ਸੀਬੀਐੱਸਈ 12ਵੀਂ ਦੇ ਨਤੀਜੇ ਵਿੱਚ ਲੜਕੀਆਂ ਨੇ ਮਾਰੀ ਬਾਜ਼ੀ

ਕਾਮਰਸ ਵਿੱਚ ਓਸ਼ਿਲ ਬਾਂਸਲ, ਨਾਨ-ਮੈਡੀਕਲ ’ਚ ਅਨਿਰੁਧ ਗਰਗ ਤੇ ਮੈਡੀਕਲ ਵਿੱਚ ਸ਼ਰੁਤੀ ਗੋਇਲ ਮੋਹਰੀ

ਸੀਬੀਐੱਸਈ 12ਵੀਂ ਦੇ ਨਤੀਜੇ ਵਿੱਚ ਲੜਕੀਆਂ ਨੇ ਮਾਰੀ ਬਾਜ਼ੀ

ਭਵਨ ਵਿਦਿਆਲਿਆ ਦੀ ਓਸ਼ਿਲ ਬਾਂਸਲ 12ਵੀਂ ਦੀ ਕਾਮਰਸ ਵਿੱਚੋਂ 99.4 ਫੀਸਦੀ ਅੰਕਾਂ ਲੈਣ ਮਗਰੋਂ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦੀ ਹੋੲੀ।

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਜੁਲਾਈ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵਲੋਂ ਅੱਜ ਬਾਰ੍ਹਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਜਿਸ ਵਿਚ ਟ੍ਰਾਈਸਿਟੀ ਵਿਚ ਲੜਕੀਆਂ ਨੇ ਬਾਜ਼ੀ ਮਾਰ ਲਈ ਹੈ। ਕਾਮਰਸ ਵਿੱਚ ਭਵਨ ਵਿਦਿਆਲਿਆ ਸਕੂਲ ਸੈਕਟਰ-27 ਦੀ ਓਸ਼ਿਲ ਬਾਂਸਲ ਨੇ 99.4 ਫੀਸਦੀ ਅੰਕ ਹਾਸਲ ਕਰਕੇ ਟਰਾਈਸਿਟੀ ਵਿਚ ਟੌਪ ਕੀਤਾ। ਮੈਡੀਕਲ ਵਿਚ ਵੀ ਭਵਨ ਵਿਦਿਆਲਿਆ ਦੀ ਸ਼ਰੁਤੀ ਗੋਇਲ ਨੇ 98.6 ਫੀਸਦੀ ਅੰਕ ਹਾਸਲ ਕਰਕੇ ਟੌਪ ਕੀਤਾ। ਨਾਨ ਮੈਡੀਕਲ ਵਿਚ ਸਟੈਪਿੰਗ ਸਟੋਨ ਸਕੂਲ ਸੈਕਟਰ-37 ਦੇ ਅਨਿਰੁਧ ਗਰਗ ਨੇ 98.8 ਫੀਸਦੀ ਅੰਕ ਹਾਸਲ ਕਰ ਕੇ ਮੋਹਰੀ ਸਥਾਨ ਹਾਸਲ ਕੀਤਾ। ਭਵਨ ਵਿਦਿਆਲਿਆ ਸਕੂਲ ਦੇ ਆਰੀਅਨ ਲਹਿਰੀ ਦੇ ਕਾਮਰਸ ਵਿਚ 99.2 ਫੀਸਦੀ ਅੰਕ ਆਏ। ਇਸੇ ਸਕੂਲ ਦੇ ਆਰੀਅਨ ਮਹਾਜਨ ਨੇ ਹਿਊਮੈਨਟੀਜ਼ ਵਿਚ 98.8 ਫੀਸਦੀ ਅੰਕ ਹਾਸਲ ਕੀਤੇ। ਡੀਏਵੀ ਸਕੂਲ ਸੈਕਟਰ-15 ਦੇ ਵਿਧੀ ਗੋਇਲ ਨੇ ਕਾਮਰਸ ਵਿਚ 98.2 ਫੀਸਦੀ ਅੰਕ ਹਾਸਲ ਕਰਕੇ ਮਾਅਰਕਾ ਮਾਰਿਆ। ਕਾਮਰਸ ਦੀ ਟਰਾਈਸਿਟੀ ਦੀ ਟੌਪਰ ਓਸ਼ਿਲ ਨੇ ਦੱਸਿਆ ਕਿ ਇੰਡੀਅਨ ਇਕਨਾਮਿਕਸ ਸਰਵਿਸ ਤੋਂ ਪੜ੍ਹਨ ਦੀ ਚਾਹਵਾਨ ਹੈ। 

ਭਵਨ ਵਿਦਿਆਲਿਆ ਦੀ ਸ਼ਰੁਤੀ ਗੋਇਲ ਮੈਡੀਕਲ ਵਿੱਚ 98.6 ਫੀਸਦੀ ਅੰਕ ਲੈਣ ਮਗਰੋਂ ਜਿੱਤ ਦਾ ਨਿਸ਼ਾਨ ਬਣਾਊਂਦੀ ਹੋਈ।

ਕੈਂਸਰ ਕਾਰਨ ਵੀ ਹਿੰਮਤ ਨਹੀਂ ਹਾਰੀ

ਸੇਕਰਡ ਹਾਰਟ ਸਕੂਲ ਸੈਕਟਰ-26 ਦੀ ਸਰਿਸ਼ਟੀ ਮਹਿਤਾਨੀ ਦੇ ਮੈਡੀਕਲ ਸਟਰੀਮ ਵਿਚ 97.6 ਫੀਸਦੀ ਨੰਬਰ ਆਏ ਹਨ। ਉਸ ਨੇ ਆਪਣੇ ਸਕੂਲ ਵਿਚ ਵੀ ਟੌਪ ਕੀਤਾ ਹੈ। ਉਸ ਦੇ ਇਲਾਜ ਦੌਰਾਨ ਸਾਲ 2016 ਵਿਚ ਕੈਂਸਰ ਹੋਣ ਬਾਰੇ ਪਤਾ ਲੱਗਾ ਪਰ ਉਸ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਤੇ ਉਸ ਵੇਲੇ ਵੀ ਟੌਪ ਕੀਤਾ। ਸਰਿਸ਼ਟੀ ਨੇ ਕੈਂਸਰ ਕਾਰਨ ਕਦੀ ਵੀ ਆਪਣੀ ਪੜ੍ਹਾਈ ਨਾਲ ਸਮਝੌਤਾ ਨਹੀਂ ਕੀਤਾ। ਉਸ ਦੇ ਪਿਤਾ ਹੁੱਡਾ ਵਿਚ ਚੀਫ ਟਾਊਨ ਪਲਾਨਰ ਹਨ ਤੇ ਮਾਂ ਪਹਿਲਾਂ ਲੈਕਚਰਾਰ ਸੀ ਪਰ ਉਹ ਹੁਣ ਆਪਣੀ ਲੜਕੀ ਦਾ ਖਿਆਲ ਰੱਖਦੀ ਹੈ ਤੇ ਘਰੇਲੂ ਸੁਆਣੀ ਹੈ। ਇਸ ਸਕੂਲ ਦੀ ਅਧਿਆਪਕਾ ਨੇ ਦੱਸਿਆ ਕਿ ਸਰਿਸ਼ਟੀ ਕੈਂਸਰ ਕਾਰਨ ਰੋਜ਼ਾਨਾ ਸਕੂਲ ਨਹੀਂ ਆਉਂਦੀ ਤੇ ਬਾਕੀ ਬੱਚਿਆਂ ਨਾਲੋਂ ਪਹਿਲਾਂ ਛੁੱਟੀ ਕਰ ਲੈਂਦੀ ਹੈ। ਸਰਿਸ਼ਟੀ ਨੇ ਦੱਸਿਆ ਕਿ ਉਹ ਰੋਜ਼ਾਨਾ ਪੰਜ ਤੋਂ ਛੇ ਘੰਟੇ ਪੜ੍ਹਦੀ ਰਹੀ ਹੈ ਤੇ ਉਹ ਬੈਡਮਿੰਟਨ ੇਖੇਡ ਕੇ ਤੇ ਪੁਸਤਕਾਂ ਪੜ੍ਹ ਕੇ ਤਣਾਅ ਦੂਰ ਕਰਦੀ ਰਹੀ ਹੈ ਤੇ ਉਸ ਦਾ ਸੁਪਨਾ ਏਮਜ਼ ਜਾਂ ਚੰਡੀਗੜ੍ਹ ਤੋਂ ਐਮਬੀਬੀਐਸ ਕਰਨ ਦਾ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਸਰਿਸ਼ਟੀ ਦਾ ਰੈਗੂਲਰ ਚੈਕਅੱਪ ਪੀਜੀਆਈ ਤੋਂ ਚਲਦਾ ਹੈ। 

ਸਰਕਾਰੀ ਸਕੂਲਾਂ ਦਾ ਨਤੀਜਾ 9.81 ਫੀਸਦੀ ਸੁਧਰਿਆ

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਪਿਛਲੇ ਸਾਲ ਨਾਲੋਂ 9.81 ਫੀਸਦੀ ਸੁਧਰਿਆ ਹੈ। ਇਥੋਂ ਦੇ 9601 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਤੇ ਪਾਸ ਪ੍ਰਤੀਸ਼ਤਤਾ 91.57 ਫੀਸਦੀ ਰਹੀ। ਇਥੋਂ ਦੇ 40 ਸਕੂਲਾਂ ਵਿਚੋਂ 24 ਸਕੂਲਾਂ ਦੇ 765 ਵਿਦਿਆਰਥੀਆਂ ਦੇ 90 ਫੀਸਦੀ ਤੋਂ ਉਤੇ ਅੰਕ ਆਏ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰੀ ਸਕੂਲ ਮਨੀਮਾਜਰਾ ਹਾਊਸਿੰਗ ਕੰਪਲੈਕਸ ਦੀ ਕਰਿਤੀ ਮਹਾਜਨ ਦੇ ਨਾਨ ਮੈਡੀਕਲ ਵਿਚ 98.4 ਫੀਸਦੀ, ਇਸੀ ਸਕੂਲ ਦੇ ਮੁਸਕਾਨ ਚੁੱਘ ਦੇ ਮੈਡੀਕਲ ਵਿਚ 97.4 ਫੀਸਦੀ, ਸੈਕਟਰ-16 ਦੇ ਮੋਹਿਤ ਹੁੱਡਾ ਦੇ ਕਾਮਰਸ ਵਿਚ 97.4 ਫੀਸਦੀ, ਇਸ ਸਕੂਲ ਦੀ ਸ਼ਰੇਆ ਸ਼ਰਮਾ ਦੇ ਹਿਊਮੈਨੀਟੀਜ਼ ਵਿਚ 97.8 ਫੀਸਦੀ, ਸੈਕਟਰ-16 ਦੀ ਅਨੁਸ਼ਕਾ ਦੇ 97.8 ਫੀਸਦੀ, ਸਰਕਾਰੀ ਸਕੂਲ ਸੈਕਟਰ-37 ਬੀ ਦੇ ਸਾਰਤਿਕ ਦੇ 97.8 ਫੀਸਦੀ ਅੰਕ ਆਏ ਹਨ। ਵੋਕੇਸ਼ਨਲ ਵਿਚ ਸੈਕਟਰ-18 ਦੀ ਯਸ਼ਵੀ ਦੇ 96.2 ਤੇ ਮਨੀਮਾਜਰਾ ਹਾਊਸਿੰਗ ਕੰਪਲੈਕਸ ਦੀ ਹਰਪ੍ਰੀਤ ਕੌਰ ਦੇ 96.2 ਫੀਸਦੀ ਅੰਕ ਆਏ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All