ਕਟਾਰੀਆ ਨੇ ਆਯੂਸ਼ ਹਸਪਤਾਲ ਦਾ ਉਦਘਾਟਨ ਕੀਤਾ
ਪੰਜਾਬ ਦੇ ਰਾਜਪਾਲ ਅਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸੈਕਟਰ 34 ਸਥਿਤ ਆਯੂਸ਼ ਇੰਟੇਗ੍ਰੇਟਡ ਹਸਪਤਾਲ ਅਤੇ ਸੈਕਟਰ 11 ਚੰਡੀਗੜ੍ਹ ਸਥਿਤ ਸਰਕਾਰੀ ਆਯੂਸ਼ ਡਿਸਪੈਂਸਰੀ ਦਾ ਉਦਘਾਟਨ ਕੀਤਾ। ਇਸ ਮੌਕੇ ਯੂ ਟੀ ਦੇ ਮੁੱਖ ਸਕੱਤਰ ਐੱਚ ਰਾਜੇਸ਼...
ਪੰਜਾਬ ਦੇ ਰਾਜਪਾਲ ਅਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸੈਕਟਰ 34 ਸਥਿਤ ਆਯੂਸ਼ ਇੰਟੇਗ੍ਰੇਟਡ ਹਸਪਤਾਲ ਅਤੇ ਸੈਕਟਰ 11 ਚੰਡੀਗੜ੍ਹ ਸਥਿਤ ਸਰਕਾਰੀ ਆਯੂਸ਼ ਡਿਸਪੈਂਸਰੀ ਦਾ ਉਦਘਾਟਨ ਕੀਤਾ। ਇਸ ਮੌਕੇ ਯੂ ਟੀ ਦੇ ਮੁੱਖ ਸਕੱਤਰ ਐੱਚ ਰਾਜੇਸ਼ ਪ੍ਰਸਾਦ, ਗ੍ਰਹਿ-ਅਤੇ-ਸਿਹਤ ਸਕੱਤਰ ਮਨਦੀਪ ਸਿੰਘ ਬਰਾੜ, ਆਯੂਸ਼ ਡਾਇਰੈਕਟਰ ਡਾ. ਅਤੁਲ ਐੱਨ ਧਾਕਨੇ, ਡਾਇਰੈਕਟਰ-ਪ੍ਰਿੰਸੀਪਲ ਜੀ ਐੱਮ ਸੀ ਐੱਚ 32 ਡਾ. ਰਵਨੀਤ ਕੌਰ, ਡਾਇਰੈਕਟਰ ਲੋਕ ਸੰਪਰਕ ਰਾਜੀਵ ਤਿਵਾੜੀ, ਕੌਂਸਲਰ ਪ੍ਰੇਮ ਲਤਾ ਆਦਿ ਹਾਜ਼ਰ ਸਨ।
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਾਰਤ ਦੀਆਂ ਪ੍ਰੰਪਰਾਗਤ ਇਲਾਜ ਪ੍ਰਣਾਲੀਆਂ ਸਦਾ ਸਰੀਰਕ, ਮਾਨਸਿਕ ਅਤੇ ਅਧਿਆਤਮਕ ਸਿਹਤ ’ਤੇ ਆਧਾਰਤ ਸੰਪੂਰਨ ਇਲਾਜ ਦੀ ਧਾਰਨਾ ਨੂੰ ਹੁਲਾਰਾ ਦਿੰਦੀਆਂ ਰਹੀਆਂ ਹਨ। ਆਯੂਸ਼ ਅਤੇ ਆਧੁਨਿਕ ਇਲਾਜ ਪ੍ਰਣਾਲੀ ਦਾ ਏਕੀਕਰਨ ਵਿਆਪਕ, ਕਿਫ਼ਾਇਤੀ ਅਤੇ ਰੋਗੀ-ਕੇਂਦ੍ਰਿਤ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਇਹ ਸੰਸਥਾ ਏਕੀਕ੍ਰਿਤ ਸਿਹਤ ਸੇਵਾਵਾਂ ਦਾ ਅਹਿਮ ਕੇਂਦਰ ਬਣੇਗਾ ਅਤੇ ਚੰਡੀਗੜ੍ਹ ਦੇ ਨਾਲ-ਨਾਲ ਆਸਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਹੋਵੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਯੂਸ਼ ਇੰਟੇਗ੍ਰੇਟਡ ਹਸਪਤਾਲ ਵਿੱਚ ਆਯੂਰਵੇਦ, ਹੋਮਿਓਪੈਥੀ, ਯੋਗ ਅਤੇ ਆਧੁਨਿਕ ਇਲਾਜ ਪ੍ਰਣਾਲੀ ਦੀਆਂ ਸੇਵਾਵਾਂ ਇੱਕ ਹੀ ਛੱਤ ਹੇਠ ਉਪਲਬਧ ਕਰਵਾਈਆਂ ਗਈਆਂ ਹਨ। ਹਸਪਤਾਲ ਵਿੱਚ ਮਾਹਿਰ ਓ ਪੀ ਡੀ, 12 ਘੰਟੇ ਦੀ ਓ ਪੀ ਡੀ, 24×7 ਸਿਹਤ ਸੇਵਾਵਾਂ, 25 ਬਿਸਤਰਿਆਂ ਦੀ ਆਈ ਪੀ ਡੀ ਸੁਵਿਧਾ, ਫਾਰਮੇਸੀ, ਯੋਗ ਅਤੇ ਵੈੱਲਨੈੱਸ ਸੈਂਟਰ, ਵਿਗਿਆਨਿਕ ਤੌਰ ’ਤੇ ਵਿਕਸਿਤ ਪੰਚਕਰਮ ਯੂਨਿਟ ਸਣੇ ਹੋਰ ਸੁਵਿਧਾਵਾਂ ਉਪਲਬਧ ਹਨ।

