DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਹਿਕਾਰੀ ਲਹਿਰ ਨੂੰ ਮਜ਼ਬੂਤ ​​ਕਰਨ ਬਾਰੇ ਵਿਚਾਰਾਂ

ਸਹਿਕਾਰ ਭਾਰਤੀ (ਚੰਡੀਗੜ੍ਹ ਚੈਪਟਰ) ਵੱਲੋਂ ਸੈਕਟਰ 9 ਸਥਿਤ ਚੰਡੀਗੜ੍ਹ ਸਿਵਲ ਸਕੱਤਰੇਤ ਵਿੱਚ ‘ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਹਿਕਾਰਤਾਵਾਂ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪੰਜਾਬ ਦੇ ਰਾਜਪਾਲ ਅਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ...

  • fb
  • twitter
  • whatsapp
  • whatsapp
featured-img featured-img
ਸਹਿਕਾਰ ਭਾਰਤੀ ਦੇ ਸੈਮੀਨਾਰ ਵਿੱਚ ਯੂ ਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਹੋਰ ਮਹਿਮਾਨ।
Advertisement

ਸਹਿਕਾਰ ਭਾਰਤੀ (ਚੰਡੀਗੜ੍ਹ ਚੈਪਟਰ) ਵੱਲੋਂ ਸੈਕਟਰ 9 ਸਥਿਤ ਚੰਡੀਗੜ੍ਹ ਸਿਵਲ ਸਕੱਤਰੇਤ ਵਿੱਚ ‘ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਹਿਕਾਰਤਾਵਾਂ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪੰਜਾਬ ਦੇ ਰਾਜਪਾਲ ਅਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਹਿਕਾਰੀ ਖੇਤਰ ਦੀ ਮਹੱਤਤਾ ਨੂੰ ਦਰਸਾਉਂਦਿਆਂ ਰਾਜਪਾਲ ਨੇ ਭਾਗੀਦਾਰਾਂ ਦਾ ਮਾਰਗ ਦਰਸ਼ਨ ਕੀਤਾ।

ਸਮਾਗਮ ਵਿੱਚ ਸਹਿਕਾਰ ਭਾਰਤੀ ਦੇ ਰਾਸ਼ਟਰੀ ਜਨਰਲ ਸਕੱਤਰ ਦੀਪਕ ਚੌਰਸੀਆ, ਸਹਿਕਾਰਤਾ ਵਿਭਾਗ ਦੇ ਸਕੱਤਰ ਮੁਹੰਮਦ ਮਨਸੂਰ, ਐੱਸ ਬੀ ਐੱਸ ਯੂਨੀਵਰਸਿਟੀ, ਫਿਰੋਜ਼ਪੁਰ ਦੇ ਵਾਈਸ ਚਾਂਸਲਰ ਸੁਰੇਸ਼ ਸ਼ਰਮਾ, ਐੱਸ ਕੇ ਸੇਤੀਆ, ਅਰੁਣ ਆਹੂਜਾ (ਸੀ ਜੀ ਐੱਮ, ਹੈਫੇਡ) ਅਤੇ ਜੋਤੀ ਸਵਰੂਪ (ਸੰਸਥਾਪਕ, ਉੱਨਤੀ ਸਹਿਕਾਰੀ) ਹਾਜ਼ਰ ਸਨ।

Advertisement

ਪੰਜਾਬ ਅਤੇ ਹਰਿਆਣਾ ਵਿੱਚ ਸਹਿਕਾਰਤਾ ਭਾਰਤੀ ਇਕਾਈਆਂ ਦੇ ਪ੍ਰਤੀਨਿਧੀਆਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਐੱਲ ਐੱਸ ਰਾਵਤ, ਪ੍ਰਧਾਨ, ਸਹਿਕਾਰ ਭਾਰਤੀ (ਚੰਡੀਗੜ੍ਹ ਚੈਪਟਰ) ਵੱਲੋਂ ਸਵਾਗਤੀ ਭਾਸ਼ਣ ਕਰਨ ਨਾਲ ਹੋਈ। ਸੈਮੀਨਾਰ ਦੌਰਾਨ ਸਹਿਕਾਰੀ ਖੇਤਰ ਦੇ ਮਾਹਿਰਾਂ ਨੇ ਆਪਣੇ ਗਿਆਨ ਅਤੇ ਅਨੁਭਵ ਸਾਂਝੇ ਕੀਤੇ ਅਤੇ ਸਹਿਕਾਰੀ ਲਹਿਰ ਨੂੰ ਮਜ਼ਬੂਤ ​​ਕਰਨ ਬਾਰੇ ਵਿਚਾਰ ਪੇਸ਼ ਕੀਤੇ। ਪ੍ਰਸ਼ਾਸਕ ਕਟਾਰੀਆ ਨੇ ਸਹਿਕਾਰੀ ਖੇਤਰ ਵਿੱਚ ਕੀਮਤੀ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸੈਮੀਨਾਰ ਦੀ ਸਮਾਪਤੀ ਸਹਿਕਾਰ ਭਾਰਤੀ (ਚੰਡੀਗੜ੍ਹ ਚੈਪਟਰ) ਦੇ ਜਨਰਲ ਸਕੱਤਰ ਨੀਰਜ ਮੱਕੜ ਵੱਲੋਂ ਪ੍ਰਸਤਾਵਿਤ ਧੰਨਵਾਦ ਮਤੇ ਨਾਲ ਹੋਈ ਜਿਨ੍ਹਾਂ ਨੇ ਰਾਜਪਾਲ, ਪਤਵੰਤਿਆਂ, ਮਾਹਿਰਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।

Advertisement

Advertisement
×