ਆਈਜੀ ਵੱਲੋਂ ਨਸ਼ੀਲੇ ਪਦਾਰਥਾਂ ਦੀ ਜਾਂਚ
ਪੱਤਰ ਪ੍ਰੇਰਕ ਅੰਬਾਲਾ, 18 ਜੂਨ ਆਈਜੀ ਪੰਕਜ ਨੈਨ ਨੇ ਅੱਜ ਅੰਬਾਲਾ ਛਾਉਣੀ ਪੁਲੀਸ ਲਾਈਨ ਦੇ ਐੱਮਟੀ ਸੈਕਸ਼ਨ ’ਚ ਐੱਨਡੀਪੀਐੱਸ ਐਕਟ ਤਹਿਤ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਦੱਸਿਆ ਕਿ 114 ਕੇਸਾਂ ਦੀ ਜਾਂਚ ਹੋਈ ਜੋ ਸਹੀ ਹਾਲਤ...
Advertisement
ਪੱਤਰ ਪ੍ਰੇਰਕ
ਅੰਬਾਲਾ, 18 ਜੂਨ
Advertisement
ਆਈਜੀ ਪੰਕਜ ਨੈਨ ਨੇ ਅੱਜ ਅੰਬਾਲਾ ਛਾਉਣੀ ਪੁਲੀਸ ਲਾਈਨ ਦੇ ਐੱਮਟੀ ਸੈਕਸ਼ਨ ’ਚ ਐੱਨਡੀਪੀਐੱਸ ਐਕਟ ਤਹਿਤ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਦੱਸਿਆ ਕਿ 114 ਕੇਸਾਂ ਦੀ ਜਾਂਚ ਹੋਈ ਜੋ ਸਹੀ ਹਾਲਤ ਵਿੱਚ ਮਿਲੇ। ਇਹ ਨਸ਼ੇ ਛੇਤੀ ਨਸ਼ਟ ਕਰਨ ਲਈ ਸੀਲ ਕਰ ਦਿੱਤੇ ਗਏ ਹਨ। ਇਨ੍ਹਾਂ ਨਸ਼ਿਆਂ ਦੀ ਕੌਮਾਂਤਰੀ ਕੀਮਤ ਸਵਾ 11 ਕਰੋੜ ਤੋਂ ਜ਼ਿਆਦਾ ਹੈ। ਇਸ ਮੌਕੇ ਐੱਸਪੀ ਅੰਬਾਲਾ ਅਜੀਤ ਸਿੰਘ ਸ਼ੇਖਾਵਤ, ਡੀਐੱਸਪੀ ਕ੍ਰਾਈਮ ਵੀਰਿੰਦਰ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਸਨ। ਆਈਜੀ ਨੇ ਦੱਸਿਆ ਕਿ ਛੇਤੀ ਹੀ ਇਨ੍ਹਾਂ ਕੇਸਾਂ ਦੀ ਤਾਰੀਕ ਨਿਸ਼ਚਿਤ ਕਰ ਕੇ ਨਿਬੇੜਾ ਕੀਤਾ ਜਾਵੇਗਾ।
Advertisement
×