DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲਾ ਸਾਹਿਤ ਉਤਸਵ: ਕੈਲੀਗ੍ਰਾਫੀ ਮੁਕਾਬਲਾ ਕਰਵਾਇਆ

ਉਤਸਵ ਦੇ ਤੀਜੇ ਦਿਨ ਫੋਟੋ ਪ੍ਰਦਰਸ਼ਨੀ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ

  • fb
  • twitter
  • whatsapp
  • whatsapp
featured-img featured-img
ਕਲਾ ਉਤਸਵ ਦੌਰਾਨ ਕਰਵਾਏ ਕੈਲੀਗ੍ਰਾਫੀ ਮੁਕਾਬਲੇ ਦੀ ਝਲਕ।
Advertisement

ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋੱ, ਐੱਮ ਐੱਸ ਰੰਧਾਵਾ ਸਾਹਿਤ ਕਲਾ ਉਤਸਵ ਤਹਿਤ ਅੱਜ ਤੀਜੇ ਦਿਨ ਸਭ ਤੋਂ ਪਹਿਲਾਂ ਲਲਿਤ ਕਲਾ ਅਕਾਦਮੀ ਵੱਲੋਂ ਖੁੱਲ੍ਹਾ ਕੈਲੀਗ੍ਰਾਫੀ ਮੁਕਾਬਲਾ-2026 ਕਰਵਾਇਆ ਗਿਆ। ਇਸ ਕੈਲੀਗ੍ਰਾਫੀ ਮੁਕਾਬਲੇ ਵਿੱਚ ਪਹਿਲਾ ਸਥਾਨ ਜੇ ਪੀ ਸਿੰਘ ਨੂੰ, ਦੂਜਾ ਸੋਨਜੀਤ ਕੌਰ ਤੇ ਤੀਜਾ ਸਥਾਨ ਪਰਮਵੀਰ ਸਿੰਘ ਨੂੰ ਮਿਲਿਆ। ਹੌਂਸਲਾ ਅਫ਼ਜਾਈ ਲਈ ਪਹਿਲਾ ਸਥਾਨ ਕ੍ਰਿਸ਼ਨਪ੍ਰੀਤ ਸਿੰਘ, ਦੂਜਾ ਨਿਤਿਨ ਕੁਮਾਰ, ਤੀਜਾ ਪੁਪਿਤ, ਚੌਥਾ ਗੁਰਮੀਤ ਕੌਰ ਤੇ ਪੰਜਵਾਂ ਸਥਾਨ ਗਾਇਤ੍ਰੀ ਨੂੰ ਪ੍ਰਾਪਤ ਹੋਇਆ।

ਇਸ ਉਪਰੰਤ ਫੋਟੋਗ੍ਰਾਫੀ ਪ੍ਰਦਰਸ਼ਨੀ, ਰਵਿੰਦਰ ਸਿੰਘ ਰਵੀ (ਲੁਧਿਆਣਾ) ਵੱਲੋਂ ਲਾਈ ਗਈ ਜਿਸ ਦਾ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਕੈਲੀਗ੍ਰਾਫੀ ਜੇਤੂ ਕਲਾਕਾਰਾਂ ਦਾ ਇਨਾਮ ਵੰਡ ਸਮਾਰੋਹ ਹੋਇਆ ਜਿਸ ਵਿੱਚ ਸਵਰਨਜੀਤ ਸਵੀ ਚੇਅਰਮੈਨ ਕਲਾ ਪਰਿਸ਼ਦ, ਯੋਗਰਾਜ ਅੰਗਰੀਸ਼ ਉਪ-ਪ੍ਰਧਾਨ, ਗੁਰਮੀਤ ਧੀਮਾਨ ਪ੍ਰਧਾਨ ਲਲਿਤ ਕਲਾ ਅਕਾਦਮੀ ਤੇ ਅਸ਼ਵਨੀ ਚੈਟਲੇ ਪ੍ਰਧਾਨ ਸੰਗਹਤ ਨਾਟਕ ਅਕਾਦਮੀ ਸ਼ਾਮਿਲ ਸਨ। ਸਮਾਰੋਹ ਦੇ ਅਗਲੇ ਭਾਗ ਵਿਚ ਉੱਘੇ ਕਲਾਕਾਰ ਮਦਨ ਲਾਲ ਵੱਲੋਂ ਇੰਟਰਐਕਟਿਵ ਸੈਸ਼ਨ ਸਲਾਈਡ ਸ਼ੋਅ ਅਤੇ ਪੇਂਟਿੰਗ ਸਲਾਈਡ ਸ਼ੋਅ ਦਿਖਾਇਆ ਗਿਆ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਸਲਾਹਿਆ ਗਿਆ। ਇਸ ਉਪਰੰਤ ਅਮਰਜੀਤ ਸਿੰਘ ਗਰੇਵਾਲ ਵੱਲੋਂ ਲਲਿਤ ਕਲਾ ਵਿੱਚ ਪੰਜਾਬ ਗੌਰਵ ਸਨਮਾਨ-2026 ਪ੍ਰਾਪਤ ਕਰਤਾ ਦੇਵ ਇੰਦਰ ਬਾਰੇ ਪਰਚਾ ‘ਦੇਵ ਇੰਦਰ ਦਾ ਕਲਾ ਸੰਸਾਰ’ ਪੜ੍ਹਿਆ ਗਿਆ। ਉਨ੍ਹਾਂ ਆਪਣੇ ਪਰਚੇ ਵਿਚ ਕਿਹਾ ਕਿ ਦੇਵ ਇੰਦਰ ਨੇ ਚੰਡੀਗੜ੍ਹ ਤੋਂ ਜਾ ਕੇ ਪੰਜਾਬ ਵਿੱਚ ਕਲਾ ਨੂੰ ਹੁਲਾਰਾ ਦਿੱਤਾ। ਉਹਨਾਂ ਨੇ ਦੇਵ ਇੰਦਰ ਦੀ ਫੋਟੋਗ੍ਰਾਫੀ ਦੇ ਕਈ ਕਲਾ ਰੂਪਾਂ ਦੀ ਸ਼ਲਾਘਾ ਕੀਤੀ।

Advertisement

ਆਖ਼ਰ ਵਿਚ ਦੇਵ ਇੰਦਰ ਨਾਲ ਸੰਵਾਦ, ਅਮਰਜੀਤ ਗਰੇਵਾਲ, ਮਦਨ ਲਾਲ, ਸੁਭਾਸ਼ ਪਰਿਹਾਰ ਵੱਲੋਂ ਰਚਾਇਆ ਗਿਆ। ਮੰਚ ਸੰਚਾਲਨ ਅਕਾਦਮੀ ਦੀ ਸਕੱਤਰ ਸੁਮਿਤ ਦੁਆ ਨੇ ਕੀਤਾ।

Advertisement

ਐੱਮ ਐੱਸ ਰੰਧਾਵਾ ਕਲਾ ਦੇ ਪਾਰਖੂ ਸਨ: ਯੋਗਰਾਜ

ਡਾ. ਯੋਗਰਾਜ ਨੇ ਐੱਮ ਐੱਸ ਰੰਧਾਵਾ ਬਾਰੇ ਪਰਚਾ ਪੜਿ੍ਹਆ। ਉਨ੍ਹਾਂ ਨੇ ਰੰਧਾਵਾ ਨੂੰ ਬਹੁਪੱਖੀ ਸ਼ਖ਼ਸੀਅਤ ਕਰਾਰ ਦਿੰਦਿਆਂ ਆਖਿਆ, ‘‘ਰੰਧਾਵਾ ਦੀ ਸ਼ਖ਼ਸੀਅਤ ਨੂੰ ਇੱਕ ਪਹਿਲੂ ਵਿੱਚ ਨਹੀਂ ਵੰਡਿਆ ਜਾ ਸਕਦਾ ਪਰ ਮੈਂ ਕਲਾ ਪੱਖ ਤੋਂ ਉਨ੍ਹਾਂ ਬਾਰੇ ਗੱਲ ਕਰਾਂਗਾ। ਰੰਧਾਵਾ ਸਾਹਿਬ ਕਲਾ ਪਾਰਖੂ ਤੇ ਲੇਖਕ ਸਨ ਜਿਨ੍ਹਾਂ ਨੇ 37 ਪੁਸਤਕਾਂ ਖੁਦ ਲਿਖੀਆਂ ਤੇ 70 ਕਿਤਾਬਾਂ ਉਨ੍ਹਾਂ ਦੇ ਨਾਲ ਸਬੰਧਤ ਹਨ।’’

Advertisement
×