Irrigation System: ਰਾਏ ਨੇ ਨਹਿਰੀ ਮੋਘਿਆਂ ਦਾ ਉਦਘਾਟਨ ਕੀਤਾ
ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬਲਾਕ ਸਰਹਿੰਦ ਦੇ ਪਿੰਡ ਚਨਾਰਥਲ ਕਲਾਂ ਅਤੇ ਮੀਰਪੁਰ ਵਿੱਚ 3 ਨਵੇਂ ਨਹਿਰੀ ਮੋਘਿਆਂ ਦਾ ਉਦਘਾਟਨ ਕੀਤਾ। ਇਸ ਮੌਕੇ ਕਿਸਾਨਾਂ ਨੇ ਢੋਲ ਵਜਾ ਕੇ ਸ੍ਰੀ ਰਾਏ ਦਾ ਸਵਾਗਤ ਕੀਤਾ ਅਤੇ ਜਸ਼ਨ ਮਨਾਏੇ। ਸ੍ਰੀ ਰਾਏ ਨੇ...
ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬਲਾਕ ਸਰਹਿੰਦ ਦੇ ਪਿੰਡ ਚਨਾਰਥਲ ਕਲਾਂ ਅਤੇ ਮੀਰਪੁਰ ਵਿੱਚ 3 ਨਵੇਂ ਨਹਿਰੀ ਮੋਘਿਆਂ ਦਾ ਉਦਘਾਟਨ ਕੀਤਾ। ਇਸ ਮੌਕੇ ਕਿਸਾਨਾਂ ਨੇ ਢੋਲ ਵਜਾ ਕੇ ਸ੍ਰੀ ਰਾਏ ਦਾ ਸਵਾਗਤ ਕੀਤਾ ਅਤੇ ਜਸ਼ਨ ਮਨਾਏੇ। ਸ੍ਰੀ ਰਾਏ ਨੇ ਕਿਹਾ ਕਿ ਪਿੰਡ ਚਨਾਰਥਲ ਕਲਾਂ ਵਿੱਚ 2 ਮੋਘੇ ਲਗਾਏ ਗਏ ਹਨ, ਇਸ ਨਾਲ 500 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਮਿਲੇਗਾ। ਇਸੇ ਤਰ੍ਹਾਂ ਪਿੰਡ ਮੀਰਪੁਰ ਵਿੱਚ ਇੱਕ ਮੋਘਾ ਲਗਾਇਆ ਗਿਆ ਹੈ ਜਿਸ ਨਾਲ ਪਿੰਡ ਮੀਰਪੁਰ ਅਤੇ ਸਿੱਧਵਾਂ ਦੀ 327 ਏਕੜ ਜ਼ਮੀਨ ਨੂੰ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨੂੰ ਪਿੰਡਾਂ ਤੱਕ ਪਹੁੰਚਾਉਣ ਦਾ ਇਹ ਉਪਰਾਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸੰਭਵ ਹੋਇਆ ਹੈ। ਇਹ ਪਾਣੀ ਫ਼ਸਲਾਂ ਲਈ ਲਾਭਕਾਰੀ ਹੈ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਵਿੱਚ ਵੀ ਮਦਦਗਾਰ ਹੈ। ਪਿੰਡ ਵਾਸੀਆਂ ਵੱਲੋਂ ਸ੍ਰੀ ਰਾਏ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਰਾਜ ਦਵਿੰਦਰ ਲਾਡੀ, ਸਰਪੰਚ ਰਣਜੋਧ ਸਿੰਘ, ਪ੍ਰਿੰਸ ਮੀਰਪੁਰ, ਸਰਪੰਚ ਸਤਪਾਲ ਸਿੰਘ, ਸਰਪੰਚ ਹਰਪਾਲ ਸਿੰਘ, ਮਨਦੀਪ ਪੋਲਾ, ਮਾਨਵ ਟਿਵਾਣਾ ਤੇ ਰਣਜੀਤ ਸਿੰਘ ਮੀਰਪੁਰ ਆਦਿ ਹਾਜ਼ਰ ਸਨ।

