ਪੰਚਕੂਲਾ: ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਸੈਕਟਰ-23 ਦੇ ਪੁਰਾਣੇ ਕਚਰੇ ਨੂੰ ਖਤਮ ਕਰਨ ਵਾਲੇ ਪਲਾਂਟ ਦਾ ਉਦਘਾਟਨ ਕੀਤਾ। ਬੀਤੇ ਛੇ ਮਹੀਨੇ ਤੋਂ ਇੱਥੇ ਪੁਰਾਣਾ ਕਚਰਾ ਪਿਆ ਸੀ ਜਿਸਨੂੰ ਖਤਮ ਕੀਤਾ ਜਾਵੇਗਾ। ਇਸ ਪਲਾਂਟ ਉੱਤੇ 20 ਕਰੋੜ ਰੁਪਏ ਦਾ ਖਰਚਾ ਆਇਆ। ਇਹ ਪਲਾਂਟ 30 ਲੱਖ ਮੀਟਰਿਕ ਟਨ ਕਚਰੇ ਨੂੰ ਮੁਕੰਮਲ ਖਤਮ ਕਰੇਗਾ। -ਪੱਤਰ ਪ੍ਰੇਰਕ