ਇੰਡੀਗੋ ਨੇ 610 ਕਰੋੜ ਰੁਪਏ ਦਾ ਰਿਫੰਡ ਦਿੱਤਾ: ਕੇਂਦਰ
ਏਅਰਲਾੲੀਨ ਨੇ ਤਿੰਨ ਹਜ਼ਾਰ ਯਾਤਰੀਆਂ ਦਾ ਸਾਮਾਨ ਦਿੱਤਾ
Advertisement
ਇੰਡੀਗੋ ਨੇ ਆਪਣੀਆਂ ਉਡਾਣਾਂ ਰੱਦ ਕਰਨ ਤੋਂ ਬਾਅਦ ਸ਼ਨਿਚਰਵਾਰ ਤੱਕ ਭਾਰਤ ਭਰ ਵਿਚਲੇ ਤਿੰਨ ਹਜ਼ਾਰ ਯਾਤਰੀਆਂ ਨੂੰ ਉਨ੍ਹਾਂ ਦਾ ਸਮਾਨ ਮੁਹੱਈਆ ਕਰਵਾ ਦਿੱਤਾ ਹੈ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਸਾਂਝੀ ਕਰਦਿਆਂ ਕਿਹਾ ਕਿ ਹੁਣ ਤੱਕ ਕੁੱਲ 610 ਕਰੋੜ ਰੁਪਏ ਦਾ ਰਿਫੰਡ ਦੇ ਦਿੱਤਾ ਗਿਆ ਹੈ ਤੇ ਕੁਝ ਸਮੇਂ ਦੇ ਅੰਦਰ ਇਹ ਰਾਸ਼ੀ ਪ੍ਰਭਾਵਿਤ ਯਾਤਰੀਆਂ ਕੋਲ ਪੁੱਜ ਜਾਵੇਗੀ।
ਦੂਜੇ ਪਾਸੇ ਡੀ.ਜੀ.ਸੀ.ਏ. (ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ) ਨੇ ਇੰਡੀਗੋ ਦੇ ਸੀਈਓ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਉਨ੍ਹਾਂ ਦੀਆਂ ਉਡਾਣਾਂ ਰੱਦ ਹੋਣ ਕਾਰਨ ਦੇਸ਼ ਭਰ ਵਿਚ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਕਾਰਨ ਉਨ੍ਹਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਿਉਂ ਨਾ ਕੀਤੀ ਜਾਵੇ। ਨਿਰਧਾਰਤ ਸਮੇਂ ਅੰਦਰ ਆਪਣਾ ਜਵਾਬ ਨਾ ਦੇਣ ’ਤੇ ਉਨ੍ਹਾਂ ਖ਼ਿਲਾਫ਼ ਇਕਪਾਸੀ ਕਾਰਵਾਈ ਕੀਤੀ ਜਾਵੇਗੀ।
Advertisement
Advertisement
