DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

IPL: ਗਰਮੀ ਕਾਰਨ ਦਰਸ਼ਕ ਘਟੇ

ਬਾਹਰਲੇ ਸੂਬਿਆਂ ਦੇ ਦਰਸ਼ਕਾਂ ਦੀ ਰਹੀ ਜ਼ਿਆਦਾ ਆਮਦ

  • fb
  • twitter
  • whatsapp
  • whatsapp
featured-img featured-img
ਸਨਰਾਈਜਰਜ਼ ਹੈਦਰਾਬਾਦ ਅਤੇ ਰਾਜਸਥਾਨ ਰੌਇਲਜ਼ ਦੇ ਮੈਚ ਦਾ ਆਨੰਦ ਮਾਣਦੇ ਹੋਏ ਦਰਸ਼ਕ। -ਫੋਟੋ: ਵਿੱਕੀ ਘਾਰੂ
Advertisement

ਵਧੇ ਹੋਏ ਤਾਪਮਾਨ ਅਤੇ ਪੰਜਾਬ ਕਿੰਗਜ਼ ਟੀਮ ਦੀ ਅਣਹੋਂਦ ਕਾਰਨ ਨਿਊ ਚੰਡੀਗੜ੍ਹ ਦਾ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਅੱਜ ਆਈ ਪੀ ਐੱਲ ਦੇ ਐਲੀਮੀਨਟਰ ਮੈਚ ਮੌਕੇ ਦਰਸ਼ਕਾਂ ਦੀ ਤੋਟ ਨਾਲ ਜੂਝਦਾ ਰਿਹਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੈਚ ਦੇਖਣ ਪਹੁੰਚੇ। ਸਟੇਡੀਅਮ ਵਿਚਲੀਆਂ ਟਿਕਟਾਂ ਦੀਆਂ ਕੁੱਝ ਕੈਟਾਗਰੀਆਂ ਦੀਆਂ ਕੀਮਤਾਂ ਘੱਟ ਕਰਨ ਦੇ ਬਾਵਜੂਦ ਸਟੇਡੀਅਮ ਦਾ ਇੱਕ ਤਿਹਾਈ ਹਿੱਸਾ ਦਰਸ਼ਕਾਂ ਤੋਂ ਸੱਖਣਾ ਰਿਹਾ। ਸਨਰਾਈਜਰਜ਼ ਹੈਦਰਾਬਾਦ ਅਤੇ ਰਾਜਸਥਾਨ ਰੌਇਲਜ਼ ਵਿਚਕਾਰ ਖੇਡਿਆ ਗਿਆ ਐਲੀਮੀਨੇਟਰ ਮੈਚ ਦੱਖਣੀ ਭਾਰਤ, ਦਿੱਲੀ, ਰਾਜਸਥਾਨ ਆਦਿ ਸੂਬਿਆ ਤੋਂ ਵੱਡੀ ਗਿਣਤੀ ਦਰਸ਼ਕ ਪਹੁੰਚੇ, ਪੰਜਾਬੀ ਦਰਸ਼ਕਾਂ ਦੀ ਗਿਣਤੀ ਬਹੁਤ ਘੱਟ ਨਜ਼ਰ ਆਈ। ਨਿਊ ਚੰਡੀਗੜ੍ਹ ਵਿੱਚ ਆਈ ਪੀ ਐਲ 2026 ਦੇ ਚਾਲੂ ਸੀਜ਼ਨ ਵਿਚ ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਟੀਮ ਦੀ ਮੌਜੂਦਗੀ ਵਾਲੇ ਖੇਡੇ ਗਏ ਚਾਰ ਮੁਕਾਬਲਿਆਂ ਵਿਚ ਦਰਸ਼ਕਾਂ ਦੇ ਵੱਡੇ ਭੀੜ ਭੜੱਕੇ ਦੇ ਮੁਕਾਬਲੇ ਅੱਜ ਦੇ ਮੈਚ ਲਈ 38 ਹਜ਼ਾਰ ਦੇ ਕਰੀਬ ਦਰਸ਼ਕਾਂ ਦੀ ਸਮਰੱਥਾ ਵਾਲੇ ਸਟੇਡੀਅਮ ਦੇ ਕਈਂ ਬਲਾਕਾਂ ’ਚ ਜ਼ਿਆਦਾਤਰ ਕੁਰਸੀਆਂ ਖਾਲੀ ਨਜ਼ਰ ਆਈਆਂ। ਅੱਜ ਦੇ ਮੈਚ ਦੀਆਂ ਦੋਵੇਂ ਟੀਮਾਂ ਦੇ ਪ੍ਰਸ਼ੰਸਕਾਂ ਵਲੋਂ ਆਪਣੇ ਚਹੇਤੇ ਖਿਡਾਰੀਆਂ ਵਲੋਂ ਚੌਕਾ-ਛੱਕਾ ਲਗਾਉਣ ਤੇ ਆਪਣੀ ਟੀਮ ਦੇ ਝੰਡੇ ਲਹਿਰਾ ਕੇ ਤਾੜੀਆਂ ਅੇ ਕਿਲਕਾਰੀਆਂ ਮਾਰ ਤੇ ਹੂਟਿੰਗ ਕਰਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਜਾਂਦੀ ਰਹੀ। ਵੱਡੀ ਗਿਣਤੀ ਦਰਸ਼ਕਾਂ ਵਲੋਂ ਆਪਣੇ ਚਿਹਰਿਆਂ ਤੇ ਆਪਣੀ ਚਹੇਤੇ ਟੀਮ ਦੇ ਝੰਡੇ ਦੇ ਟੈਟੂ ਬਣਾਏ ਹੋਏ ਸਨ। ਸਟੇਡੀਅਮ ਨੂੰ ਜਾਂਦੀਆਂ ਸੜਕਾਂ ਨੇੜੇ ਆਮ ਲੋਕਾਂ ਵਲੋਂ ਬਣਾਈਆਂ ਹੋਈਆਂ ਨਿੱਜੀ ਪਾਰਕਿੰਗਾਂ ਲਈ ਵਾਹਨ ਚਾਲਕਾਂ ਨੂੰ ਪ੍ਰੇਰਿਤ ਕਰਨ ਲਈ ਹੱਥਾਂ ’ਚ ਹੋਰਡਿੰਗ ਲੈ ਕੇ ਆਪਣੇ ਪਾਰਕਿੰਗ ਵਿਚ ਵਾਹਨ ਪਾਰਕਿੰਗ ਕਰਵਾਉਣ ਦੀ ਹੋੜ ਲੱਗੀ ਦੇਖੀ ਗਈ।

Advertisement
Advertisement
×