋਆ ਵਿੱਚ ਸੜਕਾਂ ਦੀ ਕੀਤੀ ਗਈ ਪੁਟਾਈ ਕਾਰਨ ਉਥੇ ਬਾਰਿਸ਼ ਦਾ ਪਾਣੀ ਇਕੱਠਾ ਹੋਣ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ। ਪਿੰਡ ਪਲਾਸੌਰ ਵਾਸੀ ਦਲਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਇਥੇ ਪਿੰਡ ਦੀ ਫਿਰਨੀ ਵਿੱਚ ਪਿਛਲੇ ਸਾਲ ਪੁਟਾਈ ਕੀਤੀ ਗਈ ਸੀ ਪਰ ਅੱਜ ਇੱਕ ਸਾਲ ਤੋਂ ਬਾਅਦ ਵੀ ਪਿੰਡ ਦੀ ਫਿਰਨੀ ਨੂੰ ਪੱਕਾ ਨਹੀਂ ਕੀਤਾ ਗਿਆ ਜਿਥੇ ਹੁਣ ਹਲਕੀ ਜਿਹੀ ਬਾਰਿਸ਼ ਹੋਣ ਤੇ ਵੀ ਪਿੰਡ ਦੀ ਫਿਰਨੀ ਇੱਕ ਸੂਏ ਦਾ ਰੂਪ ਧਾਰਨ ਕਰ ਲੈਂਦੀ ਹੈ।

ਪਿੰਡ ਮੌਲੀ ਜਗਰਾਂ ਵਿੱਚ ਵੀ ਨਾਲ ਗਲਦੇ ਬਰਸਾਤੀ ਨਾਲੇ ਦੇ ਪਾਣੀ ਨਾਲ ਉਥੇ ਨਾਲ ਲਗਦੇ ਘਰ ਜਲਮਗਨ ਹੋ ਗਏ। ਉੱਧਰ ਖੁੱਡਾ ਲਾਹੌਰਾ ਵਿੱਚ ਵੀ ਪਟਿਆਲਾ ਕੀ ਰਾਓ ਬਰਸਾਤੀ ਨਾਲੇ ਦਾ ਪਾਣੀ ਉਥੇ ਨਾਲ ਲਗਦੇ ਘਰਾਂ ’ਚ ਵੜ ਗਿਆ। ਪਿੰਡ ਮਲੋਆ ਵਾਸੀ ਸੁਨੀਲ ਯਾਦਵ ਨੇ ਦੱਸਿਆ ਕੀ ਬਾਰਿਸ਼ ਕਾਰਨ ਪਿੰਡ ਦੀ ਮੁੱਖ ਸੜਕ ’ਤੇ ਪਾਣੀ ਇਕੱਠਾ ਹੋ ਗਿਆ ਤੇ ਉਥੋਂ ਲੱਘਣ ਵਾਲੇ ਲੋਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਪਿੰਡ ਦੀਆਂ ਟੁੱਟੀਆਂ ਸੜਕਾਂ ਵਿੱਚ ਪਾਏ ਟੋਏ ਪਾਣੀ ਨਾਲ ਭਰ ਗਏ ਤੇ ਲੋਕਾਂ ਲਈ ਉਥੋਂ ਨਿਕਲਣਾਂ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ। ਦੂਜੇ ਪਾਸੇ ਡੱਡੂ ਮਾਜਰਾ ਕਲੋਨੀ ਦੇ ਘਰਾਂ ਵਿੱਚ ਵੀ ਪਾਣੀ ਵੜਨ ਦੀ ਖਬਰ ਹੈ। ਡੱਡੂ ਮਾਜਰਾ ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਨੇ ਦੱਸਿਆ ਕਿ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਡੱਡੂ ਮਾਜਰਾ ਕਲੋਨੀ ਨਿਵਾਸੀਆਂ ਲਈ ਸ਼ਰਾਪ ਬਣਿਆ ਹੋਇਆ ਹੈ। ਪਿੰਡ ਬੁੜੈਲ ਦੀ ਨਿਊ ਏਕਤਾ ਮਾਰਕੀਟ ਸ਼ਾਪਕੀਪਰਸ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਕਪਿਲਾ ਨੇ ਦੱਸਿਆ ਕਿ ਬਾਰਿਸ਼ ਕਾਰਨ ਸੈਕਟਰ 45 ਦੀ ਸਰਕੂਲਰ ਰੋਡ ਵਾਲੇ ਪਾਸੇ ਮਾਰਕੀਟ ਦੀ ਅੰਦਰੂਨੀ ਸੜਕ ਨਹਿਰ ਦਾ ਰੂਪ ਧਾਰਨ ਕਰ ਗਈ।

ਭਾਰੀ ਬਰਸਾਤ ਕਾਰਨ ਪੰਚਕੂਲਾ ਜਲਥਲ ਹੋਇਆ

ਪੰਚਕੂਲਾ (ਪੀ.ਪੀ. ਵਰਮਾ) ਪੰਚਕੂਲਾ ਵਿੱਚ ਬੁੱਧਵਾਰ ਪਈ ਭਾਰੀ ਬਰਸਾਤ ਕਾਰਨ ਸਾਰੇ ਪਾਸੇ ਜਲਥਲ ਹੋ ਗਿਆ। ਭਾਰੀ ਬਰਸਾਤ ਕਾਰਨ ਸੈਕਟਰ-19 ਦੇ ਹਾਊਸਿੰਗ ਬੋਰਡ ਦੇ ਮਕਾਨਾਂ ’ਚ ਪਾਣੀ ਭਰ ਗਿਆ। ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਚੌਕਾਂ ’ਚ ਲੋਕਾਂ ਦੇ ਵਾਹਨ ਫਸ ਗਏ। ਇਹ ਦ੍ਰਿਸ਼ ਤਵਾ ਚੌਕ, ਹਾਊਸਿੰਗ ਬੋਰਡ ਚੌਕ, ਸੈਕਟਰ-15 ਦਾ ਚੌਕ, ਸ਼ਕਤੀ ਭਵਨ ਚੌਕ, ਪੁਰਾਣਾ ਪੰਚਕੂਲਾ ਤੇ ਸੈਕਟਰ-19 ਵਿੱਚ ਵੇਖਿਆ ਗਿਆ। ਪੁਰਾਣਾ ਪੰਚਕੂਲਾ ਦੇ ਗੇਟ ਨੰਬਰ-1, 2 ਤੇ ਤਿੰਨ ਦੇ ਨਾਲ ਨਾਲ ਸਭ ਤੋਂ ਵੱਧ ਪੇਚਸ਼ ਫੈਲਣ ਵਾਲੇ ਪਿੰਡ ਅਭੈਪੁਰ ’ਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ ਜਿਸ ਨਾਲ ਪਿੰਡ ’ਚ ਦੁਬਾਰਾ ਪੇਚਸ਼ ਦੀ ਬੀਮਾਰੀ ਫੈਲਣ ਦਾ ਖਦਸ਼ਾ ਹੈ। ਲੇਬਰ ਚੌਕ, ਪੰਚਕੂਲਾ ਸੈਕਟਰ-20 ਦੇ ਟੀ ਪੁਆਂਇੰਟ ਵਿੱਚ ਵੀ ਪਾਣੀ ਖੜ੍ਹਾ ਰਿਹਾ ਜਿਸ ਕਾਰਨ ਲੋਕਾਂ ਦੇ ਵਾਹਨ ਪਾਣੀ ਵਿੱਚ ਬੰਦ ਹੋ ਗਏ। ਬੇਲਾਵਿਸਟਾ ਚੌਕ ਤੇ ਸ਼ਾਲੀਮਾਰ ਚੌਕ ਉੱਤੇ ਵੀ ਲੋਕਾਂ ਦੇ ਵਾਹਨ ਪਾਣੀ ਵਿੱਚ ਖੜ੍ਹੇ ਹੋ ਗਏ ਤੇ ਲੋਕ ਆਪਣੇ ਵਾਹਨਾਂ ਨੂੰ ਧੱਕਾ ਮਾਰ ਕੇ ਬਾਹਰ ਕੱਢਦੇ ਦਿਖਾਈ ਦਿੱਤੇ। ਸੈਕਟਰ ਵੀਹ ਦੀਆਂ ਕਈ ਹਾਊਸਿੰਗ ਸੁਸਾਇਟੀਆਂ ਵਿੱਚ ਬਰਸਾਤੀ ਪਾਣੀ ਲਿਫਟਾਂ ਵਿੱਚ ਜਾ ਵੜਿਆ ਜਿਸ ਕਾਰਨ ਲਿਫਟਾਂ ਖੜ੍ਹ ਗਈਆਂ। ਵੱਖ ਵੱਖ ਮਾਰਕੀਟਾਂ ’ਚ ਅੱਜ ਰੇਹੜੀਆਂ ਵਾਲਿਆ ਦਾ ਕਾਰੋਬਾਰ ਬਰਸਾਤ ਕਾਰਨ ਬੰਦ ਰਿਹਾ।

ਅਵਾਨਕੋਟ ਪਿੰਡ ਦੀ ਵਿਧਵਾ ਦਾ ਘਰ ਜਲਥਲ

ਘਨੌਲੀ (ਜਗਮੋਹਨ ਸਿੰਘ) ਇੱਥੋਂ ਦੇ ਪਿੰਡ ਅਵਾਨਕੋਟ ਦੀ ਵਿਧਵਾ ਔਰਤ ਸਵਰਨੋ ਦੇਵੀ ਦਾ ਘਰ ਮੀਂਹ ਨਾਲ ਜਲ ਥਲ ਹੋ ਗਿਆ ਤੇ ਘਰ ਵਿੱਚ ਪਿਆ ਘਰੇਲੂ ਸਾਮਾਨ ਖਰਾਬ ਹੋ ਗਿਆ। ਸਵਰਨੋ ਦੇਵੀ ਨੇ ਦੱਸਿਆ ਕਿ ਉਸ ਦੇ ਪਤੀ ਦੀ ਛੇ ਸੱਤ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਸ ਦਾ ਘਰ ਕਾਫੀ ਨੀਵਾਂ ਹੋਣ ਕਾਰਨ ਬਰਸਾਤ ਦਾ ਪਾਣੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਜਾਂਦਾ ਹੈ। ਉਸ ਨੇ ਸੇਮ ਕਾਰਨ ਮਕਾਨ ਦੀਆਂ ਕੰਧਾਂ ’ਚ ਆਈਆਂ ਤਰੇੜਾਂ ਦਿਖਾਉਂਦਿਆਂ ਖਦਸ਼ਾ ਜ਼ਾਹਿਰ ਕੀਤਾ ਕਿ ਉਸ ਦਾ ਮਕਾਨ ਕਿਸੇ ਵੇਲੇ ਵੀ ਡਿੱਗ ਕੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ। ਉਸ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਘਰ ’ਚ ਬਰਸਾਤੀ ਪਾਣੀ ਵੱਲੋਂ ਕੀਤੀ ਬਰਬਾਦੀ ਸਬੰਧੀ ਮੀਡੀਆ ਵਿੱਚ ਲੱਗੀਆਂ ਖ਼ਬਰਾਂ ਪੜ੍ਹ ਕੇ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਆ ਕੇ ਮਕਾਨ ਦੀ ਮੁਰੰਮਤ ਲਈ ਆਰਥਿਕ ਮਦਦ ਕਰਨ ਦਾ ਭਰੋਸਾ ਦੇ ਕੇ ਗਏ ਸਨ, ਪਰ ਪੂਰਾ ਸਾਲ ਬੀਤਣ ਮਗਰੋਂ ਵੀ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਸਵਰਨੋ ਦੇਵੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜਲਦੀ ਉਸ ਦੇ ਮਸਲੇ ਦਾ ਕੋਈ ਪੱਕਾ ਹੱਲ ਕੀਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All