DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

JEE Main 2026: ਚੰਡੀਗੜ੍ਹ ਦੇ Aarush Singhal ਦਾ ਆਲ ਇੰਡੀਆ 8ਵਾਂ ਰੈਂਕ

ਦੇਸ਼ ਦੇ ਸਿਖਰਲੇ 100 ਵਿਦਿਆਰਥੀਆਂ ਵਿਚ ਟਰਾਈਸਿਟੀ ਦੇ ਚਾਰ ਵਿਦਿਆਰਥੀ

  • fb
  • twitter
  • whatsapp
  • whatsapp
Advertisement

Advertisement

Advertisement

ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਅੱਜ ਦੇਰ ਸ਼ਾਮ ਜੇਈਈ ਮੇਨ ਸੈਸ਼ਨ 2 ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਵਾਰ ਦੇਸ਼ ਭਰ ਦੇ ਸਿਖਰਲੇ ਸੌ ਵਿਚ ਟਰਾਈਸਿਟੀ ਦੇ ਚਾਰ ਵਿਦਿਆਰਥੀਆਂ ਨੇ ਥਾਂ ਬਣਾਈ ਹੈ, ਇਨ੍ਹਾਂ ਵਿਦਿਆਰਥੀਆਂ ਨੇ ਚੰਡੀਗੜ੍ਹ ਦੇ ਸ੍ਰੀ ਚੇਤੰਨਿਆ ਇੰਸਟੀਚਿਊਟ ਤੋਂ ਸਿਖਲਾਈ ਲਈ। ਇਸ ਵਾਰ ਚੰਡੀਗੜ੍ਹ ਦੇ ਭਵਨ ਵਿਦਿਆਲਿਆ ਸਕੂਲ ਸੈਕਟਰ-27 ਦੇ ਆਰੂਸ਼ ਸਿੰਘਲ ਦਾ ਆਲ ਇੰਡੀਆ 8 ਰੈਂਕ ਆਇਆ ਹੈ ਤੇ ਉਸ ਨੇ 100 ਪਰਸੈਂਟਾਈਲ ਹਾਸਲ ਕੀਤੇ ਹਨ। ਅਰਨਵ ਗਾਂਧੀ ਨੇ ਵੀ 100 ਪਰਸੈਂਟਾਈਲ ਹਾਸਲ ਕਰਕੇ ਆਲ ਇੰਡੀਆ 22ਵਾਂ ਰੈਂਕ ਹਾਸਲ ਕੀਤਾ ਅਤੇ ਉਸ ਨੇ ਹਰਿਆਣਾ ਵਿਚੋਂ ਵੀ ਟੌਪ ਕੀਤਾ। ਨਿਸ਼ਕਰਸ਼ ਵਰਮਾ ਨੇ 99.999 ਪਰਸੈਂਟਾਈਲ ਨਾਲ ਆਲ ਇੰਡੀਆ 46ਵਾਂ ਅਤੇ ਯਜਤ ਸਿੰਘਲ ਨੇ 99.996 ਪਰਸੈਂਟਾਈਲ ਨਾਲ ਆਲ ਇੰਡੀਆ 100ਵਾਂ ਰੈਂਕ ਹਾਸਲ ਕੀਤਾ। ਆਰੂਸ਼ ਸਿੰਘਲ ਨੇ ਸੱਤਵੀਂ ਜਮਾਤ ਦੌਰਾਨ ਹੀ ਆਈਆਈਟੀ ਬੰਬੇ ਤੋਂ ਪੜ੍ਹਾਈ ਕਰਨ ਦਾ ਸੁਪਨਾ ਲਿਆ ਸੀ।

ਦੂਜੇ ਪਾਸੇ ਅਰਨਵ ਗਾਂਧੀ ਪੰਚਕੂਲਾ ਦੇ ਭਵਨ ਵਿਦਿਆਲਿਆ ਦਾ ਵਿਦਿਆਰਥੀ ਹੈ ਤੇ ਉਹ ਆਈਆਈਟੀ ਬੰਬੇ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰਨਾ ਚਾਹੁੰਦਾ ਹੈ।

ਜਾਣਕਾਰੀ ਅਨੁਸਾਰ ਸੈਸ਼ਨ 2 ਦੀ ਪ੍ਰੀਖਿਆ 2 ਤੋਂ 8 ਅਪਰੈਲ ਦਰਮਿਆਨ ਕਰਵਾਈ ਗਈ ਸੀ। ਇਸ ਤੋਂ ਪਹਿਲਾਂ 11 ਅਪਰੈਲ ਨੂੰ ਪ੍ਰੋਵਿਜ਼ਨਲ ਆਂਸਰ-ਕੀਅ ਜਾਰੀ ਕੀਤੀ ਗਈ ਸੀ। ਇਸ ਪ੍ਰੀਖਿਆ ਦਾ ਦੂਜਾ ਸੈਸ਼ਨ ਦੇਸ਼ ਭਰ ਦੇ 304 ਸ਼ਹਿਰਾਂ ਦੇ 566 ਪ੍ਰੀਖਿਆ ਕੇਂਦਰਾਂ ਅਤੇ ਭਾਰਤ ਤੋਂ ਬਾਹਰ 14 ਸ਼ਹਿਰਾਂ ਵਿੱਚ ਕੰਪਿਊਟਰ ਆਧਾਰਤ ਟੈਸਟ ਰਾਹੀਂ ਕਰਵਾਇਆ ਗਿਆ ਸੀ ਜਿਸ ਵਿੱਚ ਲਗਪਗ 11.23 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ।

Advertisement
×