ਨਾਜਾਇਜ਼ ਕਲੋਨੀ ਢਾਹੀ
ਜ਼ਿਲ੍ਹਾ ਨਗਰ ਯੋਜਨਾ ਬਾਲਾਕਾਰ ਅੰਬਾਲਾ ਦੀ ਟੀਮ ਨੇ ਅੱਜ ਸੋਂਡਾ ਪਿੰਡ (ਅਰਬਨ ਏਰੀਆ ਅੰਬਾਲਾ) ਵਿੱਚ ਤਕਰੀਬਨ 1.5 ਏਕੜ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਉਸਾਰੀ ਜਾ ਰਹੀ ਕਲੋਨੀ ਨੂੰ ਚਾਹ ਦਿੱਤਾ। ਇਸ ਕਾਰਵਾਈ ਦੌਰਾਨ ਕਲੋਨੀ ਵਿੱਚ ਬਣਾਈਆਂ ਕੱਚੀਆਂ ਸੜਕਾਂ ਨੂੰ ਪੁੱਟ...
Advertisement
ਜ਼ਿਲ੍ਹਾ ਨਗਰ ਯੋਜਨਾ ਬਾਲਾਕਾਰ ਅੰਬਾਲਾ ਦੀ ਟੀਮ ਨੇ ਅੱਜ ਸੋਂਡਾ ਪਿੰਡ (ਅਰਬਨ ਏਰੀਆ ਅੰਬਾਲਾ) ਵਿੱਚ ਤਕਰੀਬਨ 1.5 ਏਕੜ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਉਸਾਰੀ ਜਾ ਰਹੀ ਕਲੋਨੀ ਨੂੰ ਚਾਹ ਦਿੱਤਾ। ਇਸ ਕਾਰਵਾਈ ਦੌਰਾਨ ਕਲੋਨੀ ਵਿੱਚ ਬਣਾਈਆਂ ਕੱਚੀਆਂ ਸੜਕਾਂ ਨੂੰ ਪੁੱਟ ਦਿੱਤਾ ਅਤੇ ਨੀਹਾਂ ਨੂੰ ਢਾਹਿਆ ਗਿਆ ਹੈ। ਕਾਰਵਾਈ ਦੌਰਾਨ ਡਿਊਟੀ ਮੈਜਿਸਟਰੇਟ-ਕਮ-ਜ਼ਿਲ੍ਹਾ ਨਗਰ ਯੋਜਨਕਾਰ ਰੋਹਿਤ ਚੌਹਾਨ, ਜੂਨੀਅਰ ਇੰਜਨੀਅਰ ਰਵਿੰਦਰ, ਪਟਵਾਰੀ ਨੇਤ੍ਰਪਾਲ ਸ਼ਰਮਾ ਅਤੇ ਪੁਲੀਸ ਵਿਭਾਗ ਤੋਂ ਐੱਸ ਐੱਚ ਓ ਸਣੇ ਭਾਰੀ ਪੁਲੀਸ ਬਲ ਮੌਜੂਦ ਰਿਹਾ। ਟੀਮ ਨੇ ਖਸਰਾ ਨੰਬਰ 59/9/3, 12, 13 ਮਿਨ੍ਹ, 18 ਮਿਨ੍ਹ ਵਿੱਚ ਬਣਾਈਆਂ ਗਈਆਂ ਢਾਂਚਾਗਤ ਉਸਾਰੀਆਂ ਨੂੰ ਜ਼ਮੀਨਦੋਜ਼ ਕਰ ਦਿੱਤਾ। ਸ੍ਰੀ ਚੌਹਾਨ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਾਜਾਇਜ਼ ਕਲੋਨੀਆਂ ’ਚ ਜਾਇਦਾਦ ਨਾ ਖ਼ਰੀਦੀ ਜਾਵੇ।
Advertisement
Advertisement
