DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੇਰਾਬੱਸੀ ’ਚ ਨਹੀਂ ਰੁਕ ਰਹੀ ਨਾਜਾਇਜ਼ ਖਣਨ

ਬਿਜ਼ਨਪੁਰ ਦੇ ਖੇਤਾਂ ’ਚੋਂ ਮਿੱਟੀ ਚੁੱਕੀ; ਖਣਨ ਕਾਰਨ ਬਿਜਲੀ ਦੇ ਖੰਭੇ ਡਿੱਗਣ ਦਾ ਖ਼ਤਰਾ; ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

  • fb
  • twitter
  • whatsapp
  • whatsapp
featured-img featured-img
ਪਿੰਡ ਬਿਜ਼ਨਪੁਰ ਦੇ ਖੇਤਾਂ ਵਿੱਚ ਕੀਤਾ ਗਿਆ ਨਾਜਾਇਜ਼ ਖਣਨ। -ਫੋਟੋ: ਰੂਬਲ
Advertisement

ਪਿੰਡ ਬਿਜ਼ਨਪੁਰ ਦੇ ਖੇਤਾਂ ਵਿੱਚ ਮਿੱਟੀ ਦੀ ਨਾਜਾਇਜ਼ ਮਾਈਨਿੰਗ ਜਾਰੀ ਹੈ। ਨਾਜਾਇਜ਼ ਖਣਨ ਸਬੰਧੀ ਸ਼ਿਕਾਇਤਾਂ ਦੇ ਬਾਵਜੂਦ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਲੋਕਾਂ ਵਿੱਚ ਰੋਸ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਪੂਰੀ ਤਰ੍ਹਾਂ ਬੰਦ ਕਰਨ ਦੇ ਵਾਅਦੇ ਕੀਤੇ ਸਨ, ਪਰ ਸਰਕਾਰ ਆਉਣ ਤੋਂ ਬਾਅਦ ਡੇਰਾਬੱਸੀ ਹਲਕੇ ਵਿੱਚ ਪ੍ਰਸ਼ਾਸਕੀ ਅਧਿਕਾਰੀ ਨਾਜਾਇਜ਼ ਮਾਈਨਿੰਗ ਰੋਕਣ ਵਿੱਚ ਨਾਕਾਮ ਹਨ।

ਉਨ੍ਹਾਂ ਦੱਸਿਆ ਕਿ ਮਾਈਨਿੰਗ ਮਾਫੀਆ ਵੱਲੋਂ ਪੁਰਾਣੀ ਸਰਕਾਰਾਂ ਵਾਲਾ ਹੱਥਕੰਡਾ ਅਪਣਾਉਂਦਿਆਂ ਖੇਤ ਪੱਧਰਾ ਕਰਨ ਦੀ ਮਨਜ਼ੂਰੀ ਦੀ ਆੜ ਹੇਠ ਮਿੱਟੀ ਚੁੱਕੀ ਜਾ ਰਹੀ ਹੈ। ਕਈ-ਕਈ ਫੁੱਟ ਮਿੱਟੀ ਵੇਚ ਕੇ ਖੇਤ ਮਾਲਕ ਆਪਣੀਆਂ ਜੇਬਾਂ ਭਰ ਰਹੇ ਹਨ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਮਾਈਨਿੰਗ ਵਿਭਾਗ ਸਮੇਤ ਸਥਾਨਕ ਪ੍ਰਸ਼ਾਸਨ ਹੱਥ ’ਤੇ ਹੱਥ ਧਰੀ ਬੈਠਾ ਹੈ, ਜਿਸ ਦੀ ਚੁੱਪ ਮਿਲੀਭੁਗਤ ਵੱਲ ਇਸ਼ਾਰਾ ਕਰ ਰਹੀ ਹੈ। ਬਿਜ਼ਨਪੁਰ ਵਾਸੀਆਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਪਰੋਕਤ ਵਿਅਕਤੀ ਨੇ ਆਪਣੀ ਜ਼ਮੀਨ ਤੋਂ ਕਈ ਫੁੱਟ ਮਿੱਟੀ ਚੋਰੀ ਕਰ ਵੇਚ ਚੁੱਕੇ ਹਨ। ਨਾਜਾਇਜ਼ ਮਾਈਨਿੰਗ ਕਾਰਨ ਮੀਂਹ ਦੇ ਦਿਨਾਂ ਵਿੱਚ ਆਲੇ-ਦੁਆਲੇ ਲੱਗਦੇ ਖੇਤ ’ਚੋਂ ਮਿੱਟੀ ਖੁਰ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਸ ਥਾਂ ਇਸ ਵੇਲੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਉੱਥੇ ਮਾਫੀਆ ਨੇ ਇੰਨਾ ਡੂੰਘਾ ਖੱਡਾ ਪੁੱਟ ਦਿੱਤਾ ਹੈ ਜਿਸ ਨਾਲ ਬਿਜਲੀ ਦਾ ਖੰਭਾ ਹਵਾ ਵਿੱਚ ਲਟਕ ਰਿਹਾ ਹੈ। ਲੋਕਾਂ ਨੇ ਕਿਹਾ ਕਿ ਇਹ ਖੰਭਾ ਕਦੇ ਵੀ ਡਿੱਗ ਸਕਦਾ ਹੈ।

Advertisement

ਲੋਕਾਂ ਨੇ ਦੋਸ਼ ਲਾਇਆ ਰਾਜਧਾਨੀ ਚੰਡੀਗੜ੍ਹ ਤੋਂ ਕੁਝ ਕਿਲੋਮੀਟਰ ਦੂਰ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਵਿੱਚ ਇਹ ਸਰਕਾਰ ਨਾਕਾਮ ਸਾਬਤ ਹੋਈ ਹੈ। ਐੱਸ ਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
×