ਕੰਢੀ ਖੇਤਰ ਬੁਨਿਆਦੀ ਸਹੂਲਤਾਂ ਤੋਂ ਵਾਂਝਾ: ਖੇੜਾ
ਅਕਾਲੀ ਦਲ ਵੱਲੋਂ ਸਰਕਾਰ ’ਤੇ ਇਸ਼ਤਿਹਾਰਬਾਜ਼ੀ ਰਾਹੀਂ ਝੂਠੇ ਵਾਅਦੇ ਕਰਨ ਦਾ ਦੋਸ਼
ਬਲਾਕ ਮਾਜਰੀ ਦੇ ਪਿੰਡ ਜੈਅੰਤੀ ਮਾਜਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹੋਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਖਰੜ ਦੇ ਪਾਰਟੀ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਕੰਢੀ ਖੇਤਰ ਦੇ ਪਿੰਡਾਂ ਨੂੰ ਵਿਕਾਸ ਦੀ ਦੌੜ ਵਿੱਚ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ 4 ਸਾਲਾਂ ਤੋਂ ਵੱਧ ਦੇ ਕਾਰਜਕਾਲ ਮਗਰੋਂ ਵੀ ਕੰਢੀ ਖੇਤਰ ਦੇ ਲੋਕ ਸੜਕਾਂ, ਪੀਣ ਵਾਲੇ ਪਾਣੀ ਤੇ ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰਨ ਵਾਸਤੇ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਇਸ਼ਤਿਹਾਰਾਂ ਤੇ ਬਿਆਨਾਂ ਰਾਹੀਂ ਵਿਕਾਸ ਦੇ ਵੱਡੇ ਦਾਅਵੇ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਚੌਧਰੀ ਕੇਸਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਗੁੱਜਰ ਭਾਈਚਾਰੇ ਨੂੰ ਬਣਦਾ ਮਾਣ-ਸਨਮਾਨ ਤੇ ਸਿਆਸੀ ਨੁਮਾਇੰਦਗੀ ਦਿੱਤੀ ਹੈ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਹੈ। ਇਸ ਮੌਕੇ ਸਰਕਲ ਪ੍ਰਧਾਨ ਗੁਰਮੇਲ ਸਿੰਘ, ਸੀਨੀਅਰ ਆਗੂ ਜਗੀਰ ਰਾਮ, ਰਵਿੰਦਰ ਸਿੰਘ ਸੂੰਕ, ਸਰਪੰਚ ਹੁਸਨ ਲਾਲ, ਸਾਬਕਾ ਸਰਪੰਚ ਲਖਵੀਰ ਸਿੰਘ, ਸਾਬਕਾ ਸਰਪੰਚ ਰੰਗਾ ਰਾਮ, ਸਰਪੰਚ ਯੋਗਰਾਜ ਕਸੌਲੀ, ਲੰਬੜਦਾਰ ਗਰਜਾ ਰਾਮ, ਸਰਪੰਚ ਦੀਵਾਨ ਸਿੰਘ, ਸਤਪਾਲ ਪਾਲਨਪੁਰ, ਸਾਬਕਾ ਸਮਿਤੀ ਮੈਂਬਰ ਮੱਖਣ ਰਾਮ, ਕੇਸਰ ਸਿੰਘ ਗੋਚਰ, ਯਾਦ ਚੰਦ ਪੰਚ ਮਾਜਰੀਆ, ਸ਼ੇਰ ਸਿੰਘ ਪੰਚ ਮਾਜਰੀਆ, ਰਾਜ ਕੁਮਾਰ ਮਾਜਰੀਆ, ਜਗਦੀਸ਼ ਰਾਮ ਮਾਜਰੀਆ, ਕਮਲ ਪੰਚ ਮਾਜਰੀਆ, ਜੈ ਪਾਲ ਪੰਚ ਮਾਜਰੀਆ, ਬਲਵਿੰਦਰ ਮਾਜਰੀਆ, ਕੇਵਲ ਮਾਜਰੀਆ, ਜ਼ਿਲ੍ਹਾ ਯੂਥ ਪ੍ਰਧਾਨ ਜਸਪਾਲ ਸਿੰਘ ਲੱਕੀ ਮਾਵੀ ਅਤੇ ਪਿੰਡ ਵਾਸੀ ਹਾਜ਼ਰ ਸਨ।

