ਔਰਤਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਜੈਸਮੀਨ ਸੈਂਡਲਸ ਨੇ ਸਟੇਜ ਤੋਂ ਪਾਈ ਝਾੜ
ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਮਰਦਾਂ ਦੇ ਇੱਕ ਸਮੂਹ ਵੱਲੋਂ ਔਰਤਾਂ ਨਾਲ ਕੀਤੀ ਜਾ ਰਹੀ ਛੇੜਛਾੜ ਨੂੰ ਦੇਖ ਕੇ ਆਪਣਾ ਕੰਸਰਟ ਵਿਚਾਲੇ ਰੋਕਦੀ ਦਿੰਦੀ ਹੈ। ਕਈ ਸੋਸ਼ਲ ਮੀਡੀਆ...
ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਮਰਦਾਂ ਦੇ ਇੱਕ ਸਮੂਹ ਵੱਲੋਂ ਔਰਤਾਂ ਨਾਲ ਕੀਤੀ ਜਾ ਰਹੀ ਛੇੜਛਾੜ ਨੂੰ ਦੇਖ ਕੇ ਆਪਣਾ ਕੰਸਰਟ ਵਿਚਾਲੇ ਰੋਕਦੀ ਦਿੰਦੀ ਹੈ। ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਅਤੇ ਪੱਤਰਕਾਰਾਂ ਨੇ ਸੈਂਡਲਸ ਦੇ ਕੰਸਰਟ ਦਾ ਵੀਡੀਓ ਸਾਂਝਾ ਕੀਤਾ ਹੈ, ਜੋ ਕਿ 7 ਫਰਵਰੀ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸੀ।
ਇਸ ਛੋਟੀ ਜਿਹੀ ਵੀਡੀਓ ਕਲਿਪ ਵਿੱਚ, ਸੈਂਡਲਸ ਗਾਉਣਾ ਸ਼ੁਰੂ ਕਰਦੀ ਹੈ ਤੇ ਅਚਾਨਕ ਸਿਕਓਰਟੀ ਨੂੰ ਆਵਾਜ਼ਾਂ ਮਾਰਦੀ ਹੈ, "ਸਿਕਓਰਿਟੀ (Security), ਕੀ ਤੁਸੀਂ ਕਿਰਪਾ ਕਰਕੇ ਇਹਨਾਂ ਦੋ ਬੰਦਿਆਂ ਨੂੰ ਬਾਹਰ ਕੱਢ ਸਕਦੇ ਹੋ? ਕੁੜੀਆਂ ਨੂੰ ਤੰਗ ਕਰ ਰਹੇ ਨੇ।” ਫਿਰ ਉਹ ਭੀੜ ਨੂੰ ਪੰਜਾਬੀ ਵਿੱਚ ਸੰਬੋਧਨ ਕਰਦਿਆਂ ਕਹਿੰਦੀ ਹੈ, "ਆਪਾਂ ਗਾਵਾਂਗੇ ਹੀ ਨਹੀਂ ਜਦ ਤੱਕ ਕੁੜੀਆਂ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ।"
ਪੰਜਾਬੀ ਗਾਇਕਾ ਨੇ ਅੱਗੇ ਕਿਹਾ, "ਜਦੋਂ ਤੱਕ ਸਮੱਸਿਆ ਹੱਲ ਨਹੀਂ ਹੋ ਜਾਂਦੀ, ਮੈਂ ਇਸੇ ਤਰ੍ਹਾਂ ਆਰਾਮ ਨਾਲ ਘੁੰਮਦੀ ਰਹਾਂਗੀ," ਜਿਸ ਤੋਂ ਬਾਅਦ ਭੀੜ ਨੇ ਉੱਚੀ-ਉੱਚੀ ਰੌਲਾ ਪਾ ਕੇ ਉਸ ਦਾ ਸਮਰਥਨ ਕੀਤਾ। ਇਹ ਵੀਡੀਓ ਉਦੋਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ, ਜਿਸ ਵਿੱਚ ਔਰਤਾਂ ਦੀ ਸੁਰੱਖਿਆ ਲਈ ਆਵਾਜ਼ ਚੁੱਕਣ ਲਈ ਸੈਂਡਲਸ ਦੀ ਕਾਫੀ ਤਾਰੀਫ ਹੋ ਰਹੀ ਹੈ।
ਇੱਕ ਉਪਭੋਗਤਾ ਨੇ ਲਿਖਿਆ "ਕਲਾਕਾਰਾਂ ਦੁਆਰਾ ਆਪਣੇ ਮੰਚ ਦੀ ਵਰਤੋਂ ਕਰਕੇ ਪਰੇਸ਼ਾਨੀ ਵਿਰੁੱਧ ਆਵਾਜ਼ ਉਠਾਉਣਾ ਸ਼ਕਤੀਸ਼ਾਲੀ ਸੰਦੇਸ਼ ਦਿੰਦਾ ਹੈ ਕਿ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰ ਔਰਤ ਜਨਤਕ ਥਾਵਾਂ 'ਤੇ ਸੁਰੱਖਿਅਤ ਮਹਿਸੂਸ ਕਰਨ ਦੀ ਹੱਕਦਾਰ ਹੈ, ਖਾਸ ਕਰਕੇ ਖੁਸ਼ੀ ਅਤੇ ਜਸ਼ਨ ਦੇ ਸਮਾਗਮਾਂ ਵਿੱਚ।" ਇੱਕ ਹੋਰ ਪੋਸਟ ਵਿੱਚ ਲਿਖਿਆ ਸੀ, "ਬ੍ਰਾਵੋ ਜੈਸਮੀਨ ਸੈਂਡਲਸ... ਸਨਮਾਨ! ਇਸ ਤਰ੍ਹਾਂ ਸਟੈਂਡ ਲਿਆ ਜਾਂਦਾ ਹੈ।"
ਸੈਂਡਲਸ ਪੰਜਾਬੀ ਸੰਗੀਤ ਉਦਯੋਗ ਵਿੱਚ ਕਾਫੀ ਮਕਬੂਲ ਹੈ ਅਤੇ ਉਸਨੇ "ਇਲੀਗਲ ਵੈਪਨ", "ਸਿਪ ਸਿਪ" ਅਤੇ ਡਰਾਉਣੀ ਕਾਮੇਡੀ ਫਿਲਮ 'ਮੁੰਜਿਆ' ਦਾ ਗੀਤ "ਤਰਸ" ਗਾਇਆ ਹੈ।
ਉਸ ਨੇ ਹਾਲ ਹੀ ਵਿੱਚ ਆਦਿਤਿਆ ਧਰ ਦੀ ਜਾਸੂਸੀ ਡਰਾਮਾ ਫਿਲਮ "ਧੁਰੰਧਰ" ਲਈ ਦੋ ਹਿੱਟ ਗੀਤ ਗਾਏ ਹਨ, ਰੈਪਰ ਹਨੂਮਾਨਕਾਈਂਡ ਦੇ ਨਾਲ ਟਾਈਟਲ ਟਰੈਕ ਅਤੇ ਮਧੂਬੰਤੀ ਬਾਗਚੀ ਦੇ ਨਾਲ "ਸ਼ਰਾਰਤ"।
ਕੰਸਰਟ ਵਿੱਚ ਉਸਦੇ ਨਾਲ ਆਇਸ਼ਾ ਖਾਨ ਵੀ ਸ਼ਾਮਲ ਸੀ, ਜਿਸ ਨੇ "ਸ਼ਰਾਰਤ" ਦੇ ਮਿਊਜ਼ਿਕ ਵੀਡੀਓ ਵਿੱਚ ਪ੍ਰਦਰਸ਼ਨ ਕੀਤਾ ਸੀ। ਖਾਨ ਨੇ ਕਿਹਾ, "ਮੈਂ ਸਟੇਜ 'ਤੇ ਆ ਕੇ ਸਾਰੇ ਸਟੈਪਸ ਭੁੱਲ ਗਈ। ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਮੈਂ ਹਮੇਸ਼ਾ ਜੈਸਮੀਨ ਨੂੰ ਕਹਿੰਦੀ ਹਾਂ ਕਿ ਉਹ ਰੱਬ ਦਾ ਜੀਅ ਹੈ।"

