DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੇ ਈ ਈ ਐਡਵਾਂਸ: ਟਰਾਈਸਿਟੀ ਦੇ ਚਾਰ ਲੜਕੇ ਸਿਖਰਲੇ 100 ’ਚ

ਯਜਤ ਦਾ 21ਵਾਂ, ਅਰਨਵ ਦਾ 36ਵਾਂ, ਆਰੁਸ਼ ਦਾ 45ਵਾਂ ਅਤੇ ਆਦਿਤਿਆ ਦਾ 81ਵਾਂ ਰੈਂਕ

  • fb
  • twitter
  • whatsapp
  • whatsapp
featured-img featured-img
ਆਲ ਇੰਡੀਆ 21ਵਾਂ ਰੈਂਕ ਹਾਸਲ ਕਰਨ ਵਾਲਾ ਯਜਤ ਸਿੰਘਲ ਮਾਪਿਆਂ ਨਾਲ। -ਫੋਟੋ: ਪ੍ਰਦੀਪ ਤਿਵਾੜੀ
Advertisement

ਜੁਆਇੰਟ ਐਂਟਰੈਂਸ ਐਗਜਾਮੀਨੇਸ਼ਨ (ਜੇ ਈ ਈ) ਐਡਵਾਂਸ 2026 ਦੇ ਨਤੀਜਿਆਂ ਵਿੱਚ ਟਰਾਈਸਿਟੀ ਦੇ ਚਾਰ ਵਿਦਿਆਰਥੀਆਂ ਨੇ ਦੇਸ਼ ਭਰ ਵਿੱਚ ਪਹਿਲੇ 100 ਰੈਂਕ ਵਿੱਚ ਆਪਣੀ ਥਾਂ ਬਣਾਈ ਹੈ। ਇਸ ਵਿੱਚ ਚਾਰੋਂ ਲੜਕੇ ਸ਼ਾਮਲ ਹਨ, ਜਦੋਂ ਕਿ ਟਰਾਈਸਿਟੀ ਦੀ ਕੋਈ ਵੀ ਲੜਕੀ ਪਹਿਲੇ 100 ਰੈਂਕ ਵਿੱਚ ਆਪਣਾ ਨਾਮ ਦਰਜ ਕਰਵਾਉਣ ਤੋਂ ਅਸਮਰੱਥ ਰਹੀ ਹੈ।

ਜੇ ਈ ਈ ਐਡਵਾਂਸ ਵਿੱਚ ਪੰਚਕੂਲਾ ਦੇ ਯਜਤ ਸਿੰਘਲ ਨੇ ਆਲ ਇੰਡੀਆ ਦਾ 21ਵਾਂ ਰੈਂਕ ਹਾਸਲ ਕਰਕੇ ਟਰਾਈਸਿਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਬਾਅਦ ਪੰਚਕੂਲਾਂ ਦੇ ਅਰਨਵ ਗਾਂਧੀ ਨੇ 36ਵਾਂ ਰੈਂਕ ਹਾਸਲ ਕਰ ਕੇ ਟਰਾਈਸਿਟੀ ਵਿੱਚ ਦੂਜਾ ਅਤੇ ਚੰਡੀਗੜ੍ਹ ਦੇ ਆਰੁਸ਼ ਸਿੰਘਲ ਨੇ 45ਵਾਂ ਰੈਂਕ ਹਾਸਲ ਕਰਕੇ ਟਰਾਈਸਿਟੀ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਚੰਡੀਗੜ੍ਹ ਦੇ ਆਦਿਤਿਆ ਗੁਪਤਾ ਨੇ ਆਲ ਇੰਡੀਆ ਦਾ 81ਵਾਂ ਰੈਂਕ ਹਾਸਲ ਕੀਤਾ।

Advertisement

ਟਰਾਈਸਿਟੀ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਯਜਤ ਸਿੰਘਲ ਨੇ ਆਪਣੀ ਸਕੂਲੀ ਪੜ੍ਹਾਈ ਸੈਕਟਰ 15 ਸਥਿਤ ਭਵਨ ਵਿਦਿਆਲਾ ਤੋਂ ਕੀਤੀ ਹੈ। ਯਜਤ ਨੇ ਦਸਵੀਂ ਦੀ ਪ੍ਰੀਖਿਆ ਦੌਰਾਨ ਇੰਡੀਅਨ ਨੈਸ਼ਨਲ ਮੈਥੇਮੇਟਿਕਲ ਓਲੰਪਿਆਡ ਕੁਆਲੀਫਾਈ ਕੀਤਾ ਸੀ, ਜਦੋਂ ਕਿ 11ਵੀਂ ਤੇ 12ਵੀਂ ਵਿੱਚ ਆਈ ਐੱਮ ਓ ਟੀ ਸੀ ਕੈਂਪ ਦਾ ਹਿੱਸਾ ਰਿਹਾ। ਉਸ ਦੇ ਪਿਤਾ ਸੁਲਭ ਸਿੰਘਲ ਆਰ ਐੱਸ ਡਬਲਿਊ ਐੱਮ ਵਿੱਚ ਵਾਈਸ ਪ੍ਰਧਾਨ ਵਜੋਂ ਕੰਮ ਕਰਦੇ ਹਨ, ਜਦੋਂ ਕਿ ਮਾਂ ਰਾਧਾ ਸਿੰਘਲ ਆਇਲੈਟਸ ਟਰੇਨਰ ਹਨ। ਇਸੇ ਤਰ੍ਹਾਂ ਭਵਨ ਵਿਦਿਆਲੇ ਦੇ ਵਿਦਿਆਰਥੀ ਅਰਨਵ ਨੇ ਟਰਾਈਸਿਟੀ ਵਿੱਚ ਦੂਜਾ ਤੇ ਆਲ ਇੰਡੀਆ ’ਚ 36ਵਾਂ ਰੈਂਕ ਹਾਸਲ ਕੀਤਾ। ਅਰਨਵ ਨੇ ਜੇ ਈ ਈ ਮੈਨਜ਼ ਦੀ ਪ੍ਰੀਖਿਆ ਦੌਰਾਨ ਵੀ ਦੇਸ਼ ਵਿੱਚੋਂ 22ਵਾਂ ਰੈਂਕ ਹਾਸਲ ਕੀਤਾ ਸੀ, ਜਦੋਂ ਕਿ ਜੇ ਈ ਈ ਐਡਵਾਂਸ ਦੀ ਪ੍ਰੀਖਿਆ ਲਈ ਰੋਜ਼ਾਨਾ 8-10 ਘੰਟੇ ਪੜ੍ਹਾਈ ਕੀਤੀ।

Advertisement

ਸੈਕਟਰ 27 ਸਥਿਤ ਭਵਨ ਵਿਦਿਆਲੇ ਦੇ ਵਿਦਿਆਰਥੀ ਆਰੂਸ਼ ਸਿੰਘਲ ਨੇ ਜੇ ਈ ਈ ਐਡਵਾਂਸ ਲਈ ਰੋਜ਼ਾਨਾ 8 ਘੰਟੇ ਪੜ੍ਹਾਈ ਕੀਤੀ ਹੈ। ਉਸ ਦਾ ਪਿਤਾ ਨਕੁਲ ਸਿੰਘਲ ਸਾਫਟਵੇਅਰ ਇੰਜਨੀਅਰ ਹੈ ਤੇ ਮਾਤਾ ਮਾਲਤੀ ਸਿੰਘਲ ਘਰੇਲੂ ਸੁਆਣੀ ਹੈ। ਇਸੇ ਤਰ੍ਹਾਂ 81ਵਾਂ ਰੈਂਕ ਹਾਸਲ ਕਰਨ ਵਾਲੇ ਆਦਿਤਿਆ ਗੁਪਤਾ ਨੇ ਆਪਣੀ ਸਕੂਲੀ ਪੜ੍ਹਾਈ ਸੈਕਟਰ 44 ਸਥਿਤ ਸ੍ਰੀ ਚੈਤਨਿਆ ਟੈਕਨੋ ਸਕੂਲ ਤੋਂ ਕੀਤੀ ਹੈ। ਉਸ ਨੇ ਬਾਰਵੀਂ ਦੀ ਪ੍ਰੀਖਿਆ ਦੌਰਾਨ 95 ਫ਼ੀਸਦ ਅੰਕ ਹਾਸਲ ਕੀਤੇ ਸਨ। ਉਸ ਦੇ ਪਿਤਾ ਡਾ. ਸੌਰਭ ਗੁਪਤਾ ਰੇਡੀਓਲੋਜਿਸਟ ਹਨ ਤੇ ਮਾਤਾ ਅਲਕਾ ਗੁਪਤਾ ਪੈਥੋਲੋਜਿਸਟ ਹੈ।

Advertisement
×