JTPL City Landran Kharar: ਜੇ ਟੀ ਪੀ ਐੱਲ ਸੁਸਾਇਟੀ ਕੌਂਸਲ ਅਧੀਨ ਲਿਆਉਣ ਦੀ ਮੰਗ
ਲਾਂਡਰਾ-ਖਰੜ ਰੋਡ ਸਥਿਤ ਰਿਹਾਇਸ਼ੀ ਸੁਸਾਇਟੀ ਜੇ ਟੀ ਪੀ ਐੱਲ ਦੇ ਵਾਸੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਸੁਣਨ ਲਈ ਅੱਜ ‘ਆਪ’ ਖਰੜ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਿਸ਼ੇਸ਼ ਤੌਰ ’ਤੇ ਸੁਸਾਇਟੀ ਵਿੱਚ ਪੁੱਜੇ। ਇਸ ਮੌਕੇ ਰੈਜ਼ੀਡੈਂਟਸ ਵੈੱਲਫੇਅਰ...
ਲਾਂਡਰਾ-ਖਰੜ ਰੋਡ ਸਥਿਤ ਰਿਹਾਇਸ਼ੀ ਸੁਸਾਇਟੀ ਜੇ ਟੀ ਪੀ ਐੱਲ ਦੇ ਵਾਸੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਸੁਣਨ ਲਈ ਅੱਜ ‘ਆਪ’ ਖਰੜ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਿਸ਼ੇਸ਼ ਤੌਰ ’ਤੇ ਸੁਸਾਇਟੀ ਵਿੱਚ ਪੁੱਜੇ। ਇਸ ਮੌਕੇ ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੀ ਅਗਵਾਈ ਹੇਠ ਇਕੱਤਰ ਹੋਏ ਲੋਕਾਂ ਨੇ ਹਲਕਾ ਇੰਚਾਰਜ ਨੂੰ ਮੰਗ ਪੱਤਰ ਸੌਂਪ ਕੇ ਸੁਸਾਇਟੀ ਨੂੰ ਨਗਰ ਕੌਂਸਲ ਖਰੜ ਦੇ ਅਧੀਨ ਲਿਆਉਣ ਦੀ ਮੰਗ ਰੱਖੀ। ਹਲਕਾ ਇੰਚਾਰਜ ਗੋਲਡੀ ਨੇ ਵਿਸ਼ਵਾਸ ਦਿਵਾਇਆ ਕਿ ਸੁਸਾਇਟੀ ਦੇ ਵਿਕਾਸ ਅਤੇ ਸਾਂਭ-ਸੰਭਾਲ ਦਾ ਸਮੁੱਚਾ ਜ਼ਿੰਮਾ ਅਧਿਕਾਰਤ ਤੌਰ ’ਤੇ ਨਗਰ ਕੌਂਸਲ ਖਰੜ ਨੂੰ ਸੌਂਪਿਆ ਜਾਵੇਗਾ।
ਆਰ ਡਬਲਿਊ ਐੱਸ ਦੀ ਪ੍ਰਧਾਨ ਸੁਮਨ ਲਤਾ ਨੇ ਦੱਸਿਆ ਕਿ ਬਿਲਡਰ ਦੇ ਦੀਵਾਲੀਆ ਹੋਣ ਮਗਰੋਂ ਸੁਸਾਇਟੀ ਵਿੱਚ ਰਹਿ ਰਹੇ ਲਗਪਗ 1000 ਪਰਿਵਾਰਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਬਚਿਆ। ਸੁਸਾਇਟੀ ਵਾਸੀ ਪੀਣ ਵਾਲੇ ਪਾਣੀ, ਬਿਜਲੀ, ਸੀਵਰੇਜ ਜਾਮ, ਬਰਸਾਤੀ ਪਾਣੀ ਦੀ ਨਿਕਾਸੀ ਅਤੇ ਟੁੱਟੀਆਂ ਸੜਕਾਂ ਕਾਰਨ ਅਤਿਅੰਤ ਤਰਸਯੋਗ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਹਨ।

