ਜ਼ੀਰਕਪੁਰ ਵਿੱਚ ਆਮਦਨ ਵਿਭਾਗ ਨੇ ਤੜਕੇ ਮਾਰਿਆ ਬਿਲਡਰ ਦੇ ਦਫ਼ਤਰ ’ਤੇ ਛਾਪਾ : The Tribune India

ਜ਼ੀਰਕਪੁਰ ਵਿੱਚ ਆਮਦਨ ਵਿਭਾਗ ਨੇ ਤੜਕੇ ਮਾਰਿਆ ਬਿਲਡਰ ਦੇ ਦਫ਼ਤਰ ’ਤੇ ਛਾਪਾ

ਜ਼ੀਰਕਪੁਰ ਵਿੱਚ ਆਮਦਨ ਵਿਭਾਗ ਨੇ ਤੜਕੇ ਮਾਰਿਆ ਬਿਲਡਰ ਦੇ ਦਫ਼ਤਰ ’ਤੇ ਛਾਪਾ

ਬਿਲਡਰ ਦੇ ਦਫਤਰ ਦੇ ਬਾਹਰ ਖੜ੍ਹੇ ਸੀਆਰਪੀਐੱਫ ਦੇ ਜਵਾਨ। ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 1 ਦਸੰਬਰ

ਆਮਦਨ ਵਿਭਾਗ ਵੱਲੋਂ ਅੱਜ ਤੜਕੇ ਇਕ ਬਿਲਡਰ ਦੇ ਦਫ਼ਤਰ ’ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਬਿਲਡਰ ਦੇ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਓਕਸਫੋਰਡ ਸਟਰੀਟ ਕਮਰਸ਼ੀਅਲ ਪ੍ਰਾਜੈਕਟ ਦੇ ਦਫਤਰ ਵਿੱਚ ਸਵੇਰੇ ਪੰਜ ਵਜੇ ਰੇਡ ਕੀਤੀ। ਵਿਭਾਗ ਦੇ ਅਧਿਕਾਰੀ ਅੱਧਾ ਦਰਜਨ ਤੋਂ ਵੱਧ ਹਰਿਆਣਾ ਅਤੇ ਪੰਜਾਬ ਦੀ ਟੈਕਸੀ ਨੰਬਰ ਦੀਆਂ ਗੱਡੀਆਂ ਵਿੱਚ ਸਵਾਰ ਹੋ ਕੇ ਆਏ। ਉਨ੍ਹਾਂ ਨੇ ਆਉਂਦੇ ਹੀ ਪੂਰੇ ਪ੍ਰਾਜੈਕਟ ਨੂੰ ਘੇਰਾ ਪਾ ਕੇ ਦਫਤਰ ਦਾ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੌਰਾਨ ਉਨ੍ਹਾਂ ਨੇ ਇਸ ਪ੍ਰਾਜੈਕਟ ਦੇ ਨਾਲ ਜੁੜੇ ਮਾਲਕਾਂ ਦੇ ਹੋਰਨਾਂ ਪ੍ਰਾਜੈਕਟਾਂ ਦੀ ਵੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਾਜੈਕਟ ਦੇ ਪਾਰਟਨਰਾਂ ਦੇ ਹੋਰਨਾਂ ਚਲ ਰਹੇ ਅਤੇ ਪੂਰੇ ਹੋ ਚੁੱਕੇ ਪ੍ਰਾਜੈਕਟਾਂ ਅਤੇ ਓਕਸਫੋਰਡ ਸਟਰੀਟ ਵਿੱਚ ਵੇਚੇ ਜਾ ਰਹੇ ਸ਼ੋਅਰੂਮਾਂ ਦੇ ਪੂਰੇ ਰਿਕਾਰਡ ਦੀ ਜਾਂਚ ਕੀਤੀ। ਦੇਰ ਸ਼ਾਮ ਤੱਕ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਡਟੇ ਹੋਏ ਸਨ। ਬਾਹਰ ਸੀ.ਆਰ.ਪੀ.ਐੱਫ ਦਾ ਪਹਿਰਾ ਸੀ ਜੋ ਕਿਸੇ ਵੀ ਵਿਅਕਤੀ ਨੂੰ ਅੰਦਰ ਨਹੀਂ ਜਾਣ ਦੇ ਰਹੇ ਸਨ। ਵਿਭਾਗ ਦੇ ਅਧਿਕਾਰੀਆਂ ਨੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ। ਪੱਤਰਕਾਰਾਂ ਵੱਲੋਂ ਬਾਹਰ ਤੋਂ ਫੋਟੋਆਂ ਖਿੱਚਣ ਤੋਂ ਅਧਿਕਾਰੀ ਭੜਕ ਗਏ ਅਤੇ ਉਨ੍ਹਾਂ ਨੇ ਜਬਰਦਸਤੀ ਫੋਟੋਆਂ ਡਿਲੀਟ ਕਰਵਾ ਦਿੱਤੀਆਂ। ਵਿਭਾਗ ਦੇ ਛਾਪੇ ਨਾਲ ਸ਼ਹਿਰ ਦੇ ਹੋਰਨਾਂ ਬਿਲਡਰਾਂ ਅਤੇ ਕਲੋਨਾਈਜ਼ਰਾਂ ਵਿੱਚ ਭਾਜੜਾਂ ਪੈ ਗਈਆਂ। ਕੁਝ ਬਿਲਡਰ ਅਤੇ ਕਲੋਨਾਈਜ਼ਰ ਆਪਣੇ ਦਫਤਰ ਬੰਦ ਕਰ ਅਤੇ ਕੁਝ ਦਫਤਰ ਤੋਂ ਗਾਇਬ ਹੋ ਗਏ। ਸ਼ਹਿਰ ਵਿੱਚ ਸਾਰਾ ਦਿਨ ਵੱਖ ਵੱਖ ਬਿਲਡਰਾਂ ਦੇ ਛਾਪੇਮਾਰੀ ਦੀ ਚਰਚਾ ਬਣੀ ਰਹੀ ਪਰ ਦੇਰ ਸ਼ਾਮ ਨੂੰ ਸਪਸ਼ਟ ਹੋਇਆ ਕਿ ਜ਼ੀਰਕਪੁਰ ਵਿੱਚ ਉੱਕਤ ਬਿਲਡਰ ਦੇ ਹੀ ਛਾਪਾ ਮਾਰਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All