DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kharar Rain Child Death: ਮੀਂਹ ਦਾ ਪਾਣੀ ਘਰ ਵਿਚ ਦਾਖਲ; ਦੋ ਸਾਲਾ ਬੱਚੇ ਦੀ ਮੌਤ

Kharar Rain Tragedy: ਆਪਣੇ ਘਰ ’ਚ ਮੰਜੇ ’ਤੇ ਸੌ ਰਿਹਾ ਸੀ ਬੱਚਾ; ਵਾਰਡ ਨੰਬਰ 16 ਵਿਚ ਵਾਪਰਿਆ ਹਾਦਸਾ

  • fb
  • twitter
  • whatsapp
  • whatsapp
featured-img featured-img
ਆਪਣੇ ਬੱਚੇ ਦੀ ਫੋਟੋ ਦਿਖਾਉਂਦੇ ਹੋਏ ਪਰਿਵਾਰਕ ਮੈਂਬਰ।
Advertisement

Kharar Rain Child Death: ਖਰੜ ਦੇ ਵਾਰਡ ਨੰਬਰ-16 ਵਿੱਚ ਅੱਜ ਭਾਰੀ ਮੀਂਹ ਪਿਆ ਜਿਸ ਦੌਰਾਨ ਇਕ ਦੋ ਸਾਲਾ ਬੱਚੇ ਦੀ ਮੌਤ ਹੋ ਗਈ। ਇਸ ਖੇਤਰ ਵਿੱਚ ਤੇਜ਼ ਮੀਂਹ ਪਿਆ ਜਿਸ ਕਾਰਨ ਡਰੇਨੇਜ ਲਾਈਨ ਦਾ ਪਾਣੀ ਓਵਰਫਲੋਅ ਹੋ ਕੇ ਇੱਕ ਘਰ ਦੇ ਦਾਖਲ ਹੋ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇਹ ਇਕ ਕਮਰੇ ਵਿੱਚ ਰੱਖੇ ਮੰਜੇ ਤੱਕ ਪਹੁੰਚ ਗਿਆ। ਇਸ ਦੌਰਾਨ ਮੰਜੇ ’ਤੇ ਸੌਂ ਰਿਹਾ 2 ਸਾਲ ਦਾ ਬੱਚਾ ਪਾਣੀ ਦੇ ਤੇਜ਼ ਵਹਾਅ ਕਾਰਨ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਦੇਵਾ ਵਜੋਂ ਹੋਈ ਹੈ। ਇਸ ਹਾਦਸੇ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਮੁਹਾਲੀ ਏਅਰਪੋਰਟ ’ਤੇ 121 ਐੱਮਐੱਮ ਮੀਂਹ ਦਾ ਰਿਕਾਰਡ

ਟਰਾਈਸਿਟੀ ਵਿਚ ਅੱਜ ਭਾਰੀ ਮੀਂਹ ਪਿਆ। ਇਸ ਮੀਂਹ ਕਾਰਨ ਆਵਾਜਾਈ ਅਤੇ ਜਨ ਜੀਵਨ ਪ੍ਰਭਾਵਿਤ ਹੋਇਆ। ਮੁਹਾਲੀ ਦੇ ਫੇਜ਼-10 ਵਿੱਚ ਇੱਕ ਸਾਲ ਪਹਿਲਾਂ ਸੀਵਰੇਜ ਪਾਉਣ ਲਈ ਪੁੱਟੀ ਗਈ ਸੜਕ ਮੀਂਹ ਦੇ ਪਾਣੀ ਨਾਲ ਧੱਸ ਗਈ, ਜਿਸ ਵਿੱਚ ਇੱਕ ਕਾਰ ਫਸ ਗਈ। ਦੂਜੇ ਪਾਸੇ ਚੰਡੀਗੜ੍ਹ ਵਿੱਚ ਵੀ ਭਾਰੀ ਮੀਂਹ ਰਿਕਾਰਡ ਕੀਤਾ ਗਿਆ। ਖਰਾਬ ਮੌਸਮ ਅਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਹਵਾਈ ਸੇਵਾਵਾਂ 'ਤੇ ਵੀ ਅਸਰ ਪਿਆ, ਜਿਸ ਕਾਰਨ ਕੋਲਕਾਤਾ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਦੀ ਫਲਾਈਟ ਨੂੰ ਜੈਪੁਰ ਵੱਲ ਡਾਇਵਰਟ ਕਰਨਾ ਪਿਆ।

Advertisement

ਪੰਜਾਬ ਵਿਚ ਅਗਲੇ ਚਾਰ ਦਿਨ ਮੀਂਹ ਦਾ ਯੈਲੋ ਅਲਰਟ

ਪੰਜਾਬ ਵਿੱਚ ਜ਼ਿਆਦਾਤਰ ਥਾਵਾਂ ’ਤੇ ਅੱਜ ਮੀਂਹ ਪਿਆ। ਮੌਸਮ ਵਿਭਾਗ ਨੇ ਪੰਜਾਬ ਵਿੱਚ 17 ਸਤੰਬਰ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਗਿਆਨੀਆਂ ਨੇ ਅਗਲੇ 4 ਦਿਨਾਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਦੁਪਹਿਰ ਸਮੇਂ ਮੁਹਾਲੀ ਵਿੱਚ ਭਾਰੀ ਮੀਂਹ ਪਿਆ। ਇਸ ਤੋਂ ਇਲਾਵਾ ਜ਼ੀਰਕਪੁਰ ਵੀ ਜਲ-ਥਲ ਹੋ ਗਿਆ। ਮੀਂਹ ਕਰਕੇ ਜ਼ੀਰਕਪੁਰ ਫਲਾਈਓਵਰ ਦੇ ਹੇਠਾਂ ਲੋਕਾਂ ਨੂੰ ਨਿਕਲਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਵਿੱਚ 38.3 ਐੱਮ ਐੱਮ, ਚੰਡੀਗੜ੍ਹ ਏਅਰਪੋਰਟ ਦੇ ਇਲਾਕੇ ਵਿੱਚ 121 ਐੱਮ ਐੱਮ, ਬਠਿੰਡਾ ਵਿੱਚ 13 ਐੱਮ ਐੱਮ, ਫਤਹਿਗੜ੍ਹ ਸਾਹਿਬ ਵਿੱਚ 4.5, ਰੂਪਨਗਰ ਵਿੱਚ 24, ਬਰਨਾਲਾ ਵਿੱਚ 9 ਐੱਮ ਐੱਮ ਬਾਰਸ਼ ਹੋਈ। ਮੁਹਾਲੀ, ਪਟਿਆਲਾ ਅਤੇ ਸੰਗਰੂਰ ਦੇ ਆਲੇ-ਦੁਆਲੇ ਇਲਾਕੇ ਵਿੱਚ ਵੀ ਮੀਂਹ ਪਿਆ। ਇਸ ਦੇ ਨਾਲ ਹੀ ਅੱਜ ਸੂਬੇ ਵਿੱਚ ਬਠਿੰਡਾ ਏਅਰਪੋਰਟ ਦਾ ਇਲਾਕਾ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਸੈਲਸੀਅਸ ਦਰਜ ਕੀਤਾ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 34.8, ਅੰਮ੍ਰਿਤਸਰ ਵਿੱਚ 34.6, ਲੁਧਿਆਣਾ ਵਿੱਚ 34.4, ਪਟਿਆਲਾ ਵਿੱਚ 34.2, ਪਠਾਨਕੋਟ ਵਿੱਚ 35.4, ਗੁਰਦਾਸਪੁਰ ਵਿੱਚ 34.1, ਨਵਾਂ ਸ਼ਹਿਰ ਵਿੱਚ 32.1, ਫਤਹਿਗੜ੍ਹ ਸਾਹਿਬ ਵਿੱਚ 32.5, ਫਿਰੋਜ਼ਪੁਰ ਵਿੱਚ 35.3, ਹੁਸ਼ਿਆਰਪੁਰ ਵਿੱਚ 33.8, ਜਲੰਧਰ ਵਿੱਚ 33.9, ਮੁਹਾਲੀ ਵਿੱਚ 34.6, ਮੁਕਤਸਰ ਵਿੱਚ 34, ਰੂਪਨਗਰ ਵਿੱਚ 31.8, ਸੰਗਰੂਰ ਵਿੱਚ 33.6 ਅਤੇ ਬਰਨਾਲਾ ਵਿੱਚ 34.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ।

Advertisement

Punjab Weather Update: ਪੰਜਾਬ ਤੇ ਹਰਿਆਣਾ ਵਿਚ 14 ਤੇ 15 ਸਤੰਬਰ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ

Advertisement
×