DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

International Translation Day: ਪੰਜਾਬੀ ਲੇਖਕ ਸਭਾ ਵੱਲੋਂ ਅਨੁਵਾਦ ਦੀ ਮਹੱਤਤਾ ਬਾਰੇ ਸੰਵਾਦ

ਜੰਗ ਬਹਾਦਰ ਗੋਇਲ ਵੱਲੋਂ ਅਨੁਵਾਦਿਤ ਕਹਾਣੀ ਸੰਗ੍ਰਿਹ ‘ਮੋਪਾਸਾਂ ਤੋਂ ਮੁਨਰੋ ਤੱਕ’ ਰਿਲੀਜ਼

  • fb
  • twitter
  • whatsapp
  • whatsapp
featured-img featured-img
ਸਾਹਿਤਕਾਰ ਜੰਗ ਬਹਾਦਰ ਗੋਇਲ ਵੱਲੋਂ ਅਨੁਵਾਦਿਤ ਕਹਾਣੀ ਸੰਗ੍ਰਹਿ ਰਿਲੀਜ਼ ਕਰਦਾ ਹੋਇਆ ਪ੍ਰਧਾਨਗੀ ਮੰਡਲ।
Advertisement
ਸਾਹਿਤਕ ਖੇਤਰ ਵਿੱਚ ਅਨੁਵਾਦ ਦੀ ਭੂਮਿਕਾ ਵਿਸ਼ੇ ’ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਅੱਜ ਇਥੇ ਕਲਾ ਭਵਨ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਹਿਤ ਦੀ ਇਸ ਵਿਧਾ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ। ਕੌਮਾਂਤਰੀ ਅਨੁਵਾਦ ਦਿਵਸ ਨੂੰ ਸਮਰਪਿਤ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਅਤੇ ਅਨੁਵਾਦਕ ਜੰਗ ਬਹਾਦਰ ਗੋਇਲ ਨੇ ਕੀਤੀ ਜਿਨ੍ਹਾਂ ਨੇ ਸੰਸਾਰ ਭਰ ਦੇ ਮਿਆਰੀ ਸਾਹਿਤ ਨੂੰ ਆਪਣੀ ਵਿਲੱਖਣ ਵਿਧਾ ਰਾਹੀਂ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ।

ਇਸ ਮੌਕੇ ਸ੍ਰੀ ਗੋਇਲ ਵੱਲੋਂ ਅਨੁਵਾਦ ਕੀਤਾ ਗਿਆ ਕਹਾਣੀ ਸੰਗ੍ਰਹਿ ‘ਮੋਪਾਸਾਂ ਤੋਂ ਮੁਨਰੋ ਤੱਕ’ ਲੋਕ-ਅਰਪਣ ਵੀ ਕੀਤਾ ਗਿਆ। ਇਸ ਪੁਸਤਕ ਵਿੱਚ ਵਿਸ਼ਵ ਪ੍ਰਸਿੱਧ 13 ਲੇਖਕਾਂ ਦੀਆਂ 16 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ।

Advertisement

ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਖਿਆ ਕਿ ਸਾਹਿਤ ਵਿੱਚ ਕਵਿਤਾ, ਕਹਾਣੀ, ਵਾਰਤਕ, ਨਾਵਲ, ਨਾਟਕ ਵਾਂਗ ਅਨੁਵਾਦ ਵੀ ਓਨਾ ਹੀ ਮਹੱਤਵਪੂਰਣ ਹੈ।

Advertisement

ਸੁਆਗਤੀ ਸ਼ਬਦਾਂ ਵਿੱਚ ਸਭਾ ਦੇ ਸਾਬਕਾ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਅਨੁਵਾਦ ਇੱਕ ਅਜਿਹਾ ਸਾਹਿਤਕ ਕਾਰਜ ਹੈ ਜਿਹੜਾ ਮੂਲ ਲੇਖਣੀ ਨੂੰ ਦੂਜੀਆਂ ਭਾਸ਼ਾਵਾਂ ਤੱਕ ਅੱਪੜਦਾ ਕਰਨ ਲਈ ਇੱਕ ਪੁਲ ਵਜੋਂ ਕੰਮ ਕਰਦਾ ਹੈ।

ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਇਹੋ ਜਿਹੇ ਸਾਰਥਕ ਉਪਰਾਲੇ ਹੀ ਸਭਾ ਦਾ ਮਿਆਰ ਕਾਇਮ ਰੱਖਦੇ ਹਨ। ਉੱਘੇ ਅਨੁਵਾਦਕ ਅਤੇ ਚਿੰਤਕ ਦੀਪ ਜਗਦੀਪ ਸਿੰਘ, ਭਜਨਬੀਰ ਸਿੰਘ, ਪਰਵੇਸ਼ ਸ਼ਰਮਾ ਅਤੇ ਯਤਿੰਦਰ ਮਾਹਲ ਨੇ ਵੀ ਆਪਣੇ ਵਿਚਾਰ ਰੱਖੇ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਜਦੋਂ ਤੁਸੀਂ ਅਨੁਵਾਦ ਕਰਦੇ ਹੋ ਤਾਂ ਵਫ਼ਾਦਾਰੀ ਸ਼ਬਦਾਂ ਨਾਲ ਨਹੀਂ ਅਰਥਾਂ ਨਾਲਹੁੰਦੀ ਹੈ।

ਸਭਾ ਵੱਲੋਂ ਧੰਨਵਾਦੀ ਸ਼ਬਦ ਬੋਲਦਿਆਂ ਗੁਰਨਾਮ ਕੰਵਰ ਨੇ ਆਖਿਆ ਕਿ ਕਈ ਅਜਿਹੇ ਅਨੁਵਾਦ ਵੀ ਹੋਏ ਹਨ ਜਿਹੜੇ ਮੂਲ ਰਚਨਾ ਨਾਲੋਂ ਵਧੇਰੇ ਪੜ੍ਹੇ ਗਏ। ਰਸੂਲ ਹਮਜ਼ਾਤੋਵ ਦਾ ‘ਮੇਰਾ ਦਾਗਿਸਤਾਨ’ ਪੰਜਾਬੀ ਪਾਠਕਾਂ ਵਾਸਤੇ ਇਸ ਦੀ ਜਿਉਂਦੀ ਜਾਗਦੀ ਉਦਾਹਰਨ ਹੈ।

Advertisement
×