DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲੌਲੀ ਵਾਸੀਆਂ ਨੇ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਦੋਸ਼ ਨਕਾਰੇ

ਪਿੰਡ ਕਲੌਲੀ ਵਿੱਚ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦਾ ਦੋਸ਼ ਲਗਾਉਂਦਿਆਂ ਬਸਪਾ ਵੱਲੋਂ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਕੱਲ ਬਨੂੜ ਵਿੱਚ ਮੁਜ਼ਾਹਰੇ ਤੋਂ ਬਾਅਦ ਅੱਜ ਦੂਜੀ ਧਿਰ ਨੇ ਵੀ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਬਸਪਾ ਵੱਲੋਂ...

  • fb
  • twitter
  • whatsapp
  • whatsapp
Advertisement

ਪਿੰਡ ਕਲੌਲੀ ਵਿੱਚ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦਾ ਦੋਸ਼ ਲਗਾਉਂਦਿਆਂ ਬਸਪਾ ਵੱਲੋਂ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਕੱਲ ਬਨੂੜ ਵਿੱਚ ਮੁਜ਼ਾਹਰੇ ਤੋਂ ਬਾਅਦ ਅੱਜ ਦੂਜੀ ਧਿਰ ਨੇ ਵੀ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਬਸਪਾ ਵੱਲੋਂ ਬੁੱਤ ਦੀ ਬੇਅਦਬੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਬੁੱਤ ਉਨ੍ਹਾਂ ਦੀ ਮਲਕੀਅਤ ਵਾਲੀ ਜ਼ਮੀਨ ਵਿੱਚ ਲਗਾਇਆ ਗਿਆ ਸੀ ਜਿਸ ਨੂੰ ਪੁਲੀਸ ਦੀ ਹਾਜ਼ਰੀ ਵਿਚ ਉੱਥੋਂ ਹਟਾਇਆ ਗਿਆ ਸੀ ਤੇ ਇਹ ਬੁੱਤ ਅੱਜ ਵੀ ਬਨੂੜ ਥਾਣੇ ਵਿਚ ਰੱਖਿਆ ਹੋਇਆ ਹੈ। ਪਿੰਡ ਕਲੌਲੀ ਜੱਟਾਂ ਦੇ ਕਿਸਾਨਾਂ ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਗੁਰਕੀਰਤ ਸਿੰਘ, ਜਸਵੀਰ ਸਿੰਘ, ਗੁਰਜੰਟ ਸਿੰਘ, ਨੰਬਰਦਾਰ ਸੰਤ ਸਿੰਘ ਆਦਿ ਦਰਜਨ ਦੇ ਕਰੀਬ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਜਿਹੜੀ ਥਾਂ ਵਿਚ ਬੁੱਤ ਸਥਾਪਤ ਕੀਤਾ ਗਿਆ ਸੀ ਉਹ ਥਾਂ ਖਸਰਾ ਨੰਬਰ 157, 158, 159 ਅਤੇ 160 ਵਿਚ ਪੈਂਦੀ ਹੈ ਅਤੇ ਇਹ ਥਾਂ ਜਸਵੀਰ ਸਿੰਘ ਤੇ ਹੋਰਨਾਂ ਦੀ ਮਲਕੀਅਤ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਕੋਲ ਕੋਈ ਵੀ ਪੰਚਾਇਤੀ ਜਾਂ ਅਬਾਦੀ ਦੇਹ ਦੀ ਥਾਂ ਨਿਕਲਦੀ ਹੈ ਤਾਂ ਉਹ ਛੱਡਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਨਸਾਫ਼ ਲੈਣ ਲਈ ਉਨ੍ਹਾਂ ਮੁਹਾਲੀ ਦੀ ਅਦਾਲਤ ਵਿੱਚ ਵੀ ਕੇਸ ਦਾਇਰ ਕੀਤਾ ਹੈ, ਜਿੱਥੇ 13 ਜਨਵਰੀ ਨੂੰ ਸੁਣਵਾਈ ਤੈਅ ਕੀਤੀ ਗਈ ਹੈ। ਉਨ੍ਹਾਂ ਬਸਪਾ ਆਗੂਆਂ ਨੂੰ ਅਪੀਲ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ’ਤੇ ਰਾਜਨੀਤੀ ਨਾ ਕੀਤੀ ਜਾਵੇ।

Advertisement
Advertisement
×