DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Justice Liberhan Dies: ਜਸਟਿਸ ਮਨਮੋਹਨ ਸਿੰਘ ਲਿਬਰਹਾਨ ਦਾ ਦੇਹਾਂਤ

ਬਾਬਰੀ ਮਸਜਿਦ ਨੂੰ ਢਾਹੁਣ ਦੀ ਜਾਂਚ ਲਈ ਬਣੇ ਲਿਬਰਹਾਨ ਕਮਿਸ਼ਨ ਦੀ ਕੀਤੀ ਸੀ ਅਗਵਾਈ

  • fb
  • twitter
  • whatsapp
  • whatsapp
Advertisement

Babri Masjid Commission Judge: ਮਦਰਾਸ ਹਾਈ ਕੋਰਟ ਅਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਦਾ ਅੱਜ ਦੇਹਾਂਤ ਹੋ ਗਿਆ। ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਰਹੇ ਹਨ।

ਦੇਸ਼ ਵਿੱਚ ਕੁਝ ਅਜਿਹੇ ਜੱਜ ਹੁੰਦੇ ਹਨ ਜਿਨ੍ਹਾਂ ਦੇ ਨਾਂ ਸਿਰਫ਼ ਕਾਨੂੰਨੀ ਰਿਪੋਰਟਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ ਪਰ ਕੁਝ ਜੱਜਾਂ ਦਾ ਜੀਵਨ ਦੇਸ਼ ਦੇ ਇਤਿਹਾਸ ਨਾਲ ਜੁੜ ਜਾਂਦਾ ਹੈ। ਮਦਰਾਸ ਹਾਈ ਕੋਰਟ ਅਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਵੀ ਇਨ੍ਹਾਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਬਾਬਰੀ ਮਸਜਿਦ ਦੇ ਢਾਂਚੇ ਨੂੰ ਡੇਗਣ ਦੀ ਜਾਂਚ ਕਰਨ ਵਾਲੇ ਲਿਬਰਹਾਨ ਕਮਿਸ਼ਨ ਦੀ ਅਗਵਾਈ ਕਰਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਜਿਸ ਨੇ ਉਨ੍ਹਾਂ ਨੂੰ ਭਾਰਤ ਦੇ ਨਿਆਂਇਕ ਅਤੇ ਸੰਵਿਧਾਨਕ ਇਤਿਹਾਸ ਵਿੱਚ ਵਿਲੱਖਣ ਸਥਾਨ ਦਿਵਾਇਆ।

Advertisement

ਜਸਟਿਸ ਲਿਬਰਹਾਨ ਦੇ ਦੇਹਾਂਤ ਨਾਲ ਉਨ੍ਹਾਂ ਦੇ ਚਾਰ ਦਹਾਕਿਆਂ ਤੋਂ ਵੱਧ ਲੰਬੇ ਉਸ ਸ਼ਾਨਦਾਰ ਕਾਨੂੰਨੀ ਸਫ਼ਰ ਦਾ ਅੰਤ ਹੋ ਗਿਆ ਜਿਸ ਨੇ ਦੇਸ਼ ਦੇ ਕਾਨੂੰਨੀ ਅਤੇ ਜਨਤਕ ਜੀਵਨ ਉੱਤੇ ਡੂੰਘੀ ਛਾਪ ਛੱਡੀ। ਉਨ੍ਹਾਂ ਦਾ ਸਸਕਾਰ ਸੋਮਵਾਰ, 3 ਅਗਸਤ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ ਸੈਕਟਰ 25 ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

Advertisement

ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਸੀ ਤਾਂ ਪੂਰਾ ਦੇਸ਼ ਜਵਾਬ ਮੰਗ ਰਿਹਾ ਸੀ। ਇਸ ਘਟਨਾ ਤੋਂ ਲਗਪਗ ਇੱਕ ਹਫ਼ਤੇ ਬਾਅਦ ਹੀ ਕੇਂਦਰ ਸਰਕਾਰ ਨੇ ਜਸਟਿਸ ਲਿਬਰਹਾਨ ਨੂੰ ਭਾਰਤ ਦੀਆਂ ਸਭ ਤੋਂ ਅਹਿਮ ਅਤੇ ਸੰਵੇਦਨਸ਼ੀਲ ਘਟਨਾਵਾਂ ਵਿੱਚੋਂ ਇੱਕ ਦੀ ਜਾਂਚ ਕਰਨ ਲਈ ਬਣਾਏ ਗਏ ਜਾਂਚ ਕਮਿਸ਼ਨ ਦਾ ਮੁਖੀ ਬਣਾ ਦਿੱਤਾ ਸੀ। ਇਸ ਕਮਿਸ਼ਨ ਨੇ ਲਗਪਗ 17 ਸਾਲਾਂ ਤੱਕ ਜਾਂਚ ਕੀਤੀ ਜਿਸ ਨਾਲ ਲਿਬਰਹਾਨ ਕਮਿਸ਼ਨ ਸ਼ਾਇਦ ਦੇਸ਼ ਦੇ ਇਤਿਹਾਸ ਦਾ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਜਾਂਚ ਕਮਿਸ਼ਨ ਬਣ ਗਿਆ। 2009 ਵਿੱਚ ਜਦੋਂ ਇਸ ਦੀ ਰਿਪੋਰਟ ਸੌਂਪੀ ਗਈ, ਤਾਂ ਇਹ ਕਮਿਸ਼ਨ ਪੂਰੀ ਤਰ੍ਹਾਂ ਉਸ ਸ਼ਖ਼ਸੀਅਤ ਨਾਲ ਜੁੜ ਚੁੱਕਾ ਸੀ ਜਿਸ ਨੇ ਇਸ ਦੀ ਅਗਵਾਈ ਕੀਤੀ ਸੀ।

11 ਨਵੰਬਰ 1938 ਨੂੰ ਜੰਮੇ ਲਿਬਰਹਾਨ ਨੇ ਅੰਬਾਲਾ ਵਿੱਚ ਆਪਣੀ ਵਕਾਲਤ ਸ਼ੁਰੂ ਕੀਤੀ ਸੀ ਅਤੇ ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆ ਗਏ। ਕਾਨੂੰਨੀ ਭਾਈਚਾਰੇ ਲਈ ਉਹ ਕਦੇ ਵੀ ਸਿਰਫ਼ ਇੱਕ ਸਾਬਕਾ ਮੁੱਖ ਜੱਜ ਜਾਂ ਕਿਸੇ ਕਮਿਸ਼ਨ ਦੇ ਮੁਖੀ ਨਹੀਂ ਰਹੇ, ਸਗੋਂ ਉਹ ਹਮੇਸ਼ਾ "ਜਸਟਿਸ ਲਿਬਰਹਾਨ" ਬਣੇ ਰਹੇ—ਜੋ ਹਮੇਸ਼ਾ ਗੱਲਬਾਤ ਕਰਨ ਲਈ ਤਿਆਰ ਰਹਿੰਦੇ ਸਨ।

Advertisement
×