ਜਨਮ-ਅਸ਼ਟਮੀ: ਮੰਦਰਾਂ ਵਿੱਚ ਰਹੀ ਬੇਰੌਣਕੀ

ਜਨਮ-ਅਸ਼ਟਮੀ: ਮੰਦਰਾਂ ਵਿੱਚ ਰਹੀ ਬੇਰੌਣਕੀ

ਆਤਿਸ਼ ਗੁਪਤਾ
ਚੰਡੀਗੜ੍ਹ, 12 ਅਗਸਤ

ਸਿਟੀ ਬਿਊਟੀਫੁਲ ਵਿੱਚ ਨਿਤ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਨੂੰ ਵੇਖਦਿਆਂ ਸੁਰੱਖਿਆ ਪ੍ਰਬੰਧਾਂ ਦੇ ਨਾਲ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪ੍ਰਸ਼ਾਸਨ ਵੱਲੋਂ ਮੰਦਰਾਂ ਵਿੱਚ ਸ਼ਰਧਾਲੂਆਂ ਦਾ ਇਕੱਠ ਕਰਨ ’ਤੇ ਪਾਬੰਦੀ ਲਗਾਈ ਗਈ ਸੀ ਅਤੇ ਦੂਜੇ ਪਾਸੇ ਮੰਦਰ ਕਮੇਟੀਆਂ ਨੇ ਵੀ ਲੋਕਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ।

ਸ਼ਹਿਰ ਦੇ ਇਸਕੋਨ ਮੰਦਿਰ ਵਿੱਚ ਵਰਚੁਅਲੀ ਜਨਮ-ਅਸ਼ਟਮੀ ਮਨਾਈ ਗਈ। ਇਸ ਮੌਕੇ ਮੰਦਿਰ ਪ੍ਰਬੰਧਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਫੇਸਬੁੱਕ, ਯੂ-ਟਿਊਬ ਅਤੇ ਹੋਰ ਮਾਧਿਅਮ ਰਾਹੀਂ ਕੀਰਤਨ ਅਤੇ ਸ੍ਰੀ ਕ੍ਰਿਸ਼ਨ ਜਨਮ ਦੇ ਦ੍ਰਿਸ਼ ਪੇਸ਼ ਕੀਤੇ ਜਿਸ ਨੂੰ ਲੋਕਾਂ ਵੱਲੋਂ ਆਪੋ-ਆਪਣੇ ਘਰਾਂ ਵਿੱਚ ਬੈਠ ਕੇ ਆਨੰਦ ਮਾਣਿਆ ਗਿਆ। ਮੰਦਿਰ ਪ੍ਰਬੰਧਕਾਂ ਵੱਲੋਂ ਕੀਤੇ ਗਏ ਪ੍ਰਬੰਧ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਮੰਦਿਰ ਦੇ ਗੇਟ ’ਤੇ ਮੱਥਾ ਟੇਕਦੇ ਹੋਏ ਵਿਖਾਈ ਦਿੱਤੇ।

ਇਸ ਤੋਂ ਇਲਾਵਾ ਸੈਕਟਰ-20, 22, 23, 18, 19 ਅਤੇ ਪੰਜਾਬ ਯੂਨੀਵਰਸਿਟੀ ਸਮੇਤ ਵੱਖ-ਵੱਖ ਮੰਦਿਰਾਂ ਵਿੱਚ ਵੀ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦਾ ਤਿਉਹਾਰ ਸ਼ਰਧਾ ’ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਨੇ ਵੀ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ। ਸ੍ਰੀ ਕ੍ਰਿਸ਼ਨ ਜਨਮ ਦੇ ਸਮਾਗਮ ਦੇਰ ਰਾਤ ਤੱਕ ਚੱਲਣ ਕਰਕੇ ਯੂਟੀ ਪ੍ਰਸ਼ਾਸਨ ਵੱਲੋਂ ਬੁੱਧਵਾਰ 12 ਅਗਸਤ ਰਾਤ ਦੇ ਕਰਫਿਊ ਵਿੱਚ ਢਿੱਲ ਦਿੱਤੀ ਗਈ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੱਲੋਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਦੀ ਅਪੀਲ ’ਤੇ ਕੀਤਾ। ਸ੍ਰੀ ਸੂਦ ਨੇ ਸ਼ਹਿਰ ਵਾਸੀਆਂ ਨੂੰ ਜਨਮ-ਅਸ਼ਟਮੀ ਦੀ ਵਧਾਈ ਦਿੰਦੇ ਹੋਏ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ।

ਸ ਵਾਰ ਨਹੀਂ ਫੋੜੀ ਗਈ ਮਟਕੀ

ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਮੌਕੇ ਸ਼ਹਿਰ ਦੇ ਵੱਖ ਵੱਖ ਮੰਦਿਰਾਂ ਵਿੱਚ ਮਟਕੀ ਫੋੜਨ ਲਈ ਸਮਾਗਮ ਕੀਤਾ ਜਾਂਦਾ ਹੈ ਪਰ ਇਸ ਸਾਲ ਕਰੋਨਾਵਾਇਰਸ ਕਰਕੇ ਕਿਸੇ ਵੀ ਥਾਂ ’ਤੇ ਮਟਕੀ ਫੋੜ ਸਮਾਗਮ ਨਹੀਂ ਕੀਤੇ ਗਏ। ਕਈ ਮੰਦਰਾਂ ਵਿੱਚ ਸੀਮਤ ਇਕੱਠ ਨਾਲ ਕੀਰਤਨ ਕੀਤੇ ਗਏ ਅਤੇ ਮੱਖਣ/ਮਿਸ਼ਰੀ ਦਾ ਪ੍ਰਸਾਦ ਵੰਡਿਆ ਗਿਆ।

ਇਕੱਠਾਂ ਨੂੰ ਰੋਕਣ ਲਈ ਸਾਰਾ ਦਿਨ ਸ਼ਹਿਰ ’ਚ ਪੁਲੀਸ ਰਹੀ ਤਾਇਨਾਤ

ਕਰੋਨਾਵਾਇਰਸ ਕਰਕੇ ਸ਼ਹਿਰ ਵਿੱਚ ਕਿਸੇ ਵੀ ਥਾਂ ਜਨਤਕ ਇਕੱਠ ’ਤੇ ਪਾਬੰਦੀ ਲਗਾਈ ਗਈ ਸੀ। ਇਸੇ ਦੇ ਚਲਦਿਆਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਪੁਲੀਸ ਤਾਇਨਾਤ ਰਹੀ ਜਿਸ ਕਿਸੇ ਵੀ ਥਾਂ ’ਤੇ ਲੋਕਾਂ ਦੀ ਭੀੜ ਨਹੀਂ ਹੋਣ ਦਿੱਤੀ। ਪੁਲੀਸ ਵੱਲੋਂ ਦੇਰ ਰਾਤ ਤੱਕ ਲੋਕਾਂ ਦੀ ਸੁਰੱਖਿਆ  ਪ੍ਰਬੰਧ ਕੀਤੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All