DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kargil Vijay Diwas: ਕਾਰਗਿਲ ਦੇੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

ਸਥਾਨਕ ਡੀ ਏ ਵੀ ਸਕੂਲ ਵਿੱਚ ਕਾਰਗਿਲ ਵਿਜੇ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਦੇ ਚਿੱਤਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਕਾਰਗਿਲ ਯੁੱਧ, ਭਾਰਤੀ ਫ਼ੌਜ ਦੀ ਬਹਾਦਰੀ, ਦੇਸ਼ ਭਗਤੀ ਅਤੇ ਤਿਰੰਗੇ ’ਤੇ ਆਧਾਰਿਤ ਚਿੱਤਰ, ਸਲੋਗਨ...

  • fb
  • twitter
  • whatsapp
  • whatsapp
featured-img featured-img
ਚਿੱਤਰ ਮੁਕਾਬਲਿਆਂ ਦੌਰਾਨ ਵਿਦਿਆਰਥੀ ਨਾਲ ਸਕੂਲ ਪ੍ਰਬੰਧਕ।
Advertisement

ਸਥਾਨਕ ਡੀ ਏ ਵੀ ਸਕੂਲ ਵਿੱਚ ਕਾਰਗਿਲ ਵਿਜੇ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਦੇ ਚਿੱਤਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਕਾਰਗਿਲ ਯੁੱਧ, ਭਾਰਤੀ ਫ਼ੌਜ ਦੀ ਬਹਾਦਰੀ, ਦੇਸ਼ ਭਗਤੀ ਅਤੇ ਤਿਰੰਗੇ ’ਤੇ ਆਧਾਰਿਤ ਚਿੱਤਰ, ਸਲੋਗਨ ਤੇ ਹੋਰ ਕਲਾਵਾਂ ਦੀ ਪੇਸ਼ਕਾਰੀ ਕਰਦਿਆਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪ੍ਰਿੰਸੀਪਲ ਜੇ ਆਰ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੇ ਪਹਿਲੇ ਪੜਾਅ ਵਿੱਚ ਵਿਦਿਆਰਥੀਆਂ ਨੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਉਪਰੰਤ ਵਿਦਿਆਰਥੀਆਂ ਨੂੰ ਭਾਰਤੀ ਫੌਜ ਦੇ ਸਾਹਸ, ਬਹਾਦਰੀ ਅਤੇ ਬਲਿਦਾਨ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਭਗਤੀ, ਅਨੁਸ਼ਾਸਨ ਅਤੇ ਫਰਜ਼ ਪ੍ਰਤੀ ਸਮਰਪਣ ਦੀ ਭਾਵਨਾ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਸ਼ਹੀਦਾਂ ਦੇ ਬਲਿਦਾਨ ਤੋਂ ਪ੍ਰੇਰਨਾ ਲੈ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਸ਼ਾਨਦਾਰ ਚਿੱਤਰ ਬਣਾਉਣ ਵਾਲੇ ਵਿਦਿਆਰਥੀ ਸਨਮਾਨੇ ਗਏ। ਇਸ ਮੌਕੇ ਵਾਈਸ ਪ੍ਰਿੰਸੀਪਲ ਰਾਕੇਸ਼ ਕੁਮਾਰੀ, ਜਸਪ੍ਰੀਤ ਕੌਰ ਸਣੇ ਸਕੂਲ ਸਟਾਫ਼ ਹਾਜ਼ਰ ਸੀ।

Advertisement

ਪੰਚਕੂਲਾ (ਪੀ ਪੀ ਵਰਮਾ): ਕਾਰਗਿਲ ਵਿਜੇ ਦਿਵਸ ਦੀ 27ਵੀਂ ਵਰ੍ਹੇਗੰਢ ’ਤੇ ਸੈਕਟਰ 2 ਦੇ ਮੇਜਰ ਸੰਦੀਪ ਸਾਂਖਲਾ ਮੈਮੋਰੀਅਲ ਵਿੱਚ ਭਾਰਤ ਦੇ ਸਾਬਕਾ ਸੈਨਿਕ ਅੰਦੋਲਨ ਦੀ ਅਗਵਾਈ ਹੇਠ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਕਾਰਗਿਲ ਯੁੱਧ ਭਾਰਤੀ ਫ਼ੌਜੀ ਇਤਿਹਾਸ ਦਾ ਸ਼ਾਨਦਾਰ ਅਧਿਆਇ ਹੈ। ਇਸ ਯੁੱਧ ਵਿੱਚ ਦੇਸ਼ ਦੇ 527 ਬਹਾਦਰ ਸੈਨਿਕਾਂ ਨੇ ਸ਼ਹਾਦਤ ਦਿੱਤੀ ਜਦੋਂਕਿ 1,363 ਸੈਨਿਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ। ਭਾਰਤੀ ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਫ਼ੌਜ ਦੇ ਜਵਾਨਾਂ ਅਤੇ ਸਕੂਲੀ ਬੱਚਿਆਂ ਨੇ ਪੰਚਕੂਲਾ ਦੇ ਸੈਕਟਰ 2 ਵਿੱਚ ਮੇਜਰ ਸੰਦੀਪ ਸਾਂਖਲਾ ਮੈਮੋਰੀਅਲ ਵਿੱਚ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੁਨੀਲ ਲਾਂਬਾ, ਲੈਫਟੀਨੈਂਟ ਜਨਰਲ ਹਰਚਰਨ ਸਿੰਘ, ਲੈਫਟੀਨੈਂਟ ਜਨਰਲ ਬੀ ਐੱਸ ਜਸਵਾਲ, ਮੇਜਰ ਜਨਰਲ ਆਰ ਐੱਸ ਮਹਿਤਾ, ਜੇ ਪੀ ਸਿੰਘ, ਏ ਐੱਨ ਔਲ, ਪ੍ਰਵੀਨ ਬਖਸ਼ੀ, ਸ਼ੰਕਰ ਘੋਸ਼, ਪੰਚਕੂਲਾ ਦੇ ਮੇਅਰ ਸ਼ਿਆਮ ਲਾਲ ਬਾਂਸਲ, ਸਾਬਕਾ ਸੈਨਿਕਾਂ, ਫ਼ੌਜੀ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਨੁਮਾਇੰਦਿਆਂ ਸਣੇ ਹੋਰ ਲੋਕ ਮੌਜੂਦ ਸਨ।

Advertisement

ਅੰਬਾਲਾ (ਸਰਬਜੀਤ ਸਿੰਘ ਭੱਟੀ): ਭਾਰਤ ਵਿਕਾਸ ਪਰਿਸ਼ਦ ਦੀ ਮਹਰਿਸ਼ੀ ਦਯਾਨੰਦ ਸ਼ਾਖਾ ਵੱਲੋਂ ਕਾਰਗਿਲ ਵਿਜੈ ਦਿਵਸ ਅਤੇ ਮਰਹੂਮ ਸੁਦੇਸ਼ ਗੁਲਾਟੀ ਦੀ ਯਾਦ ਵਿੱਚ ਪੰਚਾਇਤ ਭਵਨ ਵਿੱਚ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਰਿਤੇਸ਼ ਗੋਇਲ, ਮਨੀਸ਼ ਅਗਰਵਾਲ ਅਤੇ ਅਸ਼ਵਨੀ ਅਗਰਵਾਲ ਨੇ ਖ਼ੂਨ ਦਾਨੀਆਂ ਦਾ ਸਨਮਾਨ ਕੀਤਾ। ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਅਤੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ 37 ਯੂਨਿਟ ਖ਼ੂਨ ਇਕੱਠਾ ਕੀਤਾ। ਇਸ ਮੌਕੇ ਪਰਿਸ਼ਦ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਮਹਿਲਾ ਮੰਡਲ ਨੇ ਸਰਗਰਮ ਭੂਮਿਕਾ ਨਿਭਾਈ। ਸ਼ਾਖਾ ਦੇ ਪ੍ਰੈੱਸ ਸਕੱਤਰ ਕ੍ਰਿਸ਼ਨ ਸੈਣੀ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

ਨੰਗਲ (ਬਲਵਿੰਦਰ ਰੈਤ): ਨਗਰ ਕੌਂਸਲ ਨੰਗਲ ਦੀ ਪ੍ਰਧਾਨ ਕਿਰਨ ਬਾਲਾ ਨੇ ਸ਼ਹੀਦ ਕੈਪਟਨ ਅਮੋਲ ਕਾਲੀਆ ਪਾਰਕ ਵਿੱਚ ਉਨ੍ਹਾਂ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਕਾਰਗਿੱਲ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਕੈਪਟਨ ਅਮੋਲ ਕਾਲੀਆ ਤੇ ਉਨ੍ਹਾਂ ਦੇ ਹੋਰ ਸਾਥੀਆਂ ਦੀਆਂ ਕੁਰਬਾਨੀਆ ਸਦਾ ਯਾਦ ਰੱਖੀਆਂ ਜਾਣਗੀਆਂ।

Advertisement
×