ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੇਸ਼ ਭਗਤ ਯੂਨੀਵਰਸਿਟੀ ’ਚ ‘ਜੈ ਹਿੰਦ-ਰਾਸ਼ਟਰ’ ਪ੍ਰੋਗਰਾਮ

ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸ਼ਲਾਘਾ
‘ਜੈ ਹਿੰਦ’ ਮਾਰਚ ਵਿਚ ਹਿੱਸਾ ਲੈਂਦੇ ਹੋਏ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਹੋਰ।-ਫੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ

ਮੰਡੀ ਗੋਬਿੰਦਗੜ੍ਹ, 8 ਮਈ

Advertisement

ਇਥੇ ਦੇਸ਼ ਭਗਤ ਯੂਨੀਵਰਸਿਟੀ ਨੇ ‘ਜੈ ਹਿੰਦ-ਰਾਸ਼ਟਰ ਪਹਿਲਾਂ’ ਥੀਮ ਵਾਲੇ ਕੈਂਪਸ-ਵਿਆਪੀ ਪ੍ਰੋਗਰਾਮ ਦੇ ਨਾਲ ‘ਅਪਰੇਸ਼ਨ ਸੰਧੂਰ’ ਦੀ ਸ਼ਾਨਦਾਰ ਸਫ਼ਲਤਾ ਦਾ ਜਸ਼ਨ ਮਨਾਇਆ। ਇਸ ਪ੍ਰੋਗਰਾਮ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਦੀ ਅਗਵਾਈ ਵਿੱਚ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ ਜਿਸ ਉਪਰੰਤ ਰਾਸ਼ਟਰੀ ਗੀਤ ਗਾਇਆ ਗਿਆ। ਇੱਕ ਜੋਸ਼ੀਲੇ ‘ਜੈ ਹਿੰਦ ਮਾਰਚ’ ਵਿੱਚ ਵਿਦਿਆਰਥੀ, ਫੈਕਲਟੀ ਅਤੇ ਸਟਾਫ ਨੇ ‘ਅਪਰੇਸ਼ਨ ਸੰਧੂਰ-ਭਾਰਤ ਦਾ ਜਵਾਬ’ ਅਤੇ ‘ਦੇਸ਼ ਭਗਤ ਸਾਡੇ ਨਾਇਕਾਂ ਨੂੰ ਸਲਾਮ ਕਰਦੇ ਹਾਂ’ ਵਰਗੇ ਨਾਅਰੇ ਲਗਾਉਂਦੇ ਹੋਏ ਕੱਢਿਆ। ਸਮਾਗਮ ਦਾ ਇੱਕ ਭਾਵੁਕ ਪਲ ਡਾ. ਜ਼ੋਰਾ ਸਿੰਘ ਦੇ ਪਿਤਾ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਦੇ ਬਹਾਦਰ ਆਜ਼ਾਦੀ ਘੁਲਾਟੀਏ ਸਰਦਾਰ ਲਾਲ ਸਿੰਘ ਨੂੰ ਸ਼ਰਧਾਂਜਲੀ ਸੀ। ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਦੇਸ਼ ਭਗਤੀ ਦੀ ਭਾਵਨਾ ਤੋਂ ਪੈਦਾ ਹੋਈ ਹੈ। ‘ਜੈ ਹਿੰਦ’ ਦਾ ਨਾਅਰਾ ਇੱਥੇ ਕਦੇ-ਕਦਾਈਂ ਨਹੀਂ ਲੱਗਦਾ-ਇਹ ਸਾਡਾ ਰੋਜ਼ਾਨਾ ਸਵਾਗਤ ਅਤੇ ਮਾਰਗਦਰਸ਼ਕ ਸਿਧਾਂਤ ਹੈ।

Advertisement