ਹਾਦਸੇ ਕਾਰਨ ਹਰਿਆਣਾ ਦੇ ਸਪੀਕਰ ਨੂੰ ਲੱਗੀਆਂ ਸੱਟਾਂ

ਊਦੈਪੁਰ ਜਾਣ ਲਈ ਹਵਾਈ ਅੱਡੇ ਤੋਂ ਫੜਨੀ ਸੀ ਉਡਾਨ; ਪ੍ਰੋਗਰਾਮ ਟਾਲਿਆ

ਹਾਦਸੇ ਕਾਰਨ ਹਰਿਆਣਾ ਦੇ ਸਪੀਕਰ ਨੂੰ ਲੱਗੀਆਂ ਸੱਟਾਂ

ਸੈਕਟਰ 48 ਵਿੱਚ ਹਾਦਸੇ ਕਾਰਨ ਸਪੀਕਰ ਦੇ ਕਾਫਲੇ ਦੀਆਂ ਨੁਕਸਾਨੀਆਂ ਗਈਆਂ ਕਾਰਾਂ। -ਫੋਟੋ: ਵਿੱਕੀ ਘਾਰੂ

ਮੁਕੇਸ਼ ਕੁਮਾਰ

ਚੰਡੀਗੜ੍ਹ, 20 ਮਈ

ਹਰਿਆਣਾ ਵਿਧਾਨ ਦੇ ਸਪੀਕਰ ਗਿਆਨ ਚੰਦ ਗੁਪਤਾ ਦੇ ਵਾਹਨਾਂ ਦਾ ਕਾਫ਼ਲਾ ਏਅਰਪੋਰਟ ਜਾਂਦੇ ਹੋਏ ਰਸਤੇ ਵਿੱਚ ਇਥੇ ਸੈਕਟਰ 48 ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸੇ ਦੌਰਾਨ ਸਪੀਕਰ ਨੂੰ ਸੱਟਾਂ ਲੱਗੀਆਂ। ਉਨ੍ਹਾਂ ਦੀ ਕਾਰ ਇਸ ਹਾਦਸੇ ਵਿੱਚ ਨੁਕਸਾਨੀ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਪਤਾ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਜਾ ਰਹੇ ਸਨ। ਉਨ੍ਹਾਂ ਨੇ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣਾ ਸੀ। ਏਅਰਪੋਰਟ ਪੁੱਜਣ ਤੋਂ ਪਹਿਲਾਂ ਇਥੇ ਸੈਕਟਰ-48 ਵਿੱਚ ਉਨ੍ਹਾਂ ਦੇ ਵਾਹਨਾਂ ਦਾ ਕਾਫਲਾ ਹਾਦਸੇ ਦਾ ਸ਼ਿਕਾਰ ਹੋ ਗਿਆ। ਵੇਰਵਿਆਂ ਅਨੁਸਾਰ ਸ੍ਰੀ ਗੁਪਤਾ ਦੇ ਸੁਰੱਖਿਆ ਦਸਤੇ ਵਿੱਚ ਸ਼ਾਮਲ ਪਾਇਲਟ ਵਾਹਨ ਨਾਲ ਹੌਂਡਾ ਸਿਟੀ ਕਾਰ ਟਕਰਾਅ ਗਈ ਅਤੇ ਇਸ ਦੌਰਾਨ ਸੰਤੁਲਨ ਵਿਗੜ ਗਿਆ। ਪਾਇਲਟ ਕਾਰ, ਹੋਂਡਾ ਸਿਟੀ ਅਤੇ ਗਿਆਨ ਚੰਦ ਗੁਪਤਾ ਵਾਲੀ ਕਾਰ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ਵਿੱਚ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ ਅਤੇ ਗਿਆਨ ਚੰਦ ਗੁਪਤਾ ਵੀ ਵਾਲ-ਵਾਲ ਬਚ ਗਏ ਅਤੇ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਹਲਕੀਆਂ ਸੱਟ ਲੱਗੀਆਂ ਹਨ।

ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਸਪੀਕਰ ਅਤੇ ਭਾਜਪਾ ਨੇਤਾ ਗਿਆਨ ਚੰਦ ਗੁਪਤਾ ਅੱਜ ਦੁਪਹਿਰ ਵੇਲੇ ਪੰਚਕੂਲਾ ਸਥਿਤ ਆਪਣੀ ਰਿਹਾਇਸ਼ ਤੋਂ ਉਦੈਪੁਰ ਲਈ ਏਅਰਪੋਰਟ ਤੋਂ ਫਲਾਈਟ ਲੈਣ ਲਈ ਨਿਕਲੇ ਸਨ। ਚੰਡੀਗੜ੍ਹ-ਮੁਹਾਲੀ ਬਾਰਡਰ ’ਤੇ ਸੈਕਟਰ 48 ਨੇੜੇ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਉਨ੍ਹਾਂ ਨੂੰ ਆਪਣਾ ਟੂਰ ਟਾਲਣਾ ਪਿਆ ਅਤੇ ਉਹ ਦੂਜੀ ਕਾਰ ਰਾਹੀਂ ਪੰਚਕੂਲਾ ਪਰਤ ਆਏ। ਹਾਦਸੇ ਮਗਰੋਂ ਵਾਹਨਾਂ ਚਾਲਕਾਂ ਵਿੱਚ ਸਮਝੌਤੇ ਹੋ ਗਿਆ ਤੇ ਕਿਸੇ ਵੀ ਪਾਰਟੀ ਨੇ ਪੁਲੀਸ ਨੂੰ ਸ਼ਿਕਾਇਤ ਨਹੀਂ ਦਿੱਤੀ।

ਪੰ

ਹਸਪਤਾਲ ਵਿੱਚ ਜਾਂਚ ਮਗਰੋਂ ਬਾਹਰ ਆਉਂਦੇ ਹੋਏ ਸਪੀਕਰ ਗਿਆਨ ਚੰਦ ਗੁਪਤਾ। -ਫੋਟੋ: ਰਵੀ ਕੁਮਾਰ

ਚਕੂਲਾ ਦੇ ਹਸਪਤਾਲ ਵਿੱਚ ਮੈਡੀਕਲ ਜਾਂਚ ਕਰਵਾਈ

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਦੇ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਚੰਡੀਗੜ੍ਹ ਵਿੱਚ ਹਾਦਸੇ ਮਗਰੋਂ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਸੈਕਟਰ-6 ਵਿੱਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ। ਹਸਪਤਾਲ ਵਿੱਚ ਉਨ੍ਹਾਂ ਦੀ ਐੱਮਆਰਆਈ ਕੀਤੀ ਗਈ ਤੇ ਬਲੱਡ ਪ੍ਰੈਸ਼ਰ ਦੀ ਜਾਂਚ ਵੀ ਕੀਤੀ ਗਈ। ਸ੍ਰੀ ਗੁਪਤਾ ਦੀਆਂ ਰਿਪੋਰਟਾਂ ਬਿਲਕੁਲ ਠੀਕ ਆਈਆਂ ਹਨ। ਮੈਡੀਕਲ ਜਾਂਚ ਕੀਤੇ ਜਾਣ ਦੀ ਪੁਸ਼ਟੀ ਚੀਫ ਮੈਡੀਕਲ ਅਫ਼ਸਰ ਡਾ. ਸੁਵੀਰ ਸਕਸੈਨਾ ਨੇ ਕੀਤੀ ਹੈ। ਇਸੇ ਦੌਰਾਨ ਹਾਦਸੇ ਦੀ ਪੁਸ਼ਟੀ ਪੰਚਕੂਲਾ ਦੇ ਡੀਸੀ ਮਹਾਂਵੀਰ ਕੌਸ਼ਿਕ ਅਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ ਨੇ ਕੀਤੀ ਹੈ। ਅੱਜ ਦੇਰ ਸ਼ਾਮ ਤੱਕ ਸਿਆਸੀ ਆਗੂ ਗਿਆਨ ਚੰਦ ਗੁਪਤਾ ਦੀ ਰਿਹਾਇਸ਼ ’ਤੇ ਪਹੁੰਚੇ ਹੋਏ ਸਨ ਅਤੇ ਹਾਲ-ਚਾਲ ਪੁੱਛ ਰਹੇ ਸਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All