ਚੰਡੀਗੜ੍ਹ ’ਚ 62 ਨਿਯਮਾਂ ਦੀ ਸ਼ਰਤ ਸਣੇ ਸਿਰਫ਼ ਛੇ ਥਾਵਾਂ ’ਤੇ ਰਾਮਲੀਲ੍ਹਾ ਸ਼ੁਰੂ

ਚੰਡੀਗੜ੍ਹ ’ਚ 62 ਨਿਯਮਾਂ ਦੀ ਸ਼ਰਤ ਸਣੇ ਸਿਰਫ਼ ਛੇ ਥਾਵਾਂ ’ਤੇ ਰਾਮਲੀਲ੍ਹਾ ਸ਼ੁਰੂ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 17 ਅਕਤੂਬਰ

ਕਰੋਨਾਵਾਇਰਸ ਦੇ ਮੱਦੇਨਜ਼ਰ ਅੱਜ ਤੋਂ ਚੰਡੀਗੜ੍ਹ ਸ਼ਹਿਰ ਵਿੱਚ ਇਸ ਵਾਰ ਸਿਰਫ਼ ਛੇ ਥਾਵਾਂ ’ਤੇ ਰਾਮ ਲੀਲ੍ਹਾ ਕਰਵਾਈ ਜਾ ਰਹੀ ਹੈ ਜਦਕਿ ਪਿਛਲੇ ਸਾਲ ਸ਼ਹਿਰ ’ਚ 48 ਥਾਵਾਂ ’ਤੇ ਰਾਮ ਲੀਲ੍ਹਾ ਤੇ ਦੁਸਹਿਰਾ ਮੇਲਾ ਲਗਾਇਆ ਗਿਆ ਸੀ। ਅੱਜ ਪਹਿਲੇ ਨਰਾਤੇ ਦੇ ਨਾਲ ਸ਼ਹਿਰ ਵਿੱਚ ਰਾਮ ਲੀਲ੍ਹਾ ਵੀ ਸ਼ੁਰੂ ਹੋ ਗਈ ਹੈ। ਰਾਮ ਲੀਲਾ ਦੇ ਪਹਿਲੇ ਦਿਨ ਭਗਵਾਨ ਰਾਮ ਦੀ ਆਰਤੀ ਕਰ ਕੇ ਰਾਮ ਜਨਮ ਦੇ ਦ੍ਰਿਸ਼ ਦਰਸਾਏ ਗਏ। ਰਾਮ ਲੀਲ੍ਹਾ ਵਿੱਚ ਕਰੋਨਾ ਦੇ ਮੱਦੇਨਜ਼ਰ ਬਹੁਤ ਘੱਟ ਗਿਣਤੀ ਵਿੱਚ ਲੋਕ ਦਿਖਾਈ ਦਿੱਤੇ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਰਾਮ ਲੀਲ੍ਹਾ ਅਤੇ ਦੁਸਹਿਰਾ ਮੇਲਾ ਲਗਾਉਣ ਲਈ 62 ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸੂਚੀ ਵੀ ਦਿੱਤੀ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All