DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Illegal Mining: ਮਨੌਲੀ ਸੂਰਤ ਵਿੱਚ ਵੱਡੇ ਪੱਧਰ ’ਤੇ ਡੀ-ਸਿਲਟਿੰਗ

ਚਾਰ ਪੌਕਲੇਨ ਮਸ਼ੀਨਾਂ ਰਾਹੀਂ ਰੋਜ਼ਾਨਾ ਪੁੱਟੀ ਜਾ ਰਹੀ ਮਿੱਟੀ ਤੇ ਰੇਤਾ; ਪੁਲ ਨੁਕਸਾਨੇ ਜਾਣ ਦਾ ਖ਼ਦਸ਼ਾ

  • fb
  • twitter
  • whatsapp
  • whatsapp
featured-img featured-img
ਮਨੌਲੀ ਸੂਰਤ ਵਿੱਚ ਪੌਕਲੇਨ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਖੁਦਾਈ ਅਤੇ ਖੜ੍ਹੇ ਟਿੱਪਰ।
Advertisement

ਨਜ਼ਦੀਕੀ ਪਿੰਡ ਮਨੌਲੀ ਸੂਰਤ ਵਿੱਚ ਘੱਗਰ ਦਰਿਆ ਵਿਚ ਬਰਸਾਤ ਦੇ ਦਿਨਾਂ ਵਿੱਚ ਵੀ ਵੱਡੇ ਪੱਧਰ ’ਤੇ ਡੀ-ਸਿਲਟਿੰਗ ਹੋ ਰਹੀ ਹੈ। ਚਾਰ ਪੌਕਲੇਨ ਮਸ਼ੀਨਾਂ ਰਾਹੀਂ ਦਿਨ-ਰਾਤ ਮਿੱਟੀ ਅਤੇ ਰੇਤਾ ਪੁੱਟਿਆ ਜਾ ਰਿਹਾ ਹੈ। ਪਿੰਡ ਵਾਸੀਆਂ ਦੇ ਵਿਰੋਧ ਦੇ ਬਾਵਜੂਦ ਅਤੇ ਘੱਗਰ ਦਰਿਆ ਵਿੱਚੋਂ ਬਰਸਾਤ ਦੇ ਦਿਨਾਂ ਵਿਚ ਰੇਤਾ ਅਤੇ ਮਿੱਟੀ ਦੀ ਖ਼ੁਦਾਈ ਦੇ ਰੋਕ ਦੇ ਬਾਵਜੂਦ ਘੱਗਰ ਵਿਚੋਂ ਲਗਾਤਾਰ ਮਿੱਟੀ-ਰੇਤਾ ਪੁੱਟਿਆ ਜਾ ਰਿਹਾ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਹਰ ਸਮੇਂ ਚਾਰ ਪੌਕਲੇਨ ਮਸ਼ੀਨਾਂ ਰਾਹੀਂ ਟਿੱਪਰਾਂ ਦੀ ਭਰਾਈ ਕੀਤੀ ਜਾ ਰਹੀ ਹੈ ਅਤੇ ਘੱਗਰ ਨਦੀ ਵਿੱਚੋਂ ਟਿੱਪਰ ਕੱਢਣ ਲਈ ਤਿੰਨ ਘਾਟ ਬਣਾਏ ਗਏ ਹਨ। ਉਨ੍ਹਾਂ ਅਨੁਸਾਰ ਓਵਰਲੋਡ ਟਿੱਪਰਾਂ ਨੇ ਸਾਰੀਆਂ ਸੜਕਾਂ ਤੋੜ ਦਿੱਤੀਆਂ ਹਨ ਤੇ ਪਿੰਡ ਦੀਆਂ ਫਿਰਨੀਆਂ ਵੀ ਧਸ ਗਈਆਂ ਹਨ।

Advertisement

ਘੱਗਰ ਦਰਿਆ ਉੱਤੇ ਲਗਾਏ ਪੁਲ ਦੇ 500 ਮੀਟਰ ਦੇ ਘੇਰੇ ਵਿੱਚ ਖੁਦਾਈ ਦੀ ਮਨਾਹੀ ਦੇ ਬਾਵਜੂਦ ਪੁਲ ਦੇ ਹੇਠਾਂ ਤੇ ਨੇੜਿਓਂ ਵੱਡੀ ਪੱਧਰ ’ਤੇ ਪੁਟਾਈ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਡੀ-ਸਿਲਟਿੰਗ ਵਾਲੇ ਖੇਤਰ ਦੀ ਪਹਿਲਾਂ ਨਾ ਤਾਂ ਕੋਈ ਮਿਣਤੀ ਕੀਤੀ ਗਈ, ਨਾ ਹੀ ਚੁੱਕੀ ਜਾ ਰਹੀ ਮਿੱਟੀ-ਰੇਤੇ ਨੂੰ ਮਾਪਣ ਲਈ ਕੋਈ ਕੰਡਾ ਲਗਾਇਆ ਗਿਆ ਹੈ ਅਤੇ ਨਾ ਹੀ ਇੱਥੇ ਕੋਈ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਹਨ। ਪਿੰਡ ਵਾਸੀਆਂ ਅਨੁਸਾਰ ਸਾਰਾ ਕੁੱਝ ਗ਼ੈਰਕਾਨੂੰਨੀ ਤੌਰ ’ਤੇ ਹੋ ਰਿਹਾ ਹੈ ਤੇ ਵੱਡੀ ਪੱਧਰ ’ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।

Advertisement

ਉਨ੍ਹਾਂ ਕਿਹਾ ਕ‌ਿ 40 ਫੁੱਟ ਨੰਗੇ ਪੁਲ ਦੇ ਪਿੱਲਰਾਂ ਨੂੰ ਨੁਕਸਾਨ ਪੁੱਜਣ ਦਾ ਖਤਰਾ ਬਣ ਗਿਆ ਹੈ ਤੇ ਘੱਗਰ ਦਾ ਬੰਨ੍ਹ ਵੀ ਕਮਜ਼ੋਰ ਪੈ ਚੁੱਕਾ ਹੈ। ਪਿੰਡ ਵਾਸੀਆਂ ਨੇ ਖਦਸ਼ਾ ਪ੍ਰਗਟਾਇਆ ਕਿ ਜੇ 2022 ਵਰਗੀ ਬਾਰਸ਼ ਪੈ ਗਈ ਬੰਨ੍ਹ ਵੀ ਟੁੱਟ ਸਕਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਡੀ-ਸਿਲਟਿੰਗ ਘੱਗਰ ਦੀ ਸਫ਼ਾਈ ਤੇ ਬੰਨ੍ਹ ਦੀ ਮਜ਼ਬੂਤੀ ਲਈ ਕੀਤੀ ਜਾਂਦੀ ਹੈ ਪਰ ਇੱਥੇ ਬੰਨ੍ਹ ਉੱਤੇ ਮਿੱਟੀ ਸੁੱਟਣ ਦੀ ਥਾਂ ਇਸ ਨੂੰ ਬਾਹਰ ਵੇਚਿਆ ਜਾ ਰਿਹਾ ਹੈ। ਉਨ੍ਹਾਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਡੀ-ਸਿਲਟਿੰਗ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।

ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋਂ ਕੋਈ ਮਤਾ ਨਹੀਂ ਪਾਇਆ, ਸਗੋਂ ਸਿਰਫ਼ ਡੀ ਸਿਲਟਿੰਗ ਕਰਨ ਲਈ ਲਿਖ ਕੇ ਦਿੱਤਾ ਗਿਆ ਹੈ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਫ਼ੋਨ ਨਹੀਂ ਚੁੱਕਿਆ।

Advertisement
×