DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada 'ਚ ਭਾਰਤੀ ਗੱਭਰੂਆਂ ਨੇ ਦਿਖਾਈ ਹਿੰਮਤ: ਪਿੱਛਾ ਕਰ ਰਹੇ ਸਿਰਫ਼ਿਰੇ ਤੋਂ ਲੜਕੀ ਨੂੰ ਬਚਾਉਣ ਲਈ ਬਣਾਈ 'ਮਨੁੱਖੀ ਕੰਧ'

ਕੈਨੇਡਾ ਵਿੱਚ ਭਾਰਤੀ ਮੂਲ ਦੇ ਨੌਜਵਾਨਾਂ (ਕ੍ਰਿਕਟ ਖਿਡਾਰੀਆਂ) ਵੱਲੋਂ ਇੱਕ ਅਣਜਾਣ ਲੜਕੀ ਦੀ ਮਦਦ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਇਨ੍ਹਾਂ ਨੌਜਵਾਨਾਂ ਦੀ ਹਰ ਪਾਸੇ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਇਹ...

  • fb
  • twitter
  • whatsapp
  • whatsapp
featured-img featured-img
theedgenewsin/Instagram
Advertisement

ਕੈਨੇਡਾ ਵਿੱਚ ਭਾਰਤੀ ਮੂਲ ਦੇ ਨੌਜਵਾਨਾਂ (ਕ੍ਰਿਕਟ ਖਿਡਾਰੀਆਂ) ਵੱਲੋਂ ਇੱਕ ਅਣਜਾਣ ਲੜਕੀ ਦੀ ਮਦਦ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਇਨ੍ਹਾਂ ਨੌਜਵਾਨਾਂ ਦੀ ਹਰ ਪਾਸੇ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਦੇ 'ਪ੍ਰਿੰਸ ਜਾਰਜ ਕ੍ਰਿਕਟ ਕਲੱਬ' ਦੇ ਖਿਡਾਰੀਆਂ ਨਾਲ ਜੁੜੀ ਹੋਈ ਹੈ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਖੁੱਲ੍ਹੇ ਮੈਦਾਨ ਵਿੱਚ ਕ੍ਰਿਕਟ ਖੇਡ ਰਹੇ ਨੌਜਵਾਨਾਂ ਕੋਲ ਇੱਕ ਲੜਕੀ ਆ ਕੇ ਖੜ੍ਹੀ ਹੋ ਜਾਂਦੀ ਹੈ, ਜੋ ਕਿ ਕਾਫ਼ੀ ਡਰੀ ਹੋਈ ਲੱਗ ਰਹੀ ਸੀ। ਉਸ ਲੜਕੀ ਦਾ ਕਹਿਣਾ ਸੀ ਕਿ ਇੱਕ ਅਣਜਾਣ ਵਿਅਕਤੀ ਉਸ ਦਾ ਪਿੱਛਾ (stalking) ਕਰ ਰਿਹਾ ਹੈ। ਕੁਝ ਹੀ ਦੇਰ ਵਿੱਚ ਉਹ ਸ਼ੱਕੀ ਵਿਅਕਤੀ ਵੀ ਲੜਕੀ ਦੇ ਪਿੱਛੇ-ਪਿੱਛੇ ਉਸੇ ਮੈਦਾਨ ਵੱਲ ਆਉਂਦਾ ਦਿਖਾਈ ਦਿੰਦਾ ਹੈ।

Advertisement

ਲੜਕੀ ਨੂੰ ਖ਼ਤਰੇ ਵਿੱਚ ਦੇਖ ਕੇ ਸਾਰੇ ਕ੍ਰਿਕਟ ਖਿਡਾਰੀ ਤੁਰੰਤ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਲੜਕੀ ਦੇ ਅੱਗੇ ਇੱਕ ਸੁਰੱਖਿਆ ਕਵਚ (ਮਨੁੱਖੀ ਕੰਧ) ਬਣਾ ਲਈ। ਖਿਡਾਰੀਆਂ ਨੇ ਬਹੁਤ ਹੀ ਸ਼ਾਂਤ ਰਹਿ ਕੇ ਉਸ ਵਿਅਕਤੀ ਦਾ ਸਾਹਮਣਾ ਕੀਤਾ ਅਤੇ ਉਸ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਵੀਡੀਓ ਵਿੱਚ ਇੱਕ ਖਿਡਾਰੀ ਉਸ ਨੂੰ ਸਖ਼ਤ ਲਹਿਜੇ ਵਿੱਚ ਕਹਿੰਦਾ ਸੁਣਿਆ ਜਾ ਰਿਹਾ ਹੈ, "ਉਸ ਤੋਂ ਦੂਰ ਰਹੋ!" ਜਦਕਿ ਬਾਕੀ ਖਿਡਾਰੀ ਉਸ ਕੋਲੋਂ ਪੁੱਛ ਰਹੇ ਹਨ, "ਤੂੰ ਕੌਣ ਹੈਂ?", "ਤੈਨੂੰ ਕੀ ਚਾਹੀਦਾ ਹੈ?" ਅਤੇ "ਕੀ ਤੂੰ ਇਸ ਨੂੰ ਜਾਣਦਾ ਹੈਂ?"

Advertisement

ਖਿਡਾਰੀਆਂ ਵੱਲੋਂ ਵਾਰ-ਵਾਰ ਟੋਕਣ ਦੇ ਬਾਵਜੂਦ ਉਹ ਵਿਅਕਤੀ ਉੱਥੇ ਹੀ ਖੜ੍ਹਾ ਰਿਹਾ ਅਤੇ ਲੜਕੀ ਵੱਲ ਦੇਖਦਾ ਰਿਹਾ। ਆਖ਼ਰਕਾਰ ਨੌਜਵਾਨਾਂ ਨੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਤੁਰੰਤ ਉੱਥੋਂ ਨਾ ਗਿਆ ਤਾਂ ਉਹ '911' 'ਤੇ ਫੋਨ ਕਰਕੇ ਪੁਲੀਸ ਨੂੰ ਬੁਲਾ ਲੈਣਗੇ। ਇਸ ਪੂਰੀ ਘਟਨਾ ਦੌਰਾਨ ਲੜਕੀ ਕਾਫ਼ੀ ਘਬਰਾਈ ਹੋਈ ਸੀ ਅਤੇ ਖਿਡਾਰੀਆਂ ਦੇ ਬਿਲਕੁਲ ਨੇੜੇ ਖੜ੍ਹੀ ਰਹੀ। ਹਾਲਾਂਕਿ ਇਹ ਘਟਨਾ ਕਿਵੇਂ ਸ਼ੁਰੂ ਹੋਈ, ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਸੋਸ਼ਲ ਮੀਡੀਆ 'ਤੇ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਲੜਕੀ ਜਦੋਂ ਆਪਣੇ ਕੁੱਤੇ ਨੂੰ ਸੈਰ ਕਰਵਾ ਰਹੀ ਸੀ, ਉਦੋਂ ਇਹ ਵਿਅਕਤੀ ਉਸ ਦੇ ਪਿੱਛੇ ਪੈ ਗਿਆ ਸੀ।

Advertisement
×