DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jalandhar Blast Case: ਜਲੰਧਰ ਬੰਬ ਧਮਾਕੇ ਮਾਮਲੇ ’ਚ ਲੋੜੀਂਦੇ ਦੋ ਕਾਬੂ

Jalandhar Blast Case: ਜਲੰਧਰ ਦੇ ਬੀਐੱਸਐੱਫ ਹੈਡਕੁਆਰਟਰ ਦੇ ਅੱਗੇ ਬੰਮ ਧਮਾਕਾ ਕਰਨ ਵਾਲੇ ਦੋ ਵਿਅਕਤੀ ਮੁੰਦਈਰ ਖਾਨ ਅਤੇ ਅਨਿਲ ਸ਼ਰਮਾ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਪੁਲੀਸ ਵੱਲੋਂ ਕੀਤੀ ਜਾਂਚ ਵਿੱਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਧਮਾਕਾ ਕਰਨ...

  • fb
  • twitter
  • whatsapp
  • whatsapp
Advertisement
Jalandhar Blast Case: ਜਲੰਧਰ ਦੇ ਬੀਐੱਸਐੱਫ ਹੈਡਕੁਆਰਟਰ ਦੇ ਅੱਗੇ ਬੰਮ ਧਮਾਕਾ ਕਰਨ ਵਾਲੇ ਦੋ ਵਿਅਕਤੀ ਮੁੰਦਈਰ ਖਾਨ ਅਤੇ ਅਨਿਲ ਸ਼ਰਮਾ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਪੁਲੀਸ ਵੱਲੋਂ ਕੀਤੀ ਜਾਂਚ ਵਿੱਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਧਮਾਕਾ ਕਰਨ ਵਾਲੇ ਵਿਅਕਤੀ ਦਾ ਪਾਕਿਸਤਾਨ ਬੈਠੇ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਸੰਪਰਕ ਸੀ।

ਬੰਬ ਧਮਾਕੇ ਬਦਲੇ ਉਸ ਨੇ ਮਦੀਰ ਖਾਨ ਨੂੰ ਇਕ ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਸੀ ਜਦੋਂ ਕਿ ਮੁਨੀਰ ਖਾਨ ਦਸਵੀਂ ਫੇਲ ਹੈ ਅਤੇ ਸੋਸ਼ਲ ਮੀਡੀਆ ਦੇ ਜਰੀਏ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਰਹਿੰਦਾ ਸੀ। ਭੱਟੀ ਨੇ ਉਸ ਨੂੰ ਜਿਹਾਦ ਦੇ ਨਾਮ ਤੇ ਉਕਸਾਇਆ ਅਤੇ ਲਾਲਚ ਦੇ ਕੇ ਧਮਾਕਾ ਕਰਵਾਇਆ ਸੀ।

Advertisement

ਮਨੀਰ ਖਾਨ ਨੇ ਪੁਲੀਸ ਨੂੰ ਇਹ ਵੀ ਦੱਸਿਆ ਕਿ ਸੋਸ਼ਲ ਮੀਡੀਆ ਦੇ ਜਰੀਏ ਉਸਨੇ ਬੰਬ ਲਈ ਟਾਈਮਬਰ ਸੈਟ ਕਰਨਾ ਸਿੱਖਿਆ ਸੀ। ਘਟਨਾ ਵਾਲੇ ਦਿਨ ਉਹ ਕਾਰ ਵਿੱਚ ਪੀਏਪੀ ਚੌਂਕ ਤੱਕ ਆਇਆ ਅਤੇ ਫਿਰ ਗਲਤ ਸਾਈਡ ਤੋਂ ਧਮਾਕਾ ਕਰਨ ਵਾਲੀ ਜਗ੍ਹਾ ਤੇ ਪਹੁੰਚਿਆ ਸੀ। ਉਸ ਨੇ ਮੰਨਿਆ ਕਿ ਕਿ ਉਸ ਨੇ ਪਹਿਲੀ ਵਾਰੀ ਧਮਾਕਾ ਕੀਤਾ ਹੈ ਇਸ ਲਈ ਉਸਦੇ ਹੱਥ ਕੰਬ ਰਹੇ ਸਨ।

Advertisement

ਬੰਬ ਧਮਾਕੇ ਦੀ ਲੋੜੀਂਦਾ ਦੂਸਰਾ ਵਿਅਕਤੀ ਅਨਿਲ ਸ਼ਰਮਾ ਜੋ ਕਿ ਉੱਤਰ ਪ੍ਰਦੇਸ਼ ਦੇ ਮੁਜੱਫਰ ਨਗਰ ਦਾ ਰਹਿਣ ਵਾਲਾ ਹੈ। ਉਸਨੇ ਦਾਅਵਾ ਕੀਤਾ ਕਿ ਉਹ ਸੁਰੱਖਿਆ ਏਜੰਸੀਆਂ ਲਈ ਵੀ ਕੰਮ ਕਰਦਾ ਰਿਹਾ ਹੈ। ਉਸ ਨੇ ਮੰਨਿਆ ਕਿ ਧਮਾਕੇ ਦੀ ਜਾਣਕਾਰੀ ਉਹਨਾਂ ਸੁਰੱਖਿਆ ਏਜੰਸੀਆਂ ਨਾਲ ਸਾਂਝੀ ਕੀਤੀ ਸੀ।

ਉਸ ਨੇ ਮੰਨਿਆ ਕਿ ਬੀਐਸਐਫ ਚੌਂਕ ਵਿੱਚ ਖੜੇ ਹੋ ਕੇ ਉਸਨੇ ਪਾਕਿਸਤਾਨ ਬੈਠੇ ਆਪਣੇ ਆਕਾਵਾਂ ਨੂੰ ਧਮਾਕਾ ਹੁੰਦਾ ਦਿਖਾਇਆ ਸੀ। ਧਮਾਕੇ ਤੋਂ ਬਾਅਦ ਉਹ ਬੱਸ ਵਿੱਚ ਬੈਠ ਕੇ ਫਰਾਰ ਹੋ ਗਿਆ ਸੀ।

ਬੀ ਐੱਸ ਐੱਫ ਦੇ ਹੈਡਕੁਆਰਟਰ ਅੱਗੇ ਹੋਏ ਬੰਬ ਧਮਾਕੇ ਕਰਨ ਵਾਲੇ ਦੋਸ਼ੀਆਂ ਤੱਕ ਪਹੁੰਚਣ ਲਈ ਪੁਲੀਸ ਨੇ 150 ਤੋ ਵੱਧ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਸੀ। ਕੈਮਰਿਆਂ ਦੀ ਜਾਂਚ ਮੌਕੇ ਇੱਕ ਕਾਰ ਜੋ ਕਿ ਬੰਬ ਧਮਾਕਾ ਹੋਣ ਤੋਂ ਪਹਿਲਾਂ ਉੱਥੇ ਰੁਕੀ ਸੀ ਅਤੇ ਧਮਾਕਾ ਹੋਣ ਦੇ ਪੰਜ ਮਿੰਟ ਬਾਅਦ ਉਥੋਂ ਚਲੇ ਗਏ ਸੀ। ਪੁਲੀਸ ਨੇ ਉਸ ਕਾਰ ਦਾ ਪਿੱਛਾ ਕਰਦੇ ਹੋਏ ਜ਼ੀਰਕਪੁਰ ਪਹੁੰਚੇ ਤਾਂ ਉਥੋਂ ਉਹਨਾਂ ਨੂੰ ਮੁਨੀਰ ਖਾਨ ਦੀ ਸੀਸੀਟੀਵੀ ਫੁਟੇਜ ਹੱਥ ਲੱਗੀ ਸੀ।

Advertisement
×