DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘I'm an Artist Bro..’; CJP ਦੇ ਪ੍ਰਦਰਸ਼ਨ ’ਤੇ ਦਿਲਜੀਤ ਦੋਸਾਂਝ ਨੇ ਰਿਲੀਜ਼ ਕੀਤਾ ਨਵਾਂ ਗਾਣਾ Devil

ਕੌਕਰੋਚ ਜਨਤਾ ਪਾਰਟੀ (CJP) ਦੇ ਪ੍ਰਦਰਸ਼ਨ ’ਤੇ ਚੁੱਪੀ ਵੱਟਣ ਕਰਕੇ ਘਿਰੇ ਦਿਲਜੀਤ ਨੇ ਸੰਗੀਤ ਰਾਹੀਂ ਦਿੱਤਾ ਜਵਾਬ

  • fb
  • twitter
  • whatsapp
  • whatsapp
featured-img featured-img
ਵੀਡੀਓਗ੍ਰੈਬ, YOUTUBE
Advertisement

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇੱਕ ਕਲਾਕਾਰ ਬਿਨਾਂ ਕੁਝ ਬੋਲੇ ਵੀ ਆਪਣੀ ਕਲਾ ਰਾਹੀਂ ਵੱਡਾ ਸੁਨੇਹਾ ਦੇ ਸਕਦਾ ਹੈ। ਕੌਕਰੋਚ ਜਨਤਾ ਪਾਰਟੀ (CJP) ਵੱਲੋਂ ਵਿਦਿਆਰਥੀਆਂ ਦੇ ਹੱਕਾਂ ਲਈ ਕੀਤੇ ਗਏ ਪ੍ਰਦਰਸ਼ਨ ਦੌਰਾਨ ‘ਮੈਂ ਇੱਕ ਕਲਾਕਾਰ ਹਾਂ, ਸਿਆਸਤਦਾਨ ਨਹੀਂ’ ਆਖ ਕੇ ਸਿਆਸੀ ਮੁੱਦਿਆਂ ਤੋਂ ਦੂਰੀ ਬਣਾਉਣ ਵਾਲੇ ਦਿਲਜੀਤ ਨੇ ਹੁਣ ਆਪਣੇ ਨਵੇਂ ਗਾਣੇ Devil (ਡੈਵਿਲ) ਰਾਹੀਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਇਹ ਗਾਣਾ ਦਿਲਜੀਤ ਦੀ ਨਵੀਂ ਈ.ਪੀ. (EP) I'm an Artist Bro ਦਾ ਹਿੱਸਾ ਹੈ। ਗਾਣੇ ਦੀ ਵੀਡੀਓ ਵਿੱਚ ਗੁੱਸੇ ਵਿੱਚ ਆਏ ਨੌਜਵਾਨਾਂ ਦੇ ਇਕੱਠ, Save Our Future (ਸਾਡਾ ਭਵਿੱਖ ਬਚਾਓ) ਅਤੇ Our Future, Our Fight ਦੇ ਪੋਸਟਰ, ਭਾਰੀ ਪੁਲੀਸ ਬਲ ਅਤੇ ਪ੍ਰਦਰਸ਼ਨਕਾਰੀਆਂ ਨਾਲ ਹੱਥੋ-ਪਾਈ ਦੀਆਂ ਝਲਕਾਂ ਦਿਖਾਈਆਂ ਗਈਆਂ ਹਨ। ਵੀਡੀਓ ਦਾ ਸਭ ਤੋਂ ਭਾਵੁਕ ਪਲ ਉਹ ਹੈ ਜਦੋਂ ਇੱਕ ਛੋਟੀ ਬੱਚੀ ਪੁਲੀਸ ਅਧਿਕਾਰੀ ਵੱਲ ਗੁਲਾਬ ਲੈ ਕੇ ਵਧਦੀ ਹੈ ਅਤੇ ਪੁਲੀਸ ਮੁਲਾਜ਼ਮ ਉਸ ਨੂੰ ਗਲੇ ਲਗਾਉਂਦਾ ਹੈ।

Advertisement

ਹਾਲਾਂਕਿ ਦਿਲਜੀਤ ਨੇ ਵੀਡੀਓ ਵਿੱਚ ਕਿਸੇ ਖਾਸ ਪ੍ਰਦਰਸ਼ਨ ਜਾਂ ਸੀ.ਜੇ.ਪੀ. (CJP) ਦਾ ਨਾਮ ਨਹੀਂ ਲਿਆ, ਪਰ ਪ੍ਰਸ਼ੰਸਕ ਇਸ ਨੂੰ ਇਸੇ ਸਾਲ ਜੰਤਰ-ਮੰਤਰ ’ਤੇ ਹੋਏ ਵਿਦਿਆਰਥੀ ਅੰਦੋਲਨ ਨਾਲ ਜੋੜ ਕੇ ਦੇਖ ਰਹੇ ਹਨ, ਜਿੱਥੇ ਸਿੱਖ ਭਾਈਚਾਰੇ ਨੇ ਵੀ ਵਿਦਿਆਰਥੀਆਂ ਲਈ ਲੰਗਰ ਅਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਸੀ। ਵੀਡੀਓ ਦੇ ਅਖੀਰ ਵਿੱਚ ‘Don't try this at home’ ਦੇ ਨਾਲ ‘I'm an Artist Bro’ ਲਿਖਿਆ ਆਉਂਦਾ ਹੈ।

Advertisement

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਸਟਾਗ੍ਰਾਮ ਲਾਈਵ ਦੌਰਾਨ ਵਿਦਿਆਰਥੀਆਂ ਦੇ ਮੁੱਦੇ ’ਤੇ ਚੁੱਪ ਰਹਿਣ ਕਾਰਨ ਦਿਲਜੀਤ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਟ੍ਰੋਲ ਕੀਤਾ ਗਿਆ ਸੀ। ਹਾਲਾਂਕਿ, ਕੁਝ ਦਿਨਾਂ ਬਾਅਦ ਉਨ੍ਹਾਂ ਨੇ ਵਿਦਿਆਰਥੀਆਂ ’ਤੇ ਹੋਏ ਪੁਲੀਸ ਲਾਠੀਚਾਰਜ ਦੀ ਨਿੰਦਾ ਕਰਦਿਆਂ ਲਿਖਿਆ ਸੀ ਕਿ “ਜਨਤਾ ਦੀ ਆਵਾਜ਼ ਹੀ ਰੱਬ ਦੀ ਆਵਾਜ਼ ਹੈ।” ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਆਪਣੇ ’ਤੇ ਲੱਗੇ ਦੋਸ਼ਾਂ ਦਾ ਵੀ ਜ਼ਿਕਰ ਕੀਤਾ ਸੀ।

ਇਸ ਗਾਣੇ ਦਾ ਸੰਗੀਤ Intense ਵੱਲੋਂ ਦਿੱਤਾ ਗਿਆ ਹੈ ਅਤੇ ਬੋਲ Hizzy ਨੇ ਲਿਖੇ ਹਨ। I'm an Artist Bro ਈ.ਪੀ. ਵਿੱਚ ਕੁੱਲ 7 ਗਾਣੇ ਹਨ, ਜਿਨ੍ਹਾਂ ਵਿੱਚ Fizawan, Love Like This, Gustakhi, Waliyan, Sweet Ting ਅਤੇ Lambo ਸ਼ਾਮਲ ਹਨ।

Advertisement
×