ਜੇਈਈ ਮੇਨਜ਼: ਗੁਰਅੰਮ੍ਰਿਤ ਤੇ ਪੁਲਕਿਤ 100 ਪਰਸੈਂਟਾਈਲ ਲੈ ਕੇ ਦੇਸ਼ ਵਿੱਚੋਂ ਰਹੇ ਅੱਵਲ

ਜੇਈਈ ਮੇਨਜ਼: ਗੁਰਅੰਮ੍ਰਿਤ ਤੇ ਪੁਲਕਿਤ 100 ਪਰਸੈਂਟਾਈਲ ਲੈ ਕੇ ਦੇਸ਼ ਵਿੱਚੋਂ ਰਹੇ ਅੱਵਲ

ਦੇਸ਼ ’ਚ ਅੱਵਲ ਰਿਹਾ ਗੁਰਅੰਮ੍ਰਿਤ ਸਿੰਘ ਆਪਣੇ ਮਾਪਿਆਂ ਨਾਲ ਖੁਸ਼ੀ ਸਾਂਝੀ ਕਰਦਾ ਹੋਇਆ।-ਫੋਟੋ: ਮਨੋਜ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 15 ਸਤੰਬਰ

ਜੇਈਈ ਮੇਨਜ਼ 2021 ਦੇ ਨਤੀਜਿਆਂ ਦਾ ਐਲਾਨ ਦੇਰ ਰਾਤ ਕੀਤਾ ਹੈ। ਦੇਸ਼ ਦੇ 44 ਵਿਦਿਆਰਥੀਆਂ ਨੇ 100 ਪਰਸੈਂਟਾਈਲ ਅੰਕ ਹਾਸਿਲ ਕੀਤਾ ਹੈ। ਇਸ ’ਚ ਚੰਡੀਗੜ੍ਹ ’ਚ ਪੜ੍ਹਾਈ ਕਰ ਰਹੇ ਗੁਰਅੰਮ੍ਰਿਤ ਸਿੰਘ ਤੇ ਪੁਲਕਿਤ ਗੋਇਲ ਨੇ 100 ਪਰਸੈਂਟਾਈਲ ਨਾਲ ਆਲ ਇੰਡੀਆ ਵਿੱਚ ਪਹਿਲਾ ਰੈਂਕ ਹਾਸਿਲ ਕੀਤਾ ਹੈ। ਪ੍ਰਥਮ ਗਰਗ ਨੇ ਆਲ ਇੰਡੀਆ ਵਿੱਚ 8ਵਾਂ ਰੈਂਕ ਹਾਸਿਲ ਕੀਤਾ ਹੈ। ਗੁਰਅੰਮ੍ਰਿਤ ਮੁਹਾਲੀ ਦੇ ਸੈਕਟਰ 74 ’ਚ ਪਰਿਵਾਰ ਸਣੇ ਰਹਿੰਦੇ ਹਨ। ਉਸ ਦੇ ਪਿਤਾ ਗੁਰਦਰਸ਼ਨ ਸਿੰਘ ਬਿਜਨਸਮੈਨ ਹਨ ਤੇ ਮਾਂ ਘਰ ਦਾ ਕੰਮਕਾਜ ਸਾਂਭਦੀ ਹੈ। ਜਦੋਂਕਿ ਛੋਟਾ ਭਰਾ 10ਵੀਂ ਦੀ ਪੜ੍ਹਾਈ ਕ ਰਿਹਾ ਹੈ। ਜਿਨ੍ਹਾਂ ਦੇ ਬਾਰਵੀਂ ਦੀ ਪ੍ਰੀਖਿਆ ’ਚ ਨਾਨ ਮੈਡੀਕਲ ’ਚ 99.2 ਫ਼ੀਸਦ ਤੇ ਦਸਵੀਂ ’ਚ 97 ਫ਼ੀਸਦ ਅੰਕ ਹਾਸਿਲ ਕੀਤੇ ਸਨ। ਉਨ੍ਹਾਂ ਕਿਹਾ ਕਿ ਉਹ ਬਾਰਵੀਂ ਦੀ ਪੜ੍ਹਾਈ ਦੇ ਨਾਲ-ਨਾਲ ਰੋਜ਼ਾਨਾਂ 7-8 ਘੰਟੇ ਜੇਈਈ ਮੈਨਜ਼ ਦੀ ਤਿਆਰੀ ਕਰਦੇ ਸਨ। ਉਹ 3 ਅਕਤੂਬਰ ਨੂੰ ਹੋਣ ਵਾਲੀ ਜੇਈਈ ਐਡਵਾਂਸ ਦੀ ਪ੍ਰੀਖਿਆ ਦੀ ਤਿਆਰੀ ’ਚ ਜੁੱਟ ਗਏ ਹਨ। ਇਸੇ ਤਰ੍ਹਾਂ ਐਲਨ ਚੰਡੀਗੜ੍ਹ ਦੇ ਵਿਦਿਆਰਥੀ ਦਾਨਿਸ਼ ਝਾਂਜੀ ਨੇ 33 ਵਾਂ ਰੈਂਕ ਤੇ ਕਨਵ ਸਿੰਗਲਾ ਨੇ 42 ਵਾਂ ਰੈਂਕ ਹਾਸਿਲ ਕੀਤਾ। ਸਿਧਾਰਥ ਗੁਪਤਾ 60 ਵਾਂ ਰੈਂਕ, ਭਾਵਜ ਸਿੰਗਲਾ ਨੇ 98ਵਾਂ ਰੈਂਕ ਤੇ ਤਲਿਨ ਗੁਪਤਾ ਨੇ 100 ਵਾਂ ਰੈਂਕ ਹਾਸਿਲ ਕੀਤਾ।

ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਾ ਹੋਇਆ ਪੁਲਕਿਤ ਗੋਇਲ।-ਫੋਟੋ: ਨਿਤਿਨ ਮਿੱਤਲ

ਐਲਨ ਦੇ ਟ੍ਰਾਈਸਿਟੀ ਸੈਂਟਰ ਹੈੱਡ ਸਦਾਨੰਦ ਵਾਣੀ ਨੇ ਟਿੱਚੇ ਨੂੰ ਹਾਸਿਲ ਕਰਨ ਲਈ ਵਿਦਿਆਰਥੀਆਂ ਤੇ ਫੈਕਲਟੀ ਦੀ ਕਰੜੀ ਮਿਹਨਤ ਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਤੇ ਫੈਕੇਲਿਟੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕਰੋਨਾ ਮਹਾਮਾਰੀ ਕਰਕੇ ਪ੍ਰੀਖਿਆ ਵਾਰ-ਵਾਰ ਅੱਗੇ ਪਾਈ ਗਈ ਸੀ, ਪਰ ਵਿਦਿਆਰਥੀਆਂ ਤੇ ਅਧਿਆਪਕਾਂ ਦੋਨਾਂ ਨੇ ਆਪਣੀ ਪੜ੍ਹਾਈ ਨੂੰ ਲਗਾਤਾਰ ਜਾਰੀ ਰੱਖਿਆ ਤੇ ਪ੍ਰੀਖਿਆ ਦੇ ਪ੍ਰਤੀ ਦ੍ਰਿੜਤਾ ਨੇ ਇਸ ਜਬਰਦਸਤ ਨਤੀਜੇ ਨੂੰ ਜਨਮ ਦਿੱਤਾ। ਦੱਸਣਯੋਗ ਹੈ ਕਿ ਬੀ.ਈ./ਬੀ.ਟੈੱਕ ਦੇ ਲਈ ਜੇਈਈ ਮੈਨਜ਼ ਪ੍ਰੀਖਿਆ ਨੂੰ ਐਨਟੀਏ ਦੁਆਰਾ ਫਰਵਰੀ, ਮਾਰਚ, ਜੁਲਾਈ, ਅਗਸਤ/ਸਤੰਬਰ ’ਚ ਕ੍ਰਮਵਾਰ 4 ਸ਼ੈਸ਼ਨਾਂ ’ਚ ਕੀਤਾ ਸੀ। ਜਿਸ ’ਚ 9,39,008 ਉਮੀਦਵਾਰਾਂ ਨੇ ਬੀ.ਈ./ਬੀ.ਟੈੱਕ. ਕੋਰਸਾਂ ਵਿੱਚ ਦਾਖਲੇ ਦੇ ਲਈ ਪ੍ਰੀਖਿਆ ਦਿੱਤੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All