ਟਰੱਕ ਹੇਠ ਆਉਣ ਕਾਰਨ ਆਈਸਕ੍ਰੀਮ ਵਿਕਰੇਤਾ ਹਲਾਕ

ਬਾਪੂਧਾਮ ਕਲੋਨੀ ਨੇੜੇ ਵਾਪਰੇ ਹਾਦਸੇ ਵਿੱਚ ਸਾਈਕਲ ਸਵਾਰ ਮਹਿਲਾ ਦੀ ਮੌਤ

ਟਰੱਕ ਹੇਠ ਆਉਣ ਕਾਰਨ ਆਈਸਕ੍ਰੀਮ ਵਿਕਰੇਤਾ ਹਲਾਕ

* ਦੋਵੇਂ ਹਾਦਸੇ ਹੱਲੋਮਾਜਰਾ ਲਾਈਟ ਪੁਆਇੰਟ ਅਤੇ ਸੁਖਨਾ ਬਰਿੱਜ ਨਜ਼ਜੀਕ ਵਾਪਰੇ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 6 ਮਾਰਚ

ਇਥੇ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਵੇਰਵਿਆਂ ਅਨੁਸਾਰ ਪਹਿਲਾ ਹਾਦਸਾ ਹੱਲੋਮਾਜਰਾ ਲਾਈਟ ਪੁਆਇੰਟ ’ਤੇ ਵਾਪਰਿਆ ਜਿੱਥੇ ਫੌਜ ਦੇ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਆਈਸਕ੍ਰੀਮ ਵੇਚਣ ਵਾਲੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਧਾਰਥ (26) ਵਾਸੀ ਹੱਲੋਮਾਜਰਾ ਵਜੋਂ ਹੋਈ ਹੈ। ਇਸ ਬਾਰੇ ਅਨਮੋਲ ਕੁਮਾਰ ਵਾਸੀ ਹਾਲੋਮਾਜਰੇ ਨੇ ਪੁਲੀਸ ਨੂੰ ਸ਼ਿਕਾਇਤ ਕਰਦਿਆਂ ਦੱਸਿਆ ਕਿ ਸਿਧਾਰਥ ਆਈਸਕ੍ਰੀਮ ਵੇਚ ਰਿਹਾ ਸੀ ਤੇ ਫੌਜ ਦੇ ਟਰੱਕ ਲੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਸੈਕਟਰ-32 ਦੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਟਰੱਕ ਚਾਲਕ ਨਰੇਸ਼ ਵਾਸੀ ਤੇਲੰਗਾਣਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਦੂਜਾ ਹਾਦਸਾ ਸੁਖਨਾ ਬਰਿੱਜ ਨਜ਼ਜੀਕ ਬਾਪੂ ਧਾਮ ਕਲੋਨੀ ਨੇੜੇ ਵਾਪਰਿਆ ਜਿਥੇ ਮੋਟਰਸਾਈਕਲ ਨੇ ਸਾਈਕਲ ਸਵਾਰ ਮਹਿਲਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਕਾਰਨ ਮੋਟਰਸਾਈਕਲ ਅਤੇ ਸਾਈਕਲ ਸਵਾਰ ਦੋਵਾਂ ਨੂੰ ਸੱਟਾਂ ਵੱਜੀਆਂ। ਉਨ੍ਹਾਂ ਨੂੰ ਇਲਾਜ ਲਈ ਸੈਕਟਰ-32 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਾਈਕਲ ਸਵਾਰ ਦੀ ਪਛਾਣ ਪ੍ਰਭਾ ਵਾਸੀ ਬਾਪੂ ਧਾਮ ਕਲੋਨੀ ਸੈਕਟਰ-26 ਵਜੋਂ ਹੋਈ ਹੈ। ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਨਹਿਰਾਂ ਵਿੱਚੋਂ ਦੋ ਲਾਸ਼ਾਂ ਬਰਾਮਦ

ਚਮਕੌਰ ਸਾਹਿਬ (ਸੰਜੀਵ ਬੱਬੀ): ਨਜ਼ਦੀਕੀ ਪਿੰਡ ਭੋਜੇਮਾਜਰਾ ਦੇ ਗੁਰਿੰਦਰ ਸਿੰਘ ਕਾਲਾ (28) ਪੁੱਤਰ ਪ੍ਰੀਤਮ ਸਿੰਘ ਨੇ 20 ਦਿਨ ਪਹਿਲਾਂ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੀ ਲਾਸ਼ ਅੱਜ ਪਿੰਡ ਕਤਲੌਰ ਨੇੜੇ ਨਹਿਰ ਦੀਆਂ ਝਾੜੀਆਂ ਵਿੱਚ ਫਸੀ ਹੋਈ ਮਿਲੀ ਹੈ। ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਇਸ ਘਟਨਾ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਹੋਰ ਘਟਨਾ ਵਿੱਚ ਇੰਦਰਪਾਲ ਪੱਪੀ (54) ਪੁੱਤਰ ਅਮਰਨਾਥ ਵਾਸੀ ਸਟੇਡੀਅਮ ਕਲੋਨੀ, ਜੋ ਮਸ਼ੀਨਾਂ ਦਾ ਕੰਮ ਕਰਦਾ ਸੀ, ਨੇ ਬੀਤੇ ਦਿਨ ਪਿੰਡ ਦੁੱਗਰੀ ਦੇ ਪੁਲ ਤੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਸੀ। ਉਸ ਦੀ ਲਾਸ਼ ਪਟਿਆਲਾ ਕੋਲੋਂ ਨਹਿਰ ਵਿੱਚੋਂ ਬਰਾਮਦ ਹੋਈ ਹੈ। ਲਾਸ਼ ਦਾ ਪੋਸਟਮਾਟਰਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਉਹ ਬਿਮਾਰੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ।

ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਦੋ ਦਿਨਾਂ ਤੋਂ ਲਾਪਤਾ ਪਿੰਡ ਪੜੌਲ ਵਾਸੀ ਨੌਜਵਾਨ ਦੀ ਲਾਸ਼ ਮਿਲੀ ਹੈ। ਪਿੰਡ ਵਾਸੀ ਪ੍ਰਧਾਨ ਜਗੀਰ ਸਿੰਘ ਘੋਲਾ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ ਗੋਪੀ (23), ਦੋ ਮਾਰਚ ਨੂੰ ਪਿੰਡ ਮੁੱਲਾਂਪੁਰ ਗਰੀਬਦਾਸ ਵੱਲ ਗਿਆ ਸੀ ਪਰ ਘਰ ਨਾ ਪਰਤਣ ਕਰਕੇ ਉਸ ਦੇ ਪਿਤਾ ਕੇਸਰ ਸਿੰਘ ਨੇ ਪੁਲੀਸ ਨੂੰ ਸੂਚਿਤ ਕੀਤਾ ਸੀ। ਦੋ ਦਿਨ ਪਹਿਲਾਂ ਏਅਰਫੋਰਸ ਸਟੇਸ਼ਨ ਕੋਲੋਂ ਜੈਯੰਤੀ ਮਾਜਰੀ ਜਾਣ ਵਾਲੇ ਕੱਚੇ ਰਸਤੇ ਦੀਆਂ ਝਾੜੀਆਂ ਵਿੱਚੋਂ ਉਸ ਦੀ ਲਾਸ਼ ਮਿਲੀ ਹੈ। ਜਾਂਚ ਅਫਸਰ ਏਐੱਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਸਲਫਾਸ ਦੀ ਸ਼ੀਸ਼ੀ ਮਿਲੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All