DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Jagmohan Singh Kang: ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਰਹੀ: ਕੰਗ

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪਿੰਡ ਸਲੇਮਪੁਰ ਕਲਾਂ ਤੇ ਸਲੇਮਪੁਰ ਖ਼ੁਰਦ ਦਾ ਦੌਰਾ ਕੀਤਾ। ਇਸ ਦੌਰਾਨ ਸ੍ਰੀ ਕੰਗ ਨੇ ਪਿੰਡਾਂ ਦੀਆਂ ਸੜਕਾਂ ਅਤੇ ਨਦੀ ਦੇ ਪੁਲ ਦੀ ਅਣਹੋਂਦ ਸਬੰਧੀ ਮੌਕਾ ਦੇਖਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ...

  • fb
  • twitter
  • whatsapp
  • whatsapp
featured-img featured-img
ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਸਲੇਮਪੁਰ ਖੁਰਦ ਤੋਂ ਸਲੇਮਪੁਰ ਕਲਾਂ ਵਿੱਚੋਂ ਲੰਘਦੀ ਨਦੀ ਦਾ ਮੌਕਾ ਦੇਖਦੇ ਹੋਏ।
Advertisement

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪਿੰਡ ਸਲੇਮਪੁਰ ਕਲਾਂ ਤੇ ਸਲੇਮਪੁਰ ਖ਼ੁਰਦ ਦਾ ਦੌਰਾ ਕੀਤਾ। ਇਸ ਦੌਰਾਨ ਸ੍ਰੀ ਕੰਗ ਨੇ ਪਿੰਡਾਂ ਦੀਆਂ ਸੜਕਾਂ ਅਤੇ ਨਦੀ ਦੇ ਪੁਲ ਦੀ ਅਣਹੋਂਦ ਸਬੰਧੀ ਮੌਕਾ ਦੇਖਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ। ਸ੍ਰੀ ਕੰਗ ਨੇ ਕਿਹਾ ਕਿ ਸਰਕਾਰ ਦੀ ਬੇਰੁਖ਼ੀ ਕਾਰਨ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੜਕਾਂ ਵੱਖ ਧਿਆਨ ਨਹੀਂ ਦੇ ਰਿਹਾ।

ਸ੍ਰੀ ਕੰਗ ਨੇ ਪਹਿਲਾਂ ਸਲੇਮਪੁਰ ਕਲਾਂ ਨੂੰ ਮੁੰਧੋਂ ਸੰਗਤੀਆਂ ਨਾਲ ਜੋੜਨ ਵਾਲੀ ਸੜਕ ਦੀ ਹਾਲਤ ਦੇਖੀ। ਪਿੰਡਾਂ ਦੇ ਪਤਵੰਤਿਆਂ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਕਾਫ਼ੀ ਹੱਦ ਤੱਕ ਠੀਕ ਸੀ ਪਰ ਹੁਣ ਕਈ ਮਹੀਨਿਆਂ ਤੋਂ ਸੜਕ ਨਵੀਂ ਬਣਾਉਣ ਲਈ ਪੱਥਰ ਪਾ ਕੇ ਛੱਡਿਆ ਹੋਇਆ ਹੈ ਪਰ ਪ੍ਰੀਮਿਕਸ ਨਹੀਂ ਪਾਈ ਜਾ ਰਹੀ। ਇਸੇ ਦੌਰਾਨ ਉਨ੍ਹਾਂ ਸਲੇਮਪੁਰ ਕਲਾਂ ਤੋਂ ਸਲੇਮਪੁਰ ਖੁਰਦ ਵਿਚਕਾਰੋਂ ਲੰਘਦੀ ਛੋਟੀ ਨਦੀ ਦਾ ਜਾਇਜ਼ਾ ਲਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਇਸ ਨਦੀ ’ਤੇ ਪੁਲ ਬਣਾਉਣ ਦੀ ਮੰਗ ਚੱਲੀ ਆ ਰਹੀ ਹੈ। ਬਰਸਾਤ ਕਾਰਨ ਨਦੀ ਭਰਨ ਮਗਰੋਂ ਇਹ ਰਸਤਾ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ। ਲੋਕਾਂ ਨੇ ਚਟੌਲੀ-ਥਾਣਾ ਗੋਬਿੰਦਗੜ੍ਹ-ਖਿਜ਼ਰਾਬਾਦ ਸੜਕ ਦੀ ਖਸਤਾ ਹਾਲਤ ਦਾ ਮਸਲਾ ਵੀ ਸ੍ਰੀ ਕੰਗ ਦੇ ਧਿਆਨ ਵਿੱਚ ਲਿਆਂਦਾ।

Advertisement

ਸ੍ਰੀ ਕੰਗ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਬਾਰੇ ਉਹ ਡੀ ਸੀ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਸ ਮੌਕੇ ਸਮਿਤੀ ਮੈਂਬਰ ਅਰਮਪਾਲ ਸਿੰਘ ਪਾਲਾ, ਸਾਬਕਾ ਸਰਪੰਚ ਗੁਰਮੇਲ ਸਿੰਘ, ਭੁਪਿੰਦਰ ਸਿੰਘ ਭਿੰਦਾ, ਗੁਰਦੇਵ ਸਿੰਘ, ਗੁਰਮੇਲ ਸਿੰਘ, ਜਸਬੀਰ ਸਿੰਘ, ਕੁਲਦੀਪ ਸਿੰਘ, ਲਖਬੀਰ ਸਿੰਘ, ਮੋਹਣ ਸਿੰਘ, ਰੁਪਿੰਦਰ ਸਿੰਘ, ਸਾਧੂ ਸਿੰਘ, ਸਪਿੰਦਰ ਸਿੰਘ ਵਿੱਕੀ, ਗੁਰਵਿੰਦਰ ਸਿੰਘ, ਜਗਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Advertisement

Advertisement
×