DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

IPL: ਨਿਊ ਚੰਡੀਗੜ੍ਹ ਕ੍ਰਿਕਟ ਦੇ ਰੰਗ ’ਚ ਰੰਗਿਆ

ਦਰਸ਼ਕਾਂ ਨੇ ਪੰਜਾਬ ਤੇ ਲਖਨਊ ਦੇ ਮੈਚ ਦਾ ਅਾਨੰਦ ਮਾਣਿਆ; ਮੈਚ ਤੋਂ ਤਿੰਨ ਘੰਟੇ ਪਹਿਲਾਂ ਕਤਾਰਾਂ ’ਚ ਲੱਗੇ ਦਰਸ਼ਕ; ਮੈਚ ਤੋਂ ਪਹਿਲਾਂ ਅਤੇ ਬਾਅਦ ਸਟੇਡੀਅਮ ਅੱਗੇ ਜਾਮ ਲੱਗਾ

  • fb
  • twitter
  • whatsapp
  • whatsapp
featured-img featured-img
ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਸਟੇਡੀਅਮ ’ਚ ਦਰਸ਼ਕ ਪੰਜਾਬ ਕਿੰਗਜ਼ ਦੀ ਟੀਮ ਦਾ ਹੌਂਸਲਾ ਵਧਾਉਂਦੇ ਹੋਏ। -ਫੋਟੋ: ਵਿੱਕੀ ਘਾਰੂ
Advertisement

ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਪੀ ਸੀ ਏ ਸਟੇਡੀਅਮ ਦੇ ਆਲੇ-ਦੁਆਲੇ ਦਾ ਕਈ ਕਿਲੋਮੀਟਰ ਤੱਕ ਦਾ ਖੇਤਰ ਅੱਜ ਕ੍ਰਿਕਟ ਦੇ ਰੰਗ ’ਚ ਰੰਗਿਆ ਨਜ਼ਰ ਆਇਆ। ਵੱਡੀ ਗਿਣਤੀ ਵਿੱਚ ਦਰਸ਼ਕ ਪੰਜਾਬ ਕਿੰਗਜ਼ ਟੀਮ ਦੇ ਰੰਗ ਦੀਆਂ ਜਰਸੀਆਂ ਪਾ ਕੇ ਅਤੇ ਹੱਥਾਂ ਵਿਚ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਦੇ ਤਖੱਲਸ ‘ਸਰਪੰਚ’ ਲਿਖੇ ਪੋਸਟਰ ਲੈ ਕੇ ਸਟੇਡੀਅਮ ’ਚ ਪਹੁੰਚੇ। ਪੰਜਾਬ ਕਿੰਗਜ਼ ਦੀ ਸਹਿ-ਮਾਲਕਣ ਪ੍ਰੀਤੀ ਜ਼ਿੰਟਾ ਤੇ ਅਦਾਕਾਰ ਅਰਜਨ ਰਾਮਪਾਲ ਨੇ ਵੀ ਖ਼ਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।

ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਏ ਮੈਚ ਤੋਂ ਕਈ ਘੰਟੇ ਪਹਿਲਾਂ ਦੀ ਦਰਸ਼ਕਾਂ ਦੀਆਂ ਗੇਟਾਂ ਅੱਗੇ ਕਤਾਰਾਂ ਲੱਗ ਗਈਆਂ। ਪਰਿਵਾਰਾਂ ਸਮੇਤ ਵੀ ਵੱਡੀ ਗਿਣਤੀ ਵਿਚ ਦਰਸ਼ਕ ਪਹੁੰਚੇ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਮੈਚ ਖ਼ਤਮ ਹੋਣ ਤੋਂ ਬਾਅਦ ਵਾਹਨਾਂ ਦੀ ਭਾਰੀ ਭੀੜ ਕਾਰਨ ਸਟੇਡੀਅਮ ਦੇ ਮੂਹਰਿਉਂ ਲੰਘਦੀ ਸੜਕ ਉੱਤੇ ਜਾਮ ਵਰਗੇ ਹਾਲਾਤ ਬਣੇ ਰਹੇ। ਵੱਡੀ ਗਿਣਤੀ ਵਿਚ ਤਾਇਨਾਤ ਪੁਲੀਸ ਕਰਮੀ ਟਰੈਫ਼ਿਕ ਨੂੰ ਨਿਰਵਿਘਨ ਚਲਾਉਣ ਲਈ ਡਿਊਟੀ ਨਿਭਾਉਂਦੇ ਰਹੇ। ਪ੍ਰਾਈਵੇਟ ਪਾਰਕਿੰਗਾਂ ਵਿਚ ਵੀ ਵੱਡੀ ਤਾਦਾਦ ਵਿਚ ਵਾਹਨ ਪਾਰਕ ਹੋਣ ਦੇ ਬਾਵਜੂਦ ਕਈਂ ਥਾਵਾਂ ਤੇ ਸੜਕਾਂ ਕਿਨਾਰੇ ਵੀ ਵਾਹਨ ਖੜ੍ਹੇ ਨਜ਼ਰ ਆਏ। ਸਟੇਡੀਅਮ ਦੇ ਦੋ ਕਿਲੋਮੀਟਰ ਦੇ ਘੇਰੇ ਵਿੱਚ ਔਰਤਾਂ ਤੇ ਮਹਿਲਾ ਪੁਲੀਸ ਕਰਮਚਾਰੀਆਂ ਲਈ ਪਖਾਨੇ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਸੁਚੱਜਾ ਪ੍ਰਬੰਧ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਪਿਆ।

Advertisement

ਚੌਕਿਆਂ ਛੱਕਿਆਂ ’ਤੇ ਖੂਬ ਨੱਚੇ ਦਰਸ਼ਕ

ਮੈਚ ਦੌਰਾਨ ਪੰਜਾਬ ਦੇ ਖਿਡਾਰੀਆਂ ਵੱਲੋਂ ਮਾਰੇ ਚੌਕੇ-ਛੱਕਿਆਂ ’ਤੇ ਦਰਸ਼ਕਾਂ ਨੇ ਖੂਬ ਭੰਗੜਾ ਪਾਇਆ। ਪੰਜਾਬ ਦੇ ਬੱਲੇਰਾਜ਼ ਪ੍ਰਿਯਾਂਸ਼ ਆਰੀਆ ਅਤੇ ਕੂਪਰ ਕਨੋਲੀ ਦੀ ਤੂਫ਼ਾਨੀ ਬੱਲੇਬਾਜ਼ੀ ਦਾ ਦਰਸ਼ਕਾਂ ਨੇ ਪੂਰਾ ਲੁਤਫ਼ ਲਿਆ। ਪ੍ਰਿਯਾਂਸ਼ ਆਰੀਆ ਨੇ 4 ਚੌਕਿਆਂ ਅਤੇ 9 ਛੱਕਿਆਂ ਨਾਲ 93 ਦੌੜਾਂ ਜਦਕਿ ਆਸਟਰੇਲੀਅਨ ਖ਼ਿਡਾਰੀ ਕੂਪਰ ਕਨੋਲੀ ਨੇ 8 ਚੌਕਿਆਂ ਅਤੇ 7 ਛੱਕਿਆਂ ਦੀ ਬਦੌਲਤ 87 ਦੌੜਾਂ ਬਣਾਈਆਂ। ਪੰਜਾਬ ਵੱਲੋਂ ਇਸ ਸੀਜ਼ਨ ਦੇ ਸਭ ਤੋਂ ਵੱਡੇ 254 ਦੌੜਾਂ ਦੇ ਬਣਾਏ ਸਕੋਰ ਵਿਚ ਵੱਜੇ 16 ਚੌਕਿਆਂ ਅਤੇ 21 ਛੱਕਿਆਂ ਦਾ ਹਜ਼ਾਰਾਂ ਦਰਸ਼ਕਾਂ ਨੇ ਜਸ਼ਨ ਮਨਾਇਆ ਅਤੇ ਭੰਗੜਾ ਪਾਇਆ।

Advertisement

ਨਵਜੋਤ ਸਿੱਧੂ ਨੇ ਪੰਜਾਬ ਟੀਮ ਦੇ ਹੱਕ ’ਚ ਟਵੀਟ ਕੀਤਾ

ਉਘੇ ਕ੍ਰਿਕਟਰ ਅਤੇ ਹੁਣ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਨੇ ਕਮਾਦ ਵਿੱਚ ਖੜ੍ਹ ਕੇ ਗੰਨਾ ਚੂਪਦਿਆਂ ਦੀ ਇੱਕ ਵੀਡੀਓ ਕਲਿੱਪ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝੀ ਕਰਕੇ ਪੰਜਾਬ ਕਿੰਗਜ਼ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ, ‘‘ਮਿੱਤਰਾ ਪੰਜਾਬ ਟਾਪ ਆਫ਼ ਦਾ ਟੇਬਲ, ਦੁਨੀਆ ਵਿਚ ਸਭ ਤੋਂ ਉੱਤੇ, ਪੂਰਾ ਸੰਨੇ-ਲਾਅਤੇ ਸਾਰੇ ਬੰਨੇ, ਮਿੱਤਰੋ ਚੂਪੋ ਗੰਨੇ।’’

ਪੰਜਾਬ ਕਿੰਗਜ਼ ਟੀਮ ਦੀ ਸਹਿ ਮਾਲਕਣ ਪ੍ਰੀਤੀ ਜ਼ਿੰਟਾ ਦਰਸ਼ਕਾਂ ਨਾਲ ਸੈਲਫੀ ਲੈਂਦੀ ਹੋਈ। -ਫੋਟੋ: ਵਿੱਕੀ ਘਾਰੂ
ਪੰਜਾਬ ਕਿੰਗਜ਼ ਟੀਮ ਦੀ ਸਹਿ ਮਾਲਕਣ ਪ੍ਰੀਤੀ ਜ਼ਿੰਟਾ ਦਰਸ਼ਕਾਂ ਨਾਲ ਸੈਲਫੀ ਲੈਂਦੀ ਹੋਈ। -ਫੋਟੋ: ਵਿੱਕੀ ਘਾਰੂ
Advertisement
×